ਜਲੰਧਰ/ਲੁਧਿਆਣਾ : ਲੁਧਿਆਣਾ ਵੈਸਟ ਵਿਧਾਨ ਸਭਾ ਹਲਕੇ ਵਿਚ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਵੇਂ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਪਰ ਭਾਜਪਾ ਅਜੇ ਤਕ ਇਸ ਚੋਣ ਵਿਚੋਂ ਪੂਰੀ ਤਰ੍ਹਾਂ ਨਦਾਰਦ ਨਜ਼ਰ ਆ ਰਹੀ ਹੈ। ਭਾਜਪਾ ਦੀ ਗੈਰ ਮੌਜੂਦਗੀ ਇਸ ਗੱਲ ਤੋਂ ਵੀ ਜ਼ਾਹਰ ਹੁੰਦੀ ਹੈ ਕਿ ਅੱਜ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ। ਹਲਕੇ ਵਿਚ ਨਾ ਤਾਂ ਭਾਜਪਾ ਦੀ ਅਜੇ ਤਕ ਕੋਈ ਹਿਲਜੁਲ ਨਜ਼ਰ ਆ ਰਹੀ ਹੈ ਅਤੇ ਨਾ ਹੀ ਕਿਸੇ ਵੱਡੇ ਆਗੂ ਦਾ ਇਸ ਬਾਰੇ ਕੋਈ ਬਿਆਨ ਆਇਆ ਹੈ। ਇਕ ਪਾਸੇ ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਪੋਸਟਰ ਵਾਰ ਰਾਹੀਂ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਭਾਜਪਾ ਦੇ ਅਜੇ ਤਕ ਹਲਕੇ ਵਿਚ ਪੋਸਟਰ ਵੀ ਨਹੀਂ ਲੱਗੇ ਹਨ।
ਹੋਰ ਤਾਂ ਹੋਰ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਕਈ ਹਫਤੇ ਪਹਿਲਾਂ ਹੀ ਲੁਧਿਆਣਾ ਵਿਚ ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਸੀ, ਉਥੇ ਹੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖੁਦ ਲੁਧਿਆਣਾ ਵਿਚ ਤਿੰਨ ਵੱਡੀਆਂ ਰੈਲੀਆਂ ਕਰ ਚੁੱਕੇ ਹਨ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਥੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਅਤੇ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਉਧਰ ਕਾਂਗਰਸ ਬੇਸ਼ੱਕ ਧੜੇਬੰਦੀ ਦਾ ਸ਼ਿਕਾਰ ਹੈ ਪਰ ਆਪਣੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਨਾਮਜ਼ਦਗੀ ਮੌਕੇ ਰਾਜਾ ਵੜਿੰਗ ਅਤੇ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੇ ਇਕੱਠੇ ਨਜ਼ਰ ਆ ਕੇ ਪਾਰਟੀ ਵਿਚ ਏਕੇ ਦਾ ਸੰਦੋਸ਼ ਨਜ਼ਰ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ।
ਇਸ ਸਭ ਦੇ ਉਲਟ ਭਾਜਪਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਰਵਨੀਤ ਬਿੱਟੂ, ਕੈਪਟਨ ਅਮਰਿੰਦਰ ਸਿੰਘ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਗੇ ਵੱਡੇ ਆਗੂਆਂ ਨੇ ਚੁੱਪ ਵੱਟੀ ਹੋਈ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹ ਭਾਜਪਾ ਦੀ ਧੜੇਬੰਦੀ ਦਾ ਸਿੱਧਾ ਅਸਰ ਇਸ ਚੋਣ 'ਤੇ ਨਜ਼ਰ ਆ ਰਿਹਾ ਹੈ। ਮਾਹਿਰਾਂ ਮੁਤਾਬਕ ਭਾਜਪਾ ਵਿਚ ਧੜੇਬਾਜ਼ੀ ਇਸ ਲਈ ਚੱਲ ਰਹੀ ਕਿਉਂਕਿ ਕਾਂਗਰਸ ਛੱਡ ਕੇ ਆਏ ਆਗੂਆਂ ਹੱਥ ਪਾਰਟੀ ਦੀ ਕਮਾਨ ਦੇਣਾ ਪੁਰਾਣੇ ਭਾਜਪਾ ਆਗੂਆਂ ਨੂੰ ਅਜੇ ਤਕ ਵੀ ਰਾਸ ਨਹੀਂ ਆ ਰਿਹਾ ਹੈ। ਸਵਾਲ ਇਸ ਲਈ ਵੀ ਉਠ ਰਹੇ ਹਨ ਕਿ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਵਿਚ ਮਨਪ੍ਰੀਤ ਬਾਦਲ ਲਈ ਜਿੱਥੇ ਰਵਨੀਤ ਬਿਟੂ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਸੀ, ਉਥੇ ਹੀ ਆਪਣਾ ਘਰੇਲੂ ਹਲਕਾ ਹੋਣ ਦੇ ਬਾਵਜੂਦ ਵੀ ਬਿੱਟੂ ਅਜੇ ਤਕ ਚੋਣ ਮੈਦਾਨ ਵਿਚ ਨਜ਼ਰ ਨਹੀਂ ਆਏ ਹਨ।
ਫਿਰੋਜ਼ਪੁਰ ਜੇਲ੍ਹ 'ਚੋਂ ਤਲਾਸ਼ੀ ਦੌਰਾਨ 6 ਮੋਬਾਇਲ ਫੋਨ ਬਰਾਮਦ
NEXT STORY