ਜਲਾਲਾਬਾਦ (ਸੇਤੀਆ, ਨਿਖੰਜ) : ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਹਲਕਾ ਜਲਾਲਾਬਾਦ ਅੰਦਰ ਪਾਰਟੀ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਪ੍ਰੋ. ਦਰਸ਼ਨ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਮਕਸਦ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਲੋਕ ਧੜਾ-ਧੜ ਜੁੜੇ ਸਨ, ਉਸ ਪਾਰਟੀ ਦੇ ਆਗੂਆਂ ਦੀ ਵਿਚਾਰਧਾਰਾ ਭਟਕ ਗਈ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਾਹਰੀ ਲੀਡਰਸ਼ਿਪ ਅਤੇ ਸੂਬਾ ਪੱਧਰ ਕੁੱਝ ਆਗੂਆਂ ਨੇ 2017 'ਚ ਗਲਤ ਲੋਕਾਂ ਨੂੰ ਪ੍ਰਮੋਸ਼ਨ ਦਿੱਤੀ ਅਤੇ ਪਾਰਟੀ ਲਈ ਕੰਮ ਕਰਨ ਵਾਲਿਆਂ ਨੂੰ ਬਿਨਾਂ ਕਾਰਣ ਦੱਸੇ ਅਣਗੌਲਿਆਂ ਕਰ ਦਿੱਤਾ ਗਿਆ ਅਤੇ ਪਾਰਟੀ ਪੰਜਾਬ ਦੀਆਂ ਸੀਟਾਂ ਹਾਰ ਗਈ। ਉਨ੍ਹਾਂ ਦੱਸਿਆ ਕਿ 2014 'ਚ ਉਨ੍ਹਾਂ ਨੇ ਪਾਰਟੀ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਕਈ ਦਿੱਗਜ ਆਗੂ ਪਾਰਟੀ ਛੱਡਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸਮਰਥਕਾਂ ਨਾਲ ਸਲਾਹਕਾਰ ਭਵਿੱਖ ਦੀ ਰਣਨੀਤੀ ਤੈਅ ਕਰਨਗੇ।
ਪਟਿਆਲਾ: ਸਿੱਖ ਨੌਜਵਾਨ ਨਾਲ ਹੋਈ ਕੁੱਟਮਾਰ ਦਾ ਮਾਮਲਾ ਗਰਮਾਇਆ
NEXT STORY