ਅੰਮ੍ਰਿਤਸਰ, (ਛੀਨਾ)- ਪੁਲਸ ਥਾਣਾ ਬੀ-ਡਵੀਜ਼ਨ ਅਧੀਨ ਪੈਂਦੇ ਇਲਾਕਾ ਕੋਟ ਭਗਤ ਸਿੰਘ 'ਚ ਬੀਤੇ ਦਿਨੀਂ ਕਾਂਗਰਸੀ ਆਗੂ ਸੰਦੀਪ ਧੁੰਨਾ, ਭਰਾ ਮਨਦੀਪ ਧੁੰਨਾ, ਪਿਤਾ ਗੁਰਿੰਦਰ ਸਿੰਘ ਧੁੰਨਾ ਤੇ ਸਾਥੀਆਂ ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਕਾਰਨ ਇਲਾਕੇ ਦੇ ਲੋਕ ਦਹਿਸ਼ਤ 'ਚ ਹਨ। ਅੱਜ ਇਲਾਕਾ ਨਿਵਾਸੀਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਇਕਸੁਰ ਹੋ ਕੇ ਕਿਹਾ ਕਿ ਇਲਾਕੇ 'ਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਕਤ ਕਾਂਗਰਸੀ ਆਗੂਆਂ ਨੇ ਇਲਾਕੇ 'ਚ ਗੁੰਡਾਗਰਦੀ ਕਰਦਿਆਂ ਜੋ ਸ਼ਰੇਆਮ ਗੋਲੀਆਂ ਚਲਾਈਆਂ ਸਨ, ਉਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਸੀ ਤੇ ਪੁਲਸ ਨੇ ਮੌਕੇ 'ਤੇ ਹੀ ਕੇਸ ਵੀ ਦਰਜ ਕਰ ਲਿਆ ਸੀ ਪਰ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਜਾਣਾ ਅਤਿ-ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਲਾਕੇ 'ਚ ਜੇਕਰ ਅਜਿਹੀ ਘਟਨਾ ਦੁਬਾਰਾ ਵਾਪਰੀ ਤਾਂ ਉਸ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋਵੇਗਾ।
ਇਸ ਸਮੇਂ ਹਰਦਿਆਲ ਸਿੰਘ, ਹਰਿੰਦਰ ਸਿੰਘ, ਮਨਜੀਤ ਸਿੰਘ ਕੰਡਾ, ਸੁਰਿੰਦਰ ਸਿੰਘ ਫੌਜੀ, ਕੁਲਵਿੰਦਰ ਸਿੰਘ, ਰਾਮ ਸ਼ਰਨ ਬਿਆਲਾ, ਹਰਜੀਤ ਸਿੰਘ ਜੌੜਾ, ਮੁਕੇਸ਼ ਕੁਮਾਰ, ਦਵਿੰਦਰ ਸਿੰਘ ਬੱਬੂ, ਨਿਰਮਲ ਸਿੰਘ, ਨਾਨਕ ਸਿੰਘ, ਰਾਜਵਿੰਦਰ ਕੌਰ, ਸਵਰਨ ਕੌਰ, ਕੰਵਲਜੀਤ ਕੌਰ, ਨੀਲਮ ਕੌਰ, ਕਰਤਾਰ ਕੌਰ, ਪਰਮਜੀਤ ਕੌਰ, ਰਾਜ ਕੁਮਾਰ, ਹਰਪ੍ਰੀਤ ਸਿੰਘ ਤੇ ਹੋਰ ਵੀ ਬਹੁਤ ਸਾਰੇ ਇਲਾਕਾ ਨਿਵਾਸੀ ਹਾਜ਼ਰ ਸਨ।
ਭਗੌੜੀ ਮੁਲਜ਼ਮ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ
NEXT STORY