ਗੁਰਦਾਸਪੁਰ, ਦੀਨਾਨਗਰ, (ਵਿਨੋਦ, ਕਪੂਰ)- ਦੋ ਅਣਪਛਾਤੇ ਲੁਟੇਰਿਆਂ ਵੱਲੋਂ ਦੀਨਾਨਗਰ ਸ਼ਹਿਰ ਵਿਚ ਐਕਸਿਸ ਬੈਂਕ ਦਾ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਲੁਟੇਰੇ ਏ. ਟੀ. ਐੱਮ. ਦਾ ਕੈਸ਼ ਲਿਜਾਣ ਵਿਚ ਸਫ਼ਲ ਨਹੀਂ ਹੋਏ। ਲੁਟੇਰਿਆਂ ਦੀ ਸਾਰੀ ਗਤੀਵਿਧੀ ਇਕ ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਹੋ ਗਈ।
ਜਾਣਕਾਰੀ ਅਨੁਸਾਰ ਦੀਨਾਨਗਰ ਸ਼ਹਿਰ ਵਿਚ ਕੁਆਲਟੀ ਯੂਨੀਫਾਰਮ ਸਟੋਰ ਨਾਲ ਲੱਗਦੀ ਇਕ ਦੁਕਾਨ 'ਤੇ ਐਕਸਿਸ ਬੈਂਕ ਦਾ ਏ. ਟੀ. ਐੱਮ. ਲੱਗਾ ਹੋਇਆ ਹੈ।
ੀਤੀ ਰਾਤ 12.47 ਵਜੇ 2 ਲੜਕੇ ਇਕ ਕਾਲੇ ਰੰਗ ਦੇ ਮੋਟਰਸਾਈਕਲ ਉਪਰ ਇਸ ਏ. ਟੀ. ਐੱਮ 'ਤੇ ਆਏ ਅਤੇ ਉਨ੍ਹਾਂ ਮੋਟਰਸਾਈਕਲ ਡਿਗਾਉਣ ਦਾ ਨਾਟਕ ਕੀਤਾ। ਇਸ ਤੋਂ ਬਾਅਦ ਇਕ ਨੌਜਵਾਨ ਏ. ਟੀ. ਐੱਮ. ਰੂਮ ਵਿਚ ਚਲਾ ਗਿਆ, ਜਦਕਿ ਦੂਜਾ ਬਾਹਰ ਹੀ ਮੋਟਰਸਾਈਕਲ ਦੇ ਕੋਲ ਖੜ੍ਹਾ ਰਿਹਾ। ਅੰਦਰ ਗਏ ਨੌਜਵਾਨ ਨੇ ਏ. ਟੀ. ਐੱਮ. ਮਸ਼ੀਨ ਤਾਂ ਖੋਲ੍ਹ ਲਈ ਪਰ ਉਹ ਕੈਸ਼ ਚੈਂਬਰ ਖੋਲ੍ਹਣ ਵਿਚ ਸਫ਼ਲ ਨਹੀਂ ਹੋਇਆ। ਇਸ ਘਟਨਾ ਦੀ ਜਾਣਕਾਰੀ ਸਵੇਰੇ ਮਿਲੀ।
ਲੱਖਾਂ ਰੁਪਏ ਦੀ ਪੰਚਾਇਤੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ੇ ਹਟਾਏ
NEXT STORY