ਜਲੰਧਰ (ਧਵਨ) : ਪੰਜਾਬ ਕੈਬਨਿਟ ’ਚ ਫੇਰਬਦਲ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਵਿਚਾਲੇ ਸੋਮਵਾਰ ਨੂੰ ਮਾਝਾ ਖੇਤਰ ਦੇ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੰਤਰੀ ਮੰਡਲ ਦੇ ਫੇਰਬਦਲ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਨੌਜਵਾਨ ਵਿਧਾਇਕਾਂ ’ਤੇ ਦਾਅ ਖੇਡ ਸਕਦੇ ਹਨ। ਨੌਜਵਾਨ ਵਿਧਾਇਕਾਂ ’ਤੇ ਇਸ ਲਈ ਵੀ ਦਾਅ ਮੁੱਖ ਮੰਤਰੀ ਵੱਲੋਂ ਖੇਡਿਆ ਜਾ ਰਿਹਾ ਹੈ ਕਿਉਂਕਿ ਸੂਬੇ ’ਚ ਨੌਜਵਾਨ ਵੋਟਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ’ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ
ਕਾਂਗਰਸ ’ਚ ਮੰਨਿਆ ਜਾ ਰਿਹਾ ਹੈ ਮਾਲਵਾ ਖੇਤਰ ਨਾਲ ਸਬੰਧ ਰੱਖਦੇ ਨੌਜਵਾਨ ਵਿਧਾਇਕਾਂ ਕਿੱਕੀ ਢਿੱਲੋਂ, ਕੁਲਜੀਤ ਸਿੰਘ ਨਾਗਰਾ, ਰਾਜਾ ਵੜਿੰਗ, ਦੁਆਬਾ ਨਾਲ ਸਬੰਧ ਰੱਖਦੇ ਨੌਜਵਾਨ ਵਿਧਾਇਕ ਨਵਤੇਜ ਸਿੰਘ ਚੀਮਾ ’ਚੋਂ ਹੀ ਕੁਝ ਨੂੰ ਕੈਬਨਿਟ ’ਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਵਾਲੇ ਮੰਤਰੀਆਂ ’ਚੋਂ ਇਕ ਮੰਤਰੀ ਨੇ ਤਾਂ ਆਪਣੇ ਹੱਕ ’ਚ ਸਫਾਈ ਵੀ ਦਿੱਤੀ ਹੈ। ਉਸ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਉਸ ਨੇ ਕਾਂਗਰਸ ਸੰਕਟ ਦੌਰਾਨ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਸੀ। ਕਾਂਗਰਸੀਆਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਰੇਕ ਮੰਤਰੀ ਦੇ ਸਟੈਂਡ ਬਾਰੇ ਜਾਣਕਾਰੀ ਮਿਲ ਚੁੱਕੀ ਹੈ। ਇਸ ਲਈ ਹੁਣ ਅਜਿਹੀਆਂ ਬੈਠਕਾਂ ਦਾ ਜ਼ਿਆਦਾ ਲਾਭ ਹੋਣ ਵਾਲਾ ਨਹੀਂ ਹੈ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ’ਤੇ ਰਾਜਾ ਵੜਿੰਗ ਨੇ ਕੱਢੀ ਭੜਾਸ, ਕਿਹਾ ਅਕਾਲੀਆਂ ਨਾਲ ਮਨਪ੍ਰੀਤ ਦੀ ਸੈਟਿੰਗ
ਮੁੱਖ ਮੰਤਰੀ ਦੇ ਨੇੜਲੇ ਨੇਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਕੈਪਟਨ ਅਮਿਰੰਦਰ ਸਿੰਘ ਬੁੱਧਵਾਰ ਜਾਂ ਸ਼ੁੱਕਰਵਾਰ ਨੂੰ ਕੈਬਨਿਟ ’ਚ ਫੇਰਬਦਲ ਕਰਨ ਦੇ ਇਛੁੱਕ ਹਨ। ਇਸ ਸਬੰਧ ’ਚ ਅੰਦਰਖਾਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਇਸ ਦੀ ਭਣਕ ਕਿਸੇ ਵੀ ਮੰਤਰੀ ਨੂੰ ਲੱਗਣ ਨਹੀਂ ਦਿੱਤੀ ਜਾ ਰਹੀ। ਕੈਬਨਿਟ ’ਚ ਫੇਰਬਦਲ ਨਾਲ ਸਾਬਕਾ ਪੰਜਾਬ ਦੇ ਰਾਜਪਾਲ ਨੂੰ ਵੀ ਸਹੁੰ ਦਿਵਾਉਣ ਲਈ ਸੂਚਿਤ ਕੀਤਾ ਜਾਣਾ ਹੈ। ਅਜੇ ਤਕ ਰਾਜਪਾਲ ਨੂੰ ਸੂਚਨਾ ਨਹੀਂ ਭੇਜੀ ਗਈ ਹੈ। ਕੋਵਿਡ ਦੀ ਸਥਿਤੀ ਨੂੰ ਦੇਖਦੇ ਹੋਏ ਸਾਦੇ ਸਮਾਰੋਹ ’ਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਦੋਆਬਾ ਖੇਤਰ ਦੀ ਹਿੱਸੇਦਾਰੀ ਕੈਬਨਿਟ ਮੰਤਰੀ ’ਚ ਵਧਣ ਜਾ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਦੋਆਬਾ ’ਚ ਵੀ ਕਾਂਗਰਸ ਨੂੰ ਭਾਰੀ ਸਫਲਤਾ ਮਿਲੀ ਸੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਬੈਂਕ ਖਾਤੇ ਖੁਲ੍ਹਵਾਉਣ ਦੇ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵਿਅਕਤੀ ਦੀ ਮੌਤ ਮਗਰੋਂ ਖੂੰਖਾਰ ਬਣੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਹਰਕਤ ’ਚ ਆਈ ਨਗਰ ਕੌਂਸਲ
NEXT STORY