ਲੁਧਿਆਣਾ (ਵਿੱਕੀ) : ਸੂਬੇ ਭਰ ਦੇ ਕੰਪਿਊਟਰ ਅਧਿਆਪਕ ਆਪਣੇ ਰੈਗੂਲਰ ਆਰਡਰ ਦੇ ਮੁਤਾਬਕ ਸੀ. ਆਰ. ਐੱਸ. ਰੂਲਸ, 6ਵੇਂ ਪੇਅ-ਕਮਿਸ਼ਨ ਨੂੰ ਲਾਗੂ ਕਰਵਾਉਣ ਦੇ ਨਾਲ-ਨਾਲ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸੇ ਸੰਘਰਸ਼ ਵਿਚਕਾਰ ਇਨ੍ਹਾਂ ਅਧਿਆਪਕਾਂ ਦੇ ਸੰਗਠਨ ‘ਕੰਪਿਊਟਰ ਅਧਿਆਪਕ ਪੰਜਾਬ’ ਵੱਲੋਂ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਸੋਸ਼ਲ ਮੀਡੀਆ ’ਤੇ ਸਿੱਖਿਆ ਮੰਤਰੀ ਦੇ ਨਾਲ-ਨਾਲ ਹੋਰ ਮੰਤਰੀਆਂ ਅਤੇ ਵਿਧਾਇਕਾਂ ਨੂੰ ਘੇਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਕਰ ਦਿੱਤੀ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਫੇਸਬੁਕ ਅਕਾਊਂਟ ’ਤੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਵੀ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਦੌਰਾਨ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਦੀਵਾਲੀ ਤੋਂ ਪਹਿਲਾਂ ਸਤੰਬਰ ਮਹੀਨੇ ਦੌਰਾਨ ਸਿੱਖਿਆ ਮੰਤਰੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਦੀਵਾਲੀ ’ਤੇ ਪੂਰਾ ਕਰਦੇ ਹੋਏ ਉਨ੍ਹਾਂ ਨੂੰ ਦੀਵਾਲੀ ਗਿਫਟ ਦੇਣ ਦੇ ਐਲਾਨ ਨੂੰ ਯਾਦ ਕਰਵਾਇਆ। ਜਿਵੇਂ-ਜਿਵੇਂ ਦਿਨ ਬੀਤਦਾ ਗਿਆ, ਕੰਪਿਊਟਰ ਅਧਿਆਪਕਾਂ ਦੇ ਕੁਮੈਂਟਸ ਦੀ ਗਿਣਤੀ ਵੀ ਵੱਧਦੀ ਗਈ।
ਇਹ ਵੀ ਪੜ੍ਹੋ : CM ਮਾਨ ਦਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਵੱਡਾ ਬਿਆਨ, 'ਅਜੇ ਤਾਂ ਕਿੱਸੇ ਖੁੱਲ੍ਹਣੇ ਸ਼ੁਰੂ ਹੀ ਹੋਏ, ਹੁਣ ਅੱਗੇ..
ਇਸ ਤਰ੍ਹਾਂ ਕੀਤੇ ਕੁਮੈਂਟ
ਕੁੱਝ ਕੰਪਿਊਟਰ ਅਧਿਆਪਕਾਂ ਨੇ ਲਿਖਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਵੀ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਇਕ ਹੋਰ ਫੇਸਬੁਕ ਯੂਜ਼ਰ ਨੇ ਲਿਖਿਆ ਕਿ ‘ਮੰਤਰੀ ਸਾਹਿਬ ਸਾਡੇ ਕੰਪਿਊਟਰ ਅਧਿਆਪਕਾਂ ਦਾ ਕੀ ਕਸੂਰ ਹੈ? ਅਤੇ ਇਨ੍ਹਾਂ ਦੇ ਨਾਲ ਬੇ-ਇਨਸਾਫ਼ੀ ਕਿਉਂ ਹੋ ਰਹੀ ਹੈ? ਇਨ੍ਹਾਂ ਦਾ ਮਸਲਾ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ। ਇਕ ਹੋਰ ਅਧਿਆਪਕ ਨੇ ਲਿਖਿਆ ਕਿ ‘ਮੰਤਰੀ ਸਾਹਿਬ ਕੰਪਿਊਟਰ ਅਧਿਆਪਕਾਂ ਨੇ ‘ਆਪ’ ਦੀ ਸਰਕਾਰ ਬਣਨ ’ਤੇ ਇਕ-ਦੂਜੇ ਨੂੰ ਵਧਾਈ ਦਿੱਤੀ ਸੀ ਪਰ ਇਹ ਉਮੀਦ ਨਹੀਂ ਸੀ ਕਿ ਸੀਨੀਅਰ ਨੇਤਾ ਹੋਣ ਦੇ ਬਾਵਜੂਦ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਦਾ ਗਿਫਟ ਅਨਾਊਂਸ ਕਰ ਕੇ ਉਨ੍ਹਾਂ ਦਾ ਮਜ਼ਾਕ ਬਣਾਇਆ ਜਾਵੇਗਾ। ਇਕ ਹੋਰ ਕੰਪਿਊਟਰ ਅਧਿਆਪਕ ਨੇ ਲਿਖਿਆ ਕਿ ਉਹ ਵਾਅਦਾ ਹੀ ਕੀ ਜੋ ਵਫ਼ਾ ਨਾ ਹੋਵੇ। ਦੀਵਾਲੀ ਨਿਕਲ ਗਈ ਹੈ। ਨਵਾਂ ਸਾਲ ਵੀ ਨਿਕਲ ਗਿਆ ਹੈ, ਹੁਣ ਲੋਹੜੀ ’ਤੇ ਉਮੀਦ ਹੈ ਪਰ ’ਤੇ ਲੱਗਦਾ ਨਹੀਂ ਹੈ ਕਿ ਆਮ ਆਦਮੀ ਪਾਰਟੀ ਆਪਣਾ ਵਾਅਦਾ ਪੂਰਾ ਕਰੇਗੀ। ਉੱਥੇ ਇਕ ਹੋਰ ਕੰਪਿਊਟਰ ਅਧਿਆਪਕ ਨੇ ਲਿਖਿਆ ‘ਕੰਪਿਊਟਰ ਅਧਿਆਪਕਾਂ ਨੂੰ ਨਵੇਂ ਸਾਲ ਦੀ ਕਿਸ ਗੱਲ ਦੀ ਵਧਾਈ? ਅਸੀਂ ਤਾਂ ਹੁਣ ਆਪਣੇ ਵਾਅਦੇ ਕਾਰਨ ਦੀਵਾਲੀ ਵੀ ਨਹੀਂ ਮਨਾਈ, ਜ਼ਿਆਦਾਤਰ ਕੰਪਿਊਟਰ ਅਧਿਆਪਕਾਂ ਨੇ ਉਨ੍ਹਾਂ ਦੇ ਰੈਗੂਲਰ ਆਰਡਰਸ ਅਨੁਸਾਰ ਉਨ੍ਹਾਂ ਨੂੰ ਬਣਦੇ ਲਾਭ ਦੇਣ ਦੀ ਗੱਲ ਕਹੀ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਮੁੱਖ ਰਾਹ 72 ਘੰਟਿਆਂ ਤੋਂ ਬੰਦ, ਕਿਸੇ ਨੂੰ ਵੀ ਆਉਣ-ਜਾਣ ਦੀ ਨਹੀਂ ਇਜਾਜ਼ਤ, ਜਾਣੋ ਕਾਰਨ
ਹੋਰ ਜ਼ੋਰ ਫੜ੍ਹੇਗੀ ਮੁਹਿੰਮ
ਕੰਪਿਊਟਰ ਅਧਿਆਪਕਾਂ ਨੇ ਦੱਸਿਆ ਕਿ ਇਹ ਮੁਹਿੰਮ ਹੁਣ ਤਦ ਤੱਕ ਨਹੀਂ ਰੁਕੇਗੀ, ਜਦ ਤੱਕ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਮੰਨ ਨਹੀਂ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਅਨੁਸਾਰ ਸੋਸ਼ਲ ਮੀਡੀਆ ਦੇ ਨਾਲ ਹੁਣ ਸੜਕਾਂ ’ਤੇ ਵੀ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਰਕਾਰ ਵਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ ’ਚ ਛੁੱਟੀਆਂ ਦਾ ਐਲਾਨ
NEXT STORY