ਲੁਧਿਆਣਾ (ਹਿਤੇਸ਼) : ਪੰਜਾਬ ਦੇ ਵਾਤਾਵਰਣ ਮੰਤਰੀ ਮੀਤ ਹੇਅਰ ਅੱਜ ਲੁਧਿਆਣਾ ਵਿਖੇ ਬੁੱਢੇ ਨਾਲੇ ਦਾ ਦੌਰਾ ਕਰਨ ਪੁੱਜੇ। ਵਾਤਵਰਣ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੀਤ ਹੇਅਰ ਬੁੱਢੇ ਦਰਿਆ 'ਤੇ ਪਹੁੰਚੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਲਿਆਂ ਕੋਲ ਲਾਕਡਾਊਨ ਦੌਰਾਨ 'ਜ਼ਬਤ ਵਾਹਨ' ਛੁਡਵਾਉਣ ਦਾ ਆਖ਼ਰੀ ਮੌਕਾ, ਜਲਦ ਕਰੋ ਇਹ ਕੰਮ

ਉਨ੍ਹਾਂ ਦੇ ਨਾਲ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਅਤੇ ਨਗਰ ਨਿਗਮ ਕਮਸ਼ਿਨਰ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ : ਨਾਬਾਲਗ ਧੀ ਨੂੰ ਢਿੱਡ ਦਰਦ ਦੀ ਦਵਾਈ ਦਿਵਾਉਣ ਗਏ ਪਰਿਵਾਰ ਦੇ ਉੱਡੇ ਹੋਸ਼, ਨਿਕਲੀ 4 ਮਹੀਨਿਆਂ ਦੀ ਗਰਭਵਤੀ

ਟੀਮ ਵੱਲੋਂ ਮੰਤਰੀ ਮੀਤ ਹੇਅਰ ਨੂੰ ਬੁੱਢੇ ਨਾਲ 'ਤੇ ਲਿਜਾਇਆ ਗਿਆ ਹੈ। ਦੱਸਣਯੋਗ ਹੈ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਪ੍ਰਾਜੈਕਟ ਚੱਲ ਰਿਹਾ ਹੈ। ਇਸ ਦਾ ਜਾਇਜ਼ਾ ਵਾਤਾਵਰਣ ਮੰਤਰੀ ਵੱਲੋਂ ਲਿਆ ਗਿਆ ਹੈ। ਇਸ ਮੌਕੇ ਮੀਤ ਹੇਅਰ ਵੱਲੋਂ ਬੁੱਢੇ ਦਰਿਆ 'ਤੇ ਲਾਏ ਗਏ ਟਰੀਟਮੈਂਟ ਪਲਾਟਾਂ ਦਾ ਹਾਲ ਵੀ ਜਾਣਿਆ ਗਿਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੰਡੀਗੜ੍ਹ ਪੰਜਾਬ ਦਾ ਹੈ, ਮੁੱਖ ਮੰਤਰੀ ਅਤੇ ਕੇਂਦਰ ਆਪਣੀ ਨੀਤੀ ਸੁਧਾਰਨ : ਹਰਨਾਮ ਸਿੰਘ ਖਾਲਸਾ
NEXT STORY