ਲੁਧਿਆਣਾ/ਸਾਹਨੇਵਾਲ (ਅਨਿਲ , ਸ਼ਿਵਮ): ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੰਗਲਵਾਰ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਸਸਰਾਲੀ, ਵਲੀਪੁਰ ਖੁਰਦ ਅਤੇ ਖੁਰਸ਼ੈਦਪੁਰ ਦੇ 121 ਲਾਭਪਾਤਰੀਆਂ ਨੂੰ ਕੁੱਲ 38.15 ਲੱਖ ਰੁਪਏ ਦੀ ਰਾਹਤ ਰਾਸ਼ੀ ਵੰਡੀ। ਪੂਰੀ ਪਾਰਦਰਸ਼ਤਾ ਲਈ ਪੂਰੀ ਰਕਮ ਸਿੱਧੀ ਲਾਭ ਟ੍ਰਾਂਸਫਰ (ਡੀ.ਬੀ.ਟੀ) ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟ੍ਰਾਂਸਫਰ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਦੋ ਹੋਰ ਛੁੱਟੀਆਂ! ਨੋਟੀਫ਼ਿਕੇਸ਼ਨ ਜਾਰੀ
ਪ੍ਰਤੀਕਾਤਮਕ ਰਾਸ਼ੀ ਸਰਟੀਫਿਕੇਟ ਵੰਡ ਸਮਾਗਮ ਪਿੰਡ ਮੁੰਡੀਆਂ ਵਿਚ ਆਯੋਜਿਤ ਕੀਤਾ ਗਿਆ, ਜਿੱਥੇ ਕੈਬਨਿਟ ਮੰਤਰੀ ਨੇ ਸਤਲੁਜ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਵਿਚ ਆਏ ਹੜ੍ਹ ਨਾਲ ਤਬਾਹ ਹੋਈਆਂ ਫਸਲਾਂ ਦੇ ਕਿਸਾਨਾਂ ਨੂੰ ਨਿੱਜੀ ਤੌਰ 'ਤੇ ਸਰਟੀਫਿਕੇਟ ਸੌਂਪੇ। ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਲਈ 24 ਘੰਟੇ ਕੰਮ ਕਰ ਰਹੀ ਹੈ ਜੋ ਕਿ ਪਿਛਲੀ ਕਿਸੇ ਸਰਕਾਰ ਨੇ ਕਦੇ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਹਰ ਪ੍ਰਭਾਵਿਤ ਪਰਿਵਾਰ ਨੂੰ ਫਸਲਾਂ ਦੇ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ, ਘਰਾਂ ਦੇ ਨੁਕਸਾਨ ਲਈ 1,20,000 ਰੁਪਏ ਤੱਕ ਅਤੇ ਪਸ਼ੂਆਂ ਦੀ ਸਹਾਇਤਾ ਮਿਲੇ ਇਹ ਸਭ ਕੁਝ ਸਿਰਫ਼ 45 ਦਿਨਾਂ ਦੇ ਅੰਦਰ-ਅੰਦਰ ਹੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ੇਸ਼ ਗਿਰਦਾਵਰੀ ਟੀਮਾਂ ਹਰ ਆਖਰੀ ਘਰ ਤੱਕ ਪਹੁੰਚੀਆਂ ਅਤੇ ਆਪਣੀ ਅਣਥੱਕ ਮਿਹਨਤ ਨਾਲ ਇਸ ਵਿਸ਼ਾਲ ਕਾਰਜ ਨੂੰ ਪੂਰਾ ਕੀਤਾ।
ਇਹ ਖ਼ਬਰ ਵੀ ਪੜ੍ਹੋ - Diwali ਮੌਕੇ ਪ੍ਰਦੂਸ਼ਣ ਨੇ ਤੋੜ ਦਿੱਤੇ ਸਾਰੇ ਰਿਕਾਰਡ! ਜਲੰਧਰ 'ਚ 750 ਤੋਂ ਵੀ ਟੱਪ ਗਿਆ AQI
ਉਨ੍ਹਾਂ ਅੱਗੇ ਐਲਾਨ ਕੀਤਾ ਕਿ ਹਰ ਖਰਾਬ ਹੋਈ ਸੜਕ ਨੂੰ ਜਲਦੀ ਹੀ ਦੁਬਾਰਾ ਬਣਾਇਆ ਜਾਵੇਗਾ। ਹਰਦੀਪ ਸਿੰਘ ਮੁੰਡੀਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਹਰ ਪੰਜਾਬੀ ਲਈ ਪ੍ਰਤੀ ਪਰਿਵਾਰ 10 ਲੱਖ ਰੁਪਏ ਦਾ ਨਕਦ ਰਹਿਤ ਇਲਾਜ ਯਕੀਨੀ ਬਣਾਉਣ ਲਈ ਇੱਕ ਬੀਮਾ ਯੋਜਨਾ ਸ਼ੁਰੂ ਕਰੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਬੁੱਢੇਵਾਲ ਸ਼ੂਗਰ ਮਿਲਦੇ ਚੇਅਰਮੈਨ ਜੋਰਾਵਰ ਸਿੰਘ ਮੁੰਡੀਆਂ, ਕਿਸਾਨ ਵਿੰਗ ਦੇ ਕੋਆਰਡੀਨੇਟਰ ਜਸਪ੍ਰੀਤ ਸਿੰਘ ਪੰਧੇਰ, ਸਾਹਨੇਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਹੇਮ ਰਾਜ ਰਾਜੀ, ਮੰਤਰੀ ਪੀਏ ਰਸਪਾਲ ਸਿੰਘ, ਲੀਗਲ ਐਡਵਾਈਜ਼ਰ ਜਸਪਾਲ ਸਿੰਘ, ਇਕਬਾਲ ਸਿੰਘ ਜੰਡਾਲੀ, ਤਜਿੰਦਰ ਸਿੰਘ ਮਿੱਠੂ, ਲਾਲੀ ਹਰਾ, ਆਦੀ ਆਗੂ ਹਾਜ਼ਰ ਸਨ।
ਕਹਿਰ ਓ ਰੱਬਾ: ਪਰਿਵਾਰ ਲਈ ਕਾਲ ਬਣੀ ਦੀਵਾਲੀ, ਪਿਓ-ਧੀ ਦੀ ਮੌਤ
NEXT STORY