ਜਲੰਧਰ: ਜਲੰਧਰ ਵਿਚ ਦੀਵਾਲੀ ਮਗਰੋਂ ਆਬੋ-ਹਵਾ ਦੇ ਹਾਲਤ ਬੇਹੱਦ ਮਾੜੇ ਹੋ ਗਏ ਹਨ। ਇਸ ਦੌਰਾਨ ਪ੍ਰਦੂਸ਼ਣ ਦੇ ਸਾਰੇ ਰਿਕਾਰਡ ਟੁੱਟ ਗਏ। ਬੀਤੀ ਦੇਰ ਰਾਤ ਨੂੰ Air Quality Index (AQI) 750 ਤੋਂ ਵੀ ਪਾਰ ਜਾ ਪਹੁੰਚਿਆਂ, ਜੋ ਬਹੁਤ ਹੀ ਖ਼ਤਰਨਾਕ ਮੰਨਿਆ ਜਾਂਦਾ ਹੈ। ਮਾਹਰਾਂ ਮੁਤਾਬਕ AQI 50 ਤੋਂ ਹੇਠਾਂ ਹੀ ਚੰਗਾ ਮੰਨਿਆ ਜਾਂਦਾ ਹੈ। ਇਸ ਤੋਂ ਉੱਪਰ ਜਾਣ 'ਤੇ ਹਵਾ ਦੀ ਗੁਣਵੱਤਾ ਖ਼ਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। 150 ਤੋਂ ਪਾਰ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ, ਪਰ 300 ਤੋਂ ਉੱਪਰ ਹੋਣ 'ਤੇ ਇਸ ਨੂੰ ਖ਼ਤਰਨਾਕ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ। ਪਰ ਬੀਤੀ ਰਾਤ ਤਾਂ ਇਹ 753 'ਤੇ ਜਾ ਪਹੁੰਚਿਆ।
ਇਹ ਖ਼ਬਰ ਵੀ ਪੜ੍ਹੋ - CM ਮਾਨ ਤੇ ਇੰਗਲੈਂਡ ਦੇ ਵਕੀਲਾਂ ਵਿਚਾਲੇ ਮੀਟਿੰਗ! ਰੱਖੀ ਗਈ ਇਹ ਮੰਗ
ਇਕ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ, ਕੱਲ੍ਹ ਦੁਪਹਿਰ 4 ਵਜੇ ਤਕ AQI 137 ਸੀ, ਪਰ ਸਮਾਂ ਬੀਤਣ ਦੇ ਨਾਲ-ਨਾਲ ਇਹ ਤੇਜ਼ੀ ਨਾਲ ਵੱਧਦਾ ਗਿਆ। ਰਾਤ 9 ਵਜੇ ਹੀ ਇਹ 350 ਤੋਂ ਪਾਰ ਹੋ ਗਿਆ। ਇਸ ਤੋਂ ਬਾਅਦ ਇਹ ਲਗਾਤਾਰ ਹੋਰ ਖ਼ਤਰਨਾਕ ਹੁੰਦਾ ਗਿਆ। 10 ਵਜੇ AQI 625, 11 ਵਜੇ 720, 12 ਵਜੇ 665, 1 ਵਜੇ 553, 2 ਵਜੇ 753, 3 ਵਜੇ 511 ਅਤੇ 4 ਵਜੇ 499 ਦਰਜ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 'ਆਪ' ਵਿਧਾਇਕ ਨਾਲ ਵਾਪਰਿਆ ਸੜਕ ਹਾਦਸਾ! ਸ਼ਰਾਬ ਦੀ ਲੋਰ 'ਚ ਕਾਰ ਚਾਲਕ ਨੇ ਮਾਰੀ ਟੱਕਰ
ਅੱਜ ਸਵੇਰੇ 11 ਵਜੇ AQI ਵਾਪਸ 181 'ਤੇ ਪਹੁੰਚ ਚੁੱਕਿਆ ਹੈ, ਪਰ ਅੱਜ ਰਾਤ ਵੀ ਕੁਝ ਲੋਕਾਂ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਆਤਿਸ਼ਬਾਜ਼ੀ ਕੀਤੀ ਜਾਵੇਗੀ, ਜਿਸ ਨਾਲ AQI ਵਿਚ ਇਕ ਵਾਰ ਫ਼ਿਰ ਤੋਂ ਉਛਾਲ ਆਉਣ ਦੀ ਸੰਭਾਵਾਨਾ ਹੈ। ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਨਾਲ ਲੋਕਾਂ ਦੀ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਬੱਚਿਆਂ, ਬੀਮਾਰਾਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ 'ਤੇ ਇਨ੍ਹਾਂ ਦਿਨਾਂ ਵਿਚ ਖ਼ਾਸ ਧਿਆਨ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ।
ਆਮ ਆਦਮੀ ਕਲੀਨਿਕਾਂ ’ਚ 3 ਸਾਲਾਂ ’ਚ 4.20 ਕਰੋੜ ਲੋਕਾਂ ਨੂੰ ਮਿਲਿਆ ਇਲਾਜ
NEXT STORY