ਡੇਰਾ ਬਾਬਾ ਨਾਨਕ (ਵਤਨ) : ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ 'ਭਾਰਤ ਬੰਦ' ਦੇ ਸੱਦੇ ਮੌਕੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੇ ਕਾਹਲਾਂਵਾਲੀ ਚੌਂਕ ਵਿਖੇ ਧਰਨਾ ਲਗਾਆਿ ਗਿਆ ਅਤੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਲੈਣ ਲਈ ਕਿਹਾ। ਅੱਜ ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ 'ਚ ਹਰ ਵਰਗ ਨਾਲ ਸਬੰਧਤ ਲੋਕ ਅਤੇ ਕਿਸਾਨ ਕਾਹਲਾਂਵਾਲੀ ਚੌਂਕ ਵਿਖੇ ਇਕੱਤਰ ਹੋਣ ਲੱਗ ਪਏ ਸਨ। ਲੋਕਾਂ 'ਚ ਜਿਥੇ ਕੇਂਦਰ ਸਰਕਾਰ ਪ੍ਰਤੀ ਰੋਸ ਦਿਖਾਈ ਦੇ ਰਿਹਾ ਸੀ, ਉਥੇ ਲੋਕਾਂ 'ਚ ਇਸ ਬਿੱਲ ਨੂੰ ਰੱਦ ਕਰਵਾਉਣ ਲਈ ਜੋਸ਼ ਵੀ ਉਬਾਲੇ ਮਾਰ ਰਿਹਾ ਸੀ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਬਿੱਲ ਤੋਂ ਕਈ ਸ਼ੰਕੇ ਹਨ ਅਤੇ ਕਿਸਾਨ ਇਹ ਗੱਲ ਨੂੰ ਭਲੀ ਭਾਂਤ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਕੁਝ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਇਸ ਬਿੱਲ ਨੂੰ ਪਾਸ ਕਰਵਾਇਆ ਗਿਆ ਹੈ ਅਤੇ ਕਿਸਾਨ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਲਈ ਚਿੰਤਤ ਹੈ, ਜਿਸ ਕਾਰਨ ਕਿਸਾਨ ਆਪਣਾ ਘਰ ਛੱਡ ਕੇ ਠੰਡ 'ਚ ਘਰਾਂ ਤੋਂ ਸੜਕਾਂ 'ਤੇ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਬਿੱਲਾਂ ਨੂੰ ਤੁਰੰਤ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ ਅਤੇ ਦੇਸ਼ ਦੇ ਅੰਨਦਾਤਾ ਦੀ ਚਿੰਤਾ ਨੂੰ ਖ਼ਤਮ ਕਰੇ। ਇਸ ਮੌਕੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਗੋਰਾਇਆ, ਬਾਬਾ ਸੁਭੇਗ ਸਿੰਘ ਗੋਇੰਦਵਾਲ ਸਾਹਿਬ ਵਾਲੇ, ਜਗਦੀਪ ਸਿੰਘ ਸਾਬਕਾ ਸਰਪੰਚ ਖਾਸਾਂਵਾਲਾ, ਮਹਿੰਗਾ ਰਾਮ ਗਰੀਬ, ਦਵਿੰਦਰ ਸਿੰਘ ਪਾਲੀ, ਹਰਦਿਆਲ ਸਿੰਘ ਮਛਰਾਲਾ, ਮੱਖਣ ਸਿੰਘ ਸਰਪੰਚ ਕਾਹਲਾਂਵਾਲੀ, ਜਨਕ ਰਾਜ ਮਹਾਜਨ ਸਕੱਤਰ ਪ੍ਰਦੇਸ਼ ਕਾਂਗਰਸ ਆਦਿ ਵਿਸੇਸ਼ ਤੌਰ 'ਤੇ ਹਾਜ਼ਰ ਸਨ।
ਜੈਜ਼ੀ ਬੀ ਨੇ ਖੂਬਸੂਰਤ ਤਸਵੀਰ ਸਾਂਝੀ ਕਰਕੇ ਪੁੱਛਿਆ, ‘ਇਸ ਨਾਲੋਂ ਸ਼ਾਂਤਮਈ ਪ੍ਰਦਰਸ਼ਨ ਹੋਰ ਕਿਵੇਂ ਹੋ ਸਕਦਾ’
NEXT STORY