ਨਾਭਾ (ਰਾਹੁਲ ਖੁਰਾਨਾ) — ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਭਾਵੇਂ 20 ਜੂਨ ਦੀ ਤਾਰੀਕ ਨਿਰਧਾਰਿਤ ਕੀਤੀ ਗਈ ਹੈ ਪਰ ਕਈ ਕਿਸਾਨ ਯੂਨੀਅਨਾਂ ਵਲੋਂ 10 ਜੂਨ ਨੂੰ ਹੀ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ। ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਪਾਣੀ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਕਈ ਸੂਬੇ ਹੁਣ ਤੋਂ ਹੀ ਪਾਣੀ ਦੀ ਕਿਲਤ ਨਾਲ ਝੂਜ ਰਹੇ ਹਨ। ਉਨ੍ਹਾਂ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਪਹਿਲਾਂ ਝੋਨਾ ਲਗਾਉਣ ਨਾਲ ਪੰਜਾਬ ਦਾ ਪਾਣੀ ਹੋਰ ਹੇਠਾਂ ਚਲਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਪਸ਼ੱਟ ਕੀਤਾ ਕਿ 10 ਦਿਨਾਂ ਨਾਲ ਝੋਨੇ ਦੀ ਬਿਜਾਈ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਜਦੋਂ ਸਰਕਾਰ ਨੇ 20 ਜੂਨ ਨਿਧਾਰਿਤ ਕੀਤੀ ਗਈ ਹੈ ਤਾਂ ਲੋਕ 20 ਤਾਰੀਕ ਨੂੰ ਝੋਨਾ ਲਗਾਉਣ। ਧਰਮਸੋਤ ਨੇ ਕਿਸਾਨ ਆਗੂਆਂ ਵਲੋਂ ਲਗਾਏ ਜਾ ਰਹੇ ਬਿਜਲੀ ਗਰਿੰਡਾ ਦੇ ਬਾਹਰ ਧਰਨੇ ਤੇ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ 20 ਤਾਰੀਕ ਤੋਂ ਬਾਅਦ ਨਿਰਵਿਗਨ ਬਿਜਲੀ ਮਿਲੇਗੀ ਤੇ ਕਿਸਾਨ ਪਹਿਲਾਂ ਹੀ ਬਿਜਲੀ ਦੀ ਮੰਗ ਕਰ ਰਹੇ ਹਨ, ਇਹ ਬਿਲਕੁੱਲ ਗਲਤ ਹੈ।
ਬਰਗਾੜੀ ਕਾਂਡ ਦੇ ਮੁੱਦੇ 'ਤੇ ਬੋਲਦਿਆਂ ਧਰਮਸੋਤ ਨੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਪਿਛਲੇ ਦਿਨੀਂ ਅਮਿਤ ਸ਼ਾਹ ਵਲੋਂ ਚੰਡੀਗੜ੍ਹ ਵਿਖੇ ਫੇਰੀ ਤੇ ਬੋਲਦਿਆਂ ਧਮਰਸੋਤ ਨੇ ਕਿਹਾ ਕਿ ਅਮਿਤ ਸ਼ਾਹ ਬੁੱਢਾ ਹੋ ਗਿਆ ਹੈ ਤੇ ਮੋਦੀ ਸਰਕਾਰ 'ਤੋਂ ਲੋਕਾਂ ਦਾ ਵਿਸ਼ਵਾਸ ਉਠੱਦਾ ਜਾ ਰਿਹਾ ਹੈ।
ਸੈਂਟਰਲ ਜੇਲ 'ਚ ਬੰਦ ਪੈਕਟ ਸੁੱਟਣ ਵਾਲਿਆਂ ਦੀ ਹੁਣ ਖੈਰ ਨਹੀਂ
NEXT STORY