ਲੁਧਿਆਣਾ (ਸਿਆਲ) : ਸੈਂਟਰਲ ਜੇਲ 'ਚ ਬੰਦ ਪੈਕੇਟ ਸੁੱਟਣ ਵਾਲਿਆਂ ਦੀ ਹੁਣ ਖੈਰ ਨਹੀਂ। ਜੇਲ ਪ੍ਰਸ਼ਾਸਨ ਨੇ 38 ਨਵੇਂ ਵਾਰਡਨਾਂ ਦੇ ਆਉਣ ਤੋਂ ਬਾਅਦ ਸੁਰੱਖਿਆ ਦਾ ਘੇਰਾ ਵਧਾ ਦਿੱਤਾ ਹੈ। ਪਹਿਲਾਂ ਨਫਰੀ ਦੀ ਕਮੀ ਨਾਲ ਜੂਝ ਰਹੇ ਪ੍ਰਸ਼ਾਸਨ ਦੀ ਨੱਕ 'ਚ ਅਜਿਹੇ ਸ਼ਰਾਰਤੀ ਅਨਸਰਾਂ ਨੇ ਦਮ ਕੀਤਾ ਹੋਇਆ ਸੀ। 10 ਦੇ ਕਰੀਬ ਕਰਮਚਾਰੀ ਹੁਣ ਜੇਲ ਦੀ ਬਾਹਰੀ ਕੰਧ ਦੇ ਰਸਤਿਆਂ 'ਤੇ ਲਗਾਤਾਰ ਗਸ਼ਤ 'ਤੇ ਰਹਿਣਗੇ।
ਇੰਨਾ ਹੀ ਨਹੀਂ ਰਾਤ ਸਮੇਂ ਡਿਊਟੀ ਨਿਭਾਉਣ ਵਾਲਿਆਂ ਨੂੰ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਉਣ ਦੇ ਹੁਕਮ ਦਿੱਤੇ ਗਏ ਹਨ। ਜਾਣਕਾਰੀ ਦਿੰਦਿਆਂ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਬੀਤੇ ਦਿਨੀਂ ਜੇਲ ਦੀਆਂ ਬੈਰਕਾਂ ਵੱਲ ਬੰਦ ਪੈਕੇਟ ਸੁੱਟੇ ਜਾ ਰਹੇ ਸਨ, ਜਿਨ੍ਹਾਂ 'ਚ ਬੀੜੀਆਂ, ਜ਼ਰਦਾ ਤੇ ਲਾਈਟਰ ਨਿਕਲਦੇ ਸਨ। ਉਨ੍ਹਾਂ ਦੱਸਿਆ ਕਿ ਸ਼ਰਾਰਤੀ ਅਨਸਰ ਇੰਨੇ ਚਲਾਕ ਸਨ ਕਿ ਤੜਕੇ ਜਾਂ ਫਿਰ ਦੇਰ ਰਾਤ ਨੂੰ ਬਾਈਕਾਂ 'ਤੇ ਆ ਕੇ ਪੈਕੇਟ ਸੁੱਟ ਕੇ ਫਰਾਰ ਹੋ ਜਾਂਦੇ ਸਨ। ਉਥੇ ਜੇਲ 'ਚ ਨਫਰੀ ਦੀ ਕਮੀ ਕਰ ਕੇ ਬਾਹਰੀ ਰਸਤੇ 'ਤੇ ਫੋਰਸ ਤਾਇਨਾਤ ਕਰਨ ਵਿਚ ਵੀ ਮੁਸ਼ਕਲ ਆ ਰਹੀ ਸੀ।
ਉਨ੍ਹਾਂ ਦੱਸਿਆ ਕਿ ਪੁਲਸ ਕਮਿਸ਼ਨਰ ਨੂੰ ਵੀ ਪੁਲਸ ਗਾਰਦ ਵਧਾਉਣ ਲਈ ਲਿਖਿਆ ਗਿਆ ਸੀ ਪਰ 3 ਜੂਨ ਨੂੰ ਕਪੂਰਥਲਾ ਸੈਂਟਰ ਤੋਂ ਟਰੇਨਿੰਗ ਉਪਰੰਤ 38 ਨਵੇਂ ਵਾਰਡਨਾਂ ਦੇ ਇਥੇ ਪਹੁੰਚਣ 'ਤੇ ਇਹ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜੇਲ ਟਾਵਰਾਂ 'ਤੇ ਡਿਊਟੀ ਦੇਣ ਵਾਲੇ ਕਰਮਚਾਰੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਸੁਰੱਖਿਆ ਵਿਵਸਥਾ ਵਿਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕਾਂਗਰਸੀ ਨੇਤਾ ਦੇ ਘਰ ਪੁੱਜ ਅਕਾਲੀ ਨੇਤਾ ਨੇ ਕੀਤਾ ਦੁੱਖ ਸਾਂਝਾ (ਵੀਡੀਓ)
NEXT STORY