ਜੈਤੋ (ਜਿੰਦਲ) - ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਰੋਮਾਣਾ ਅਜਿੱਤ ਗਿੱਲ ਦੇ ਵਿਚਕਾਰ ਇਕ ਰੇਲਵੇ ਫ਼ਾਟਕ ਬਣਿਆ ਹੋਇਆ ਹੈ ਪਰ ਇਹ ਰੇਲਵੇ ਫ਼ਾਟਕ ਰੇਲ ਗੱਡੀਆਂ ਲੰਘਣ 'ਤੇ ਵੀ ਬੰਦ ਨਹੀਂ ਹੁੰਦਾ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰਨ ਦਾ ਖਤਰਾ ਵੀ ਬਣਿਆ ਹੋਇਆ ਹੈ, ਜਦਕਿ ਰੇਲਵੇ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਰੇਲਵੇ ਵਿਭਾਗ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਰੇਵਲੇ ਫ਼ਾਟਕ ਬੰਦ ਕਰਨ ਅਤੇ ਖੋਲ੍ਹਣ ਲਈ ਟਰੈਫ਼ਿਕ ਸਟਾਫ਼ ਦੇ ਮੁਲਾਜ਼ਮ ਦੀ ਡਿਊਟੀ ਲੱਗੀ ਹੋਈ ਸੀ ਅਤੇ ਵਿਭਾਗ ਨੇ ਇਸ ਮੁਲਾਜ਼ਮ ਨੂੰ ਬਦਲ ਕੇ ਇੱਥੇ ਇੰਜੀਨੀਅਰ ਸਟਾਫ਼ ਦੇ ਮੁਲਾਜ਼ਮ ਦੀ ਡਿਊਟੀ ਲਾ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਇਸ ਫ਼ਾਟਕ 'ਤੇ ਪਹਿਲਾਂ ਲੱਗੇ ਹੋਏ ਟਰੈਫ਼ਿਕ ਮੁਲਾਜ਼ਮ ਤਾਂ ਇੱਥੋਂ ਚਲੇ ਗਏ ਹਨ ਪਰ ਨਵੇਂ ਇੰਜੀਨੀਅਰ ਸਟਾਫ਼ ਦਾ ਮੁਲਾਜ਼ਮ ਇੱਥੇ ਨਹੀਂ ਆਇਆ। ਇਸ ਕਾਰਨ ਇਹ ਰੇਲਵੇ ਫ਼ਾਟਕ ਦਿਨ-ਰਾਤ ਖੁੱਲ੍ਹਾ ਹੀ ਰਹਿੰਦਾ ਹੈ ਅਤੇ ਰੇਲ ਗੱਡੀਆਂ ਲਗਾਤਾਰ ਲੰਘ ਰਹੀਆਂ ਹਨ। ਘਟਨਾ ਵਾਪਰ ਜਾਣ ਉਪਰੰਤ ਤਾਂ ਸਾਰੇ ਰੇਲਵੇ ਅਧਿਕਾਰੀ ਤੁਰੰਤ ਪਹੁੰਚ ਜਾਂਦੇ ਹਨ ਪਰ ਪਹਿਲਾਂ ਕੋਈ ਵੀ ਅਧਿਕਾਰੀ ਕਿਸੇ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ।
ਮੋਟਰਸਾਈਕਲ ਬੇਕਾਬੂ ਹੋਣ ਕਾਰਨ ਪਿਓ-ਧੀ ਜ਼ਖ਼ਮੀ
NEXT STORY