ਟੋਰਾਂਟੋ - ਕੈਨੇਡਾ ਵਿਚ ਜਿਥੇ ਪੰਜਾਬੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਉਦਾ ਹੀ ਉਨ੍ਹਾਂ ਨਾਲ ਵਾਪਰ ਰਹੇ ਹਾਦਸਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲਾ ਵੈਨਕੂਵਰ ਦੇ ਸ਼ਹਿਰ ਬਿ੍ਰਟਿਸ਼ ਕੋਲੰਬੀਆ ਦਾ ਹੈ, ਜਿਥੇ ਪੰਜਾਬੀ ਮੂਲ ਦਾ ਜਤਿੰਦਰ ਸਿੰਘ (16) 18 ਫਰਵਰੀ ਤੋਂ ਲਾਪਤਾ ਹੈ। ਉਥੇ ਹੀ ਸਥਾਨਕ ਪੁਲਸ ਇਸ ਪੰਜਾਬੀ ਨੌਜਵਾਨ ਦੀ ਭਾਲ ਵਿਚ ਲੱਗੀ ਹੋਈ ਹੈ ਅਤੇ ਉਨ੍ਹਾਂ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਸਥਾਨਕ ਪੁਲਸ ਰਿਚਮੰਡ ਆਰ. ਸੀ. ਐਮ. ਪੀ. (ਰਾਇਲ ਕੈਨੇਡੀਅਨ ਮਾਊਟੇਡ ਪੁਲਸ) ਨੇ ਆਪਣੀ ਵੈੱਬਸਾਈਟ 'ਤੇ ਜਤਿੰਦਰ ਸਿੰਘ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਲੋਕਾਂ ਤੋਂ ਭਾਲ ਮੁਹਿੰਮ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਕੈਰੋਲਿਨ ਐਮੰਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
NEXT STORY