ਅੰਮ੍ਰਿਤਸਰ, (ਅਣਜਾਣ)- ਅੰਤਰਰਾਸ਼ਟਰੀ ਡੇਅਰੀ ਫੈੱਡਰੇਸ਼ਨ ਦੀ ਡਾਇਰੈਕਟਰ ਜਨਰਲ ਕੈਰੋਲਿਨ ਐਮੰਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਪਰਿਕਰਮਾ ਕਰਦੇ ਸਮੇਂ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਪਰਿਕਰਮਾ ’ਚ ਸਥਿਤ ਪਵਿੱਤਰ ਗੁਰਧਾਮਾਂ ਦਾ ਇਤਿਹਾਸ ਜਾਣਿਆ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ’ਚ ਲੰਗਰ ਛਕਿਆ। ਸੂਚਨਾ ਕੇਂਦਰ ਵਿਖੇ ਕੈਰੋਲਿਨ ਐਮੰਡ ਨੂੰ ਸੂਚਨਾ ਅਧਿਕਾਰੀ ਜੱਸੀ ਅਤੇ ਅੰਮ੍ਰਿਤਪਾਲ ਸਿੰਘ ਨੇ ਸਨਮਾਨਿਤ ਵੀ ਕੀਤਾ। ਪ੍ਰੈੱਸ ਵਾਰਤਾ ਦੌਰਾਨ ਕੈਰੋਲਿਨ ਐਮੰਡ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ’ਚ ਪੰਗਤ ਵਿਚ ਬੈਠ ਕੇ ਲੰਗਰ ਛਕਣ ਦਾ ਬਰਾਬਰਤਾ ਦਾ ਸਿਧਾਂਤ ਦੇਖ ਕੇ ਜੋ ਖੁਸ਼ੀ ਹੋਈ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਧਿਆਤਮਿਕਤਾ ਦਾ ਕੇਂਦਰ ਤਾਂ ਹੈ ਹੀ, ਇਸ ਦੇ ਨਾਲ ਇਹ ਅੰਮ੍ਰਿਤਸਰ ਦੀ ਆਰਥਿਕਤਾ ਦਾ ਧੁਰਾ ਵੀ ਹੈ। ਅੰਮ੍ਰਿਤਸਰ ਦਾ ਵਿਕਾਸ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ।
ਕੈਨੇਡਾ ’ਚ 2 ਟਰਾਲਿਆਂ ਦੀ ਟੱਕਰ ਕਾਰਣ ਲੱਗੀ ਅੱਗ, 2 ਪੰਜਾਬੀ ਨੌਜਵਾਨਾਂ ਦੀ ਮੌਤ
NEXT STORY