ਨਿਊਯਾਰਕ (ਰਾਜ ਗੋਗਨਾ): ਬਰੈਂਪਟਨ ਦਾ ਇਕ 22 ਸਾਲਾ ਨੌਜਵਾਨ ਮਨਜੋਤ ਸਿੰਘ ਜੋ ਕਿ ਕੈਨੇਡਾ ਵਿਚ ਇਕ ਟਰੱਕ ਡਰਾਈਵਰ ਸੀ। ਪਿਛਲੀ ਦਿਨੀਂ ਉਹ ਆਪਣੀ ਅਮਰੀਕਾ ਰਹਿੰਦੀ ਭੈਣ ਨੂੰ ਬਰੈਂਪਟਨ, ਕੈਨੇਡਾ ਤੋਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫੋਂਟਾਨਾ ਵਿਖੇਂ ਨਵੇਂ ਸਾਲ ਤੋ ਦੋ ਦਿਨ ਪਹਿਲਾ 30 ਦਸੰਬਰ ਨੂੰ ਮਿਲਣ ਗਿਆ ਸੀ। ਉੱਥੇ ਭੈਣ ਦੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਕੈਲੀਫੋਰਨੀਆ ਦੇ ਪਹਾੜੀ ਖੇਤਰ ਵਿੱਚ ਘੁੰਮਣ ਗਏ ਸੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਅੰਬਾਨੀਆਂ, ਅਡਾਨੀਆਂ ਤੇ ਪਤੰਜਲੀ ਦਾ ਸਾਮਾਨ ਨਾ ਲੈਣ ਦੀ ਅਪੀਲ (ਤਸਵੀਰਾਂ)
ਉੱਥੇ ਵਾਪਰੇ ਭਿਆਨਕ ਹਾਦਸੇ ਵਿਚ ਇਕ ਚੱਟਾਨ ਤੋਂ ਪੱਥਰ ਤਿਲਕ ਕੇ ਉਸ ਦੇ ਸਿਰ ਵਿਚ ਜਾ ਲੱਗਾ। ਇਸ ਦਰਦਨਾਕ ਭਿਆਨਕ ਹਾਦਸੇ ਵਿੱਚ ਨੌਜਵਾਨ ਮਨਜੋਤ ਸਿੰਘ ਦੀ ਮੌਤ ਹੋ ਗਈ। ਨੌਜਵਾਨ ਨੇ ਬਰੈਂਪਟਨ ਦੇ ਸ਼ੇਰੀਡਨ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ।ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਭੇਜਣ ਤੇ ਉਸ ਦੇ ਪਰਿਵਾਰ ਦੀ ਮਦਦ ਲਈ ਇੱਕ ਗੋਫੰਡ ਉਸ ਦੇ ਇੱਥੇ ਰਹਿੰਦੇ ਨਜ਼ਦੀਕੀਆ ਵੱਲੋਂ ਸ਼ੁਰੂ ਕੀਤਾ ਗਿਆ ਹੈ। ਤਾਂ ਜੋ ਉਸ ਦਾ ਪਰਿਵਾਰ ਉਸ ਦੇ ਅੰਤਿਮ ਦਰਸ਼ਨ ਕਰ ਸਕੇ। ਉਸ ਦੇ ਜਾਣਕਾਰ ਭਾਈਚਾਰੇ ਨੇ ਲੋਕਾਂ ਨੂੰ ਇਸ ਦੁੱਖਦਾਈ ਵਾਪਰੀ ਘਟਨਾ ਵਿਚ ਮਦਦ ਕਰਨ ਦੀ ਵੀ ਗੁਹਾਰ ਲਾਈ ਹੈ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਜਿਲ੍ਹਾ ਰੂਪਨਗਰ ਦੇ ਸ਼ਹਿਰ ਸ਼੍ਰੀ ਆਨੰਦਪੁਰ ਸਾਹਿਬ ਦੇ ਨਜਦੀਕ ਪੈਂਦਾ ਪਿੰਡ ਨੂਰਪੁਰ ਸੀ। ਇਸ ਦੁੱਖਦਾਈ ਘਟਨਾ ਦਾ ਭਾਈਚਾਰੇ ਵਿਚ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।
ਕੈਪਟਨ ਸਰਕਾਰ ਪੰਜਾਬ ਨੂੰ ਮੈਡੀਕਲ ਸਿੱਖਿਆ ਦਾ ਧੁਰਾ ਬਨਾਉਣ ਲਈ ਤਤਪਰ: ਸੋਨੀ
NEXT STORY