ਹਲਵਾਰਾ (ਲਾਡੀ) : ਨਜ਼ਦੀਕੀ ਪਿੰਡ ਬੋਪਾਰਾਏ ਖੁਰਦ ਦੇ ਰਹਿਣ ਵਾਲੇ ਇਕ ਪਰਿਵਾਰ ਦਾ ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਦਾ ਸੁਪਨਾ ਉਸ ਸਮੇਂ ਟੁੱਟ ਗਿਆ ਜਦੋਂ ਉਨ੍ਹਾਂ ਦੀ ਵਹੁਟੀ ਵਿਦੇਸ਼ ਜਾ ਕੇ ਪਤੀ ਅਤੇ ਸਹੁਰੇ ਨਾਲ ਪੂਰੀ ਤਰ੍ਹਾਂ ਨਾਤਾ ਤੋੜ ਬੈਠੀ। ਪਰਿਵਾਰ ਨੇ ਆਪਣੇ ਪੁੱਤਰ ਦਾ ਵਿਆਹ ਅਤੇ ਵਹੁਟੀ ਦੇ ਵਿਦੇਸ਼ ਜਾਣ ਦੀਆਂ ਤਿਆਰੀਆਂ 'ਚ ਲਗਭਗ 33 ਲੱਖ ਰੁਪਏ ਖਰਚ ਕਰ ਦਿੱਤੇ ਪਰ ਨਾ ਪੁੱਤਰ ਦਾ ਵੀਜ਼ਾ ਲੱਗਿਆ ਅਤੇ ਨਾ ਹੀ ਵਹੁਟੀ ਨਾਲ ਸੰਪਰਕ ਬਣਿਆ ਰਿਹਾ। ਹੁਣ ਪੀੜਤ ਪਰਿਵਾਰ ਨੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਪੁਲਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਆਰ. ਟੀ. ਓ. ਨੇ ਲੈ ਲਿਆ ਐਕਸ਼ਨ, ਇਹ ਨੰਬਰ ਪਲੇਟਾਂ ਤੇ ਆਰ. ਸੀ. ਵਾਲੇ 'ਤੇ ਕਾਰਵਾਈ ਦੇ ਹੁਕਮ
ਐੱਸ.ਐੱਸ.ਪੀ. ਲੁਧਿਆਣਾ ਦੇਹਾਤ ਡਾ. ਅੰਕੁਰ ਗੁਪਤਾ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਦਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਲਵਪ੍ਰੀਤ ਸਿੰਘ ਦੀ ਸ਼ਾਦੀ 14 ਮਾਰਚ 2023 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਧੂਲਕੋਟ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਨਾਲ ਕਰਵਾਈ ਸੀ। ਹਰਮਨਪ੍ਰੀਤ ਨੇ ਆਈਲੈਟਸ ਪਾਸ ਕੀਤਾ ਹੋਇਆ ਸੀ, ਜਿਸ ਕਾਰਨ ਪਰਿਵਾਰ ਨੂੰ ਭਰੋਸਾ ਸੀ ਕਿ ਉਹ ਕਨੇਡਾ ਜਾ ਕੇ ਲਵਪ੍ਰੀਤ ਨੂੰ ਵੀ ਨਾਲ ਬੁਲਾ ਲਵੇਗੀ। ਦਵਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਅਤੇ ਵਿਦੇਸ਼ ਯਾਤਰਾ ਦੀਆਂ ਤਿਆਰੀਆਂ ਵਿਚ ਪਰਿਵਾਰ ਨੇ ਲਗਭਗ 33 ਲੱਖ ਰੁਪਏ ਖਰਚੇ, ਜਿਨ੍ਹਾਂ 'ਚੋਂ 8 ਲੱਖ ਵਿਆਹ 'ਤੇ ਤੇ 25 ਲੱਖ ਕੈਨੇਡਾ ਵਿਚ ਪੜ੍ਹਾਈ ਤੇ ਟਿਕਟ ਆਦਿ 'ਤੇ ਲਗਾਏ ਗਏ। ਹਰਮਨਪ੍ਰੀਤ 28 ਦਸੰਬਰ 2023 ਨੂੰ ਕੈਨੇਡਾ ਚਲੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
ਸ਼ੁਰੂਆਤ ਵਿਚ ਉਹ ਆਪਣੇ ਪਤੀ ਅਤੇ ਸਹੁਰਿਆਂ ਨਾਲ ਸੰਪਰਕ 'ਚ ਰਹੀ ਪਰ ਕੁਝ ਸਮੇਂ ਬਾਅਦ ਉਸਨੇ ਸਾਰੇ ਸੰਪਰਕ ਤੋੜ ਲਏ, ਫੋਨ ਨੰਬਰ ਬਲਾਕ ਕਰ ਦਿੱਤੇ ਅਤੇ ਕਿਸੇ ਤਰ੍ਹਾਂ ਦਾ ਰਿਸ਼ਤਾ ਜਾਂ ਗੱਲਬਾਤ ਨਹੀਂ ਰੱਖੀ। ਦਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਹਰਮਨਪ੍ਰੀਤ ਕੌਰ ਨੇ ਕੈਨੇਡਾ ਪਹੁੰਚਣ ਤੋਂ ਬਾਅਦ ਨਾ ਤਾਂ ਆਪਣੇ ਪਤੀ ਨੂੰ ਬੁਲਾਉਣ ਲਈ ਕੋਈ ਫਾਈਲ ਲਗਾਈ ਅਤੇ ਨਾ ਹੀ ਕੋਈ ਕਾਨੂੰਨੀ ਜਾਂ ਪਰਿਵਾਰਕ ਜ਼ਿੰਮੇਵਾਰੀ ਨਿਭਾਈ। ਪੀੜਤ ਦੀ ਸ਼ਿਕਾਇਤ 'ਤੇ ਥਾਣਾ ਸਦਰ ਰਾਏਕੋਟ ਪੁਲਸ ਨੇ ਹਰਮਨਪ੍ਰੀਤ ਕੌਰ, ਉਸਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਕਰਮਜੀਤ ਕੌਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਵੇਲੇ ਤਿੰਨੇ ਹੀ ਫਰਾਰ ਦੱਸੇ ਜਾ ਰਹੇ ਹਨ। ਥਾਣਾ ਸਦਰ ਰਾਏਕੋਟ ਦੇ ਏ.ਐੱਸ.ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਜਿਸਟਰੀ ਦੇ ਖ਼ਰਚ ’ਚ ਭਾਰੀ ਵਾਧਾ, 9% ਤੋਂ 67% ਤੱਕ ਵਾਧੇ ਦਾ ਅਸਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ 'ਚ ਹੋਈ ਅਹਿਮ ਸੁਣਵਾਈ, ਜਾਣੋ ਅਦਾਲਤ ਨੇ ਕੀ ਸੁਣਾਇਆ ਫੈਸਲਾ
NEXT STORY