ਫਿਰੋਜ਼ਪੁਰ, ਵੇਨਕੁਵਰ (ਕੁਮਾਰ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਦੇ ਨਾਲ-ਨਾਲ ਹੁਣ ਤੱਕ ਪੂਰੇ ਕੈਨੇਡਾ ’ਚ ਕੋਰੋਨਾ ਵਾਇਰਸ ਦੇ 690 ਮਰੀਜ਼ਾਂ ਦੀ ਪਛਾਣ ਹੋ ਚੁੱਕੀ ਹੈ। ਕੋਰੋਨਾ ਨੂੰ ਲੈ ਕੇ ਕੈਨੇਡਾ ’ਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਤੋਂ ਬਚਣ ਲਈ ਕੈਨੇਡਾ ਸਰਕਾਰ ਸਮੇਂ-ਸਮੇਂ ’ਤੇ ਹਿਦਾਇਤਾਂ ਜਾਰੀ ਕਰ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਵਲੋਂ ਲੋਕਾਂ ਨੂੰ ਸਾਵਧਾਨੀਆਂ ਵਰਤਨ ਦੇ ਲਈ ਵੀ ਕਿਹਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਦੇ ਵੱਧ ਰਹੇ ਕਹਿਰ ਦੇ ਕਾਰਨ ਕਈ ਰੀਟੇਲ ਸਟੋਰ, ਜਿੰਮ, ਕਸੀਨੋ ਆਦਿ ਬੰਦ ਕਰ ਦਿੱਤੇ ਗਏ ਹਨ। ਇਸ ਦੌਰਾਨ ਕਈ ਵੱਡੀਆਂ ਕੰਪਨੀਆਂ ਵੀ ਆਪਣੇ ਸਟੋਰਾਂ ਨੂੰ ਕੁਝ ਦਿਨਾਂ ਲਈ ਬੰਦ ਕਰ ਰਹੀਆਂ ਹਨ। ਬਹੁਤ ਸਾਰੇ ਕੰਮ ਬੰਦ ਹੋਣ ਕਾਰਨ ਪੈਟਰੋਲ ਦੀਆਂ ਕੀਮਤਾਂ ਵੀ ਕਾਫੀ ਮਾਤਰਾ ’ਚ ਘੱਟ ਗਈਆਂ ਹਨ। ਗਰੋਸਰੀ ਸਟੋਰਾਂ ’ਚ ਸਾਮਾਨ ਦੀ ਘਾਟ ਪੈ ਜਾਣ ਕਾਰਨ ਸਟੋਰਾਂ ’ਚ ਸਮਾਨ ਖਰੀਦਣ ਵਾਲੇ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਇਸ ਦੌਰਾਨ ਕੈਨੇਡੀਅਨ ਸਰਕਾਰ ਨੇ ਲੋਕਾਂ ਨੂੰ ਕਿਹਾ ਕਿ ਉਹ ਸਾਮਾਨ ਦੀ ਘਾਟ ਆਉਣ ਨਹੀਂ ਦੇਣਗੇ। ਲੋਕ ਸਾਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰਨ ਅਤੇ ਨਾ ਹੀ ਡਰਨ।
ਪੜ੍ਹੋ ਇਹ ਵੀ ਖਬਰ - ਟਰੂਡੋ ਨੇ ਕੈਨੇਡੀਅਨਾਂ ਨੂੰ ਦਿੱਤੀ ਵੱਡੀ ਰਾਹਤ, ਐਲਾਨਿਆ 82 ਬਿਲੀਅਨ ਡਾਲਰ ਦਾ ਫੰਡ
ਪੜ੍ਹੋ ਇਹ ਵੀ ਖਬਰ - ਕੈਨੇਡਾ 'ਚ ਕੋਰੋਨਾ ਨਾਲ 5ਵੀਂ ਮੌਤ ਤੇ 450 ਤੋਂ ਜ਼ਿਆਦਾ ਲੋਕ ਪ੍ਰਭਾਵਿਤ
ਕੈਨੇਡਾ ’ਚ ਪੜ੍ਹਨ ਆਏ ਵਿਦਿਆਰਥੀ ਹੋ ਰਹੇ ਹਨ ਪਰੇਸ਼ਾਨ
ਕੈਨੇਡਾ ’ਚ ਸਟੋਰ ਅਤੇ ਹੋਰ ਰੋਜ਼ਗਾਰ ਬੰਦ ਹੋਣ ਦੇ ਕਾਰਨ ਭਾਰਤ ਅਤੇ ਹੋਰ ਦੇਸ਼ਾਂ ਤੋਂ ਕੈਨੇਡਾ ’ਚ ਆਏ ਵਿਦਿਆਰਥੀਆਂ ਦੀਆਂ ਪਰੇਸ਼ਾਨੀਆਂ ਬਹੁਤ ਜ਼ਿਆਦਾ ਵੱਧ ਗਈਆਂ ਹਨ। ਵਾਇਰਸ ਦੇ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਅਤੇ ਵਰਕ ਪਰਮਿਟ ’ਤੇ ਕੰਮ ਕਰ ਰਹੇ ਨੌਜਵਾਨਾਂ ਦੇ ਰੋਜ਼ਗਾਰ ’ਤੇ ਕਾਫੀ ਅਸਰ ਪਿਆ ਹੈ, ਜਿਸ ਕਾਰਨ ਉਹ ਰਾਸ਼ਨ, ਕਿਰਾਏ ਅਤੇ ਫੀਸਾਂ ਦੇ ਲਈ ਪੈਸੇ ਇਕੱਠੇ ਨਹੀਂ ਕਰ ਪਾ ਰਹੇ। ਦੱਸ ਦੇਈਏ ਕਿ ਕੈਨੇਡਾ ’ਚ ਵੀ ਕੁਝ ਸਟੋਰਾਂ ’ਤੇ ਸਾਮਾਨ ਦੀ ਸ਼ਾਰਟੇਜ਼ ਦਿਖਾਈ ਦਾ ਰਹੀ ਹੈ। ਜਿਸ ਸਦਕਾ ਉਹ ਵਾਧੂ ਕੀਮਤ ਲਗਾ ਕੇ ਲੋਕਾਂ ਨੂੰ ਚੀਜ਼ਾਂ ਵੇਚ ਰਹੇ ਹਨ, ਜਿਸ ਦੀਆਂ ਲੋਕਾਂ ਵਲੋਂ ਸੋਸ਼ਲ ਮੀਡੀਆਂ ’ਤੇ ਸ਼ਿਕਾਇਤਾਂ ਪਾਈਆਂ ਜਾ ਰਹੀਆਂ ਹਨ। ਕੈਨੇਡਾ ’ਚ ਵਿਦਿਆਰਥੀ ਅਤੇ ਵਰਕ ਪਰਮਿਟ ’ਤੇ ਕੰਮ ਕਰਨ ਵਾਲੇ ਲੋਕ ਕੰਮ ਕਰਕੇ ਹੀ ਘਰਾਂ ਦੇ ਕਿਰਾਏ, ਰਾਸ਼ਨ, ਆਪਣੀਆਂ ਕਾਲਜ਼ਾਂ ਦੀਆਂ ਫੀਸਾਂ ਪੂਰੀਆਂ ਕਰਦੇ ਹਨ ਪਰ ਕੋਰੋਨਾ ਕਾਰਨ ਸਾਰੇ ਕੰਮ ਬੰਦ ਹੋ ਜਾਣ ਕਾਰਨ ਉਕਤ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਇਰਸ ਦਾ ਪਤਾ ਲੱਗਦੇ ਸਾਰ ਲੋਕ ਬਲੈਕ ’ਚ ਸਾਮਾਨ ਖਰੀਦ ਕੇ ਆਪਣੇ ਘਰਾਂ ਨੂੰ ਲੈ ਆਏ ਹਨ, ਜਿਸ ਕਾਰਨ ਕੈਨੇਡਾ ਦੇ ਗਰੋਸਰੀ ਸਟੋਰਾਂ ’ਤੇ ਇਸ ਸਮੇਂ ਟੋਇਲਟ ਪੇਪਰ ਅਤੇ ਸੈਨੇਟਾਈਜ਼ਰ ਨਹੀਂ ਮਿਲ ਰਿਹਾ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਸੰਬੰਧੀ ਅਹਿਮ ਖੋਜ 'ਚ ਭਾਰਤੀ ਮੂਲ ਦਾ ਵਿਗਿਆਨੀ ਸ਼ਾਮਲ
Aadhaar Handbook 'ਚ ਮਿਲੇਗੀ ਆਧਾਰ ਨਾਲ ਜੁੜੀ ਸਾਰੀ ਜਾਣਕਾਰੀ, UIDAI ਨੇ ਸ਼ੁਰੂ ਕੀਤੀ ਮੁਫਤ ਸੇਵਾ
NEXT STORY