ਨਵੀਂ ਦਿੱਲੀ — ਆਧਾਰ ਕਾਰਡ ਅਜੌਕੇ ਸਮੇਂ 'ਚ ਕਈ ਤਰ੍ਹਾਂ ਦੀਆਂ ਸੇਵਾਵਾਂ ਲੈਣ ਲਈ ਬਹੁਤ ਹੀ ਲਾਜ਼ਮੀ ਦਸਤਾਵੇਜ਼ ਹੈ। ਇਹ ਭਾਰਤ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਦੀ ਪਛਾਣ ਦਾ ਇਕ ਮਹੱਤਵਪੂਰਨ ਦਸਤਾਵੇਜ਼ ਬਣ ਕੇ ਸਾਹਮਣੇ ਆਇਆ ਹੈ। ਇਸ ਲਈ ਵੱਡੀ ਸੰਖਿਆ ਵਿਚ ਲੋਕ ਹਰ ਦਿਨ ਆਧਾਰ ਕਾਰਡ ਲਈ ਅਪਲਾਈ ਕਰਦੇ ਹਨ। ਜਿਹੜੇ ਲੋਕਾਂ ਦਾ ਆਧਾਰ ਕਾਰਡ ਪਹਿਲਾਂ ਤੋਂ ਬਣਿਆ ਹੋਇਆ ਹੈ ਉਨ੍ਹਾਂ ਨੂੰ ਵੀ ਸਮੇਂ ਦੇ ਨਾਲ ਇਸ 'ਚ ਕਈ ਤਰ੍ਹਾਂ ਦੇ ਬਦਲਾਅ ਕਰਵਾਉਣੇ ਪੈਂਦੇ ਹਨ। ਇਸ ਲਈ ਇਸ 12 ਅੰਕਾਂ ਦੀ ਪਛਾਣ ਸੰਖਿਆ ਨੂੰ ਲੈ ਕੇ ਲੋਕਾਂ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ ਜਿਨ੍ਹਾਂ ਦਾ ਜਵਾਬ ਲੋਕਾਂ ਨੂੰ ਚਾਹੀਦਾ ਹੁੰਦਾ ਹੈ।
'Aadhaar Handbook' ਕੀ ਹੈ?
ਆਧਾਰ ਕਾਰਡ ਜਾਰੀ ਕਰਨ ਵਾਲੇ ਭਾਰਤੀ ਵਿਲੱਖਣ ਪਛਾਣ ਅਥਾਰਟੀ(UIDAI) ਨੇ ਇਸ ਦੇਸ਼ ਦੇ ਲੋਕਾਂ ਦੀ ਇਸ ਸਮੱਸਿਆ ਨੂੰ ਧਿਆਨ 'ਚ ਰੱਖਦਿਆਂ 'Aadhaar Handbook' ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਹੈਂਡਬੁੱਕ ਨੂੰ UIDAI ਦੀ ਵੈੱਬਸਾਈਟ ਤੋਂ ਮੁਫਤ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ 60 ਪੇਜ਼ਾਂ ਦੀ ਹੈਂਡਬੁੱਕ PDF ਫਾਰਮੈਟ 'ਚ ਹੈ। ਇਸ 'ਚ ਆਧਾਰ ਕਾਰਡ ਨਾਲ ਜੁੜੀ ਬੁਨਿਆਦੀ ਜਾਣਕਾਰੀ ਤੋਂ ਲੈ ਕੇ ਯੋਗਤਾ, ਆਧਾਰ ਦੇ ਫੀਚਰਜ਼, ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਜ਼ਰੂਰੀ ਦਸਤਾਵੇਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।
ਮਿਲਣਗੀਆਂ ਇਹ ਸਹੂਲਤਾਂ
- ਇਸ ਹੈਂਡ ਬੁੱਕ ਵਿਚ ਤੁਹਾਨੂੰ ਨੇੜੇ ਦੇ ਆਧਾਰ ਕੇਂਦਰ ਨੂੰ ਲੱਭਣ ਦਾ ਰਸਤਾ ਦੱਸਿਆ ਜਾਵੇਗਾ। ਇਸ ਦੇ ਨਾਲ ਹੀ ਦੱਸਿਆ ਜਾਵੇਗਾ ਕਿ ਆਧਾਰ ਦੇ ਰਜਿਸਟ੍ਰੇਸ਼ਨ ਕੇਂਦਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ।
- ਆਧਾਰ ਸੇਵਾਵਾਂ ਲਈ Appointment ਬੁੱਕ ਕਰਨ ਬਾਰੇ ਵੀ ਇਸ 'ਚ ਜਾਣਕਾਰੀ ਦਿੱਤੀ ਗਈ ਹੈ। ਇਸ ਹੈਂਡਬੁਕ 'ਚ ਆਧਾਰ ਨਾਲ ਜੁੜੇ ਲਗਭਗ ਸਾਰੇ ਬੁਨਿਆਦੀ ਸਵਾਲਾਂ ਦੇ ਜਵਾਬ ਦੇਣ ਦੀ ਵਿਵਸਥਾ ਕੀਤੀ ਗਈ ਹੈ।
- ਆਧਾਰ ਨਾਲ ਜੁੜੇ ਆਮ ਸਵਾਲ-ਜਵਾਬ(FAQs) UIDAI ਦੀ ਵੈਬਸਾਈਟ ਦੇ ਨਾਲ-ਨਾਲ mAadhaar 'ਤੇ ਵੀ ਉਪਲੱਬਧ ਹੈ।
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਮਾਤਾ ਦੇ ਦਿਹਾਂਤ 'ਤੇ ਸੁਖਬੀਰ ਬਾਦਲ ਨੇ ਕੀਤਾ ਦੁੱਖ ਪ੍ਰਗਾਵਾ
NEXT STORY