ਬਾਘਾਪੁਰਾਣਾ (ਅਜੇ ਅਗਰਵਾਲ) : ਬਾਘਾਪੁਰਾਣਾ ਦੇ ਨਜ਼ਦੀਕ ਪਿੰਡ ਚੰਨੂੰ ਵਾਲਾ ਨਹਿਰ ਵਿਚ 9 ਸਤੰਬਰ ਨੂੰ ਨੌਜਵਾਨ ਮੋਹਿਤ ਪੁੱਤਰ ਜਸਵੰਤ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਬਾਘਾਪੁਰਾਣਾ ਜੋ ਕਿਸੇ ਨਾਲ ਸ੍ਰੀ ਗਣੇਸ਼ ਜੀ ਦੀ ਮੂਰਤੀ ਨਹਿਰ ਵਿਚ ਵਿਸਰਜਨ ਕਰਵਾਉਣ ਗਿਆ ਸੀ ਤਾਂ ਇਸ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨੌਜਵਾਨ ਨਹਿਰ ’ਚ ਰੁੜ ਗਿਆ ਸੀ। ਗੋਤਾਖੋਰਾਂ ਵੱਲੋਂ ਤਿੰਨ ਦਿਨਾਂ ਤੋਂ ਲਗਾਤਾਰ ਉਸ ਦੀ ਭਾਲ ਜਾਰੀ ਸੀ। ਐਤਵਾਰ ਨੂੰ ਕਰੀਬ 11ਵਜੇ ਪੁੱਲ ਤੋਂ ਕਰੀਬ ਦੋ ਕਿਲੋਮੀਟਰ ਦੂਰ ਨਹਿਰ ਵਿਚ ਉਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
ਉਧਰ ਥਾਣਾ ਮੁਖੀ ਜਤਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਨਹਿਰ ਵਿਚੋਂ ਲਾਸ਼ ਨੂੰ ਬਾਹਰ ਕਢਵਾਇਆ ਗਿਆ। ਨੌਜਵਾਨ ਮੋਹਿਤ ਦੇ ਪਰਿਵਾਰਕ ਮੈਂਬਰਾ ਨੇ ਲਾਸ਼ ਦੀ ਸ਼ਿਨਾਖਤ ਕਰ ਦਿੱਤੀ ਹੈ। ਲਾਸ਼ ਮਿਲਣ ਦਾ ਜਦੋਂ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਵੱਡੀ ਗਿਣਤੀ ਵਿਚ ਮੌਕੇ ’ਤੇ ਪਹੁੰਚ ਗਏ। ਥਾਣਾ ਮੁਖੀ ਜਤਿੰਦਰ ਸਿੰਘ ਸਾਰੀ ਘਟਨਾ ਬਾਰੇ ਜਾਂਚ ਕਰ ਰਹੇ ਸਨ।
ਕੇਂਦਰ ਵੱਲੋਂ ਟੋਟਾ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਉਣ ਨੂੰ ਲੈ ਕੇ ਬੋਲੇ ਸੁਖਬੀਰ ਬਾਦਲ, ‘ਕਿਸਾਨ ਵਿਰੋਧੀ ਹੈ ਇਹ ਕਦਮ’
NEXT STORY