ਪਟਿਆਲਾ (ਬਲਜਿੰਦਰ)—ਪਟਿਆਲਾ ਦੇ ਨਾਭਾ ਰੋਡ 'ਤੇ ਇਕ ਵਿਅਕਤੀ ਵਲੋਂ ਇੰਡੇਵਰ ਕਾਰ 'ਚ ਪੂਰੇ ਪਰਿਵਾਰ ਸਮੇਤ ਭਾਖੜਾ ਨਹਿਰ 'ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਵਿਅਕਤੀ ਕੌਣ ਸੀ, ਪਰ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕਾਰ 'ਚ ਇਕ ਵਿਅਕਤੀ ਉਸ ਦੀ ਪਤਨੀ ਅਤੇ ਉਸ ਦੇ 2 ਬੱਚੇ ਬੈਠੇ ਹੋਏ ਸੀ। ਕਾਰ ਡਰਾਇਵਰ ਤੇਜ਼ੀ ਨਾਲ ਆਇਆ ਅਤੇ ਉਸ ਨੇ ਪੂਰੇ ਪਰਿਵਾਰ ਸਮੇਤ ਕਾਰ ਨੂੰ ਭਾਖੜਾ ਨਹਿਰ 'ਚ ਉਤਾਰ ਦਿੱਤਾ।
ਸੰਗਰੂਰ 'ਚ ਭਗਵੰਤ ਨੂੰ ਸਖਤ ਟੱਕਰ ਦੇਣਗੇ ਢੀਂਡਸਾ, ਹੁਣ ਤਕ ਨਹੀਂ ਹਾਰੇ ਇਕ ਵੀ ਚੋਣ
NEXT STORY