ਤਲਵੰਡੀ ਭਾਈ (ਗੁਲਾਟੀ):ਬੀਤੇ ਦਿਨ ਫਿਰੋਜ਼ਪੁਰ-ਜ਼ੀਰਾ ਰੋਡ ’ਤੇ ਰਾਜਸਥਾਨ ਫੀਡਰ ਵਿਚ ਇਕ ਸਕੂਲ ਮਾਲਕ ਨੇ ਪਰਿਵਾਰ ਸਣੇ ਆਪਣਾ ਮੋਟਰਸਾਈਕਲ ਨਹਿਰ ’ਚ ਸੁੱਟ ਦਿੱਤਾ ਸੀ। ਉਸ ਵਿਅਕਤੀ ਅਤੇ ਉਸਦੇ ਪੁੱਤਰ ਦੀਆਂ ਲਾਸ਼ਾਂ ਅੱਜ ਮਿਲ ਗਈਆਂ ਹਨ।ਮਿਲੀ ਜਾਣਕਾਰੀ ਮੁਤਾਬਕ ਉਕਤ ਸਕੂਲ ਮਾਲਕ ਦੀ ਲਾਸ਼ ਘੱਲ ਖੁਰਦ ਨੇੜੇ ਰਾਜਸਥਾਨ ਫੀਡਰ ’ਚੋਂ ਮਿਲੀ, ਜਦਕਿ ਉਸਦੇ 8 ਸਾਲਾ ਪੁੱਤਰ ਦੀ ਲਾਸ਼ ਫਰੀਦਕੋਟ ਕੋਲੋਂ ਫੀਡਰ ’ਚ ਮਿਲੀ। 10 ਜੂਨ ਨੂੰ ਪਿੰਡ ਸ਼ਾਹ ਵਾਲਾ ਦਾ ਰਹਿਣ ਵਾਲਾ ਬੇਅੰਤ ਸਿੰਘ (35) ਜੋ ਇਕ ਪ੍ਰਾਈਵੇਟ ਸਕੂਲ ਦਾ ਮਾਲਕ ਸੀ, ਜਦਕਿ ਉਸਦੀ ਪਤਨੀ ਵੀ ਉਸੇ ਸਕੂਲ ’ਚ ਪ੍ਰਿੰਸੀਪਲ ਹੈ।
ਇਹ ਵੀ ਪੜ੍ਹੋ: ਮਲੇਰਕੋਟਲਾ 'ਚ ਸਿੱਖਾਂ ਨੇ ਕਾਇਮ ਕੀਤੀ ਮਿਸਾਲ, ਮਸੀਤ ਬਣਾਉਣ ਲਈ ਬਿਨਾਂ ਕੀਮਤ ਦੇ ਦਿੱਤੀ ਜ਼ਮੀਨ (ਵੀਡੀਓ)
ਬੇਅੰਤ ਸਿੰਘ ਆਪਣੇ ਪਰਿਵਾਰ ਨਾਲ ਮੋਟਰਸਾਈਕਲ ’ਤੇ ਪਹਿਲਾਂ ਪਿੰਡ ਸੁਰ ਸਿੰਘ ਵਾਲਾ ’ਚ ਸਥਿਤ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤੇ ਉਸ ਤੋਂ ਬਾਅਦ ਜਿਵੇਂ ਹੀ ਉਹ ਰਾਜਸਥਾਨ ਫੀਡਰ ਦੇ ਨਜ਼ਦੀਕ ਪੁੱਜਾ ਤਾਂ ਉਸ ਨੇ ਆਪਣਾ ਮੋਟਰਸਾਈਕਲ ਨਹਿਰ ਦੇ ਨਾਲ ਜਾਂਦੀ ਸੜਕ ’ਤੇ ਪਾ ਦਿੱਤਾ। ਨਹਿਰ ਦੀ ਪਹਿਲੀ ਪੌੜੀ ਦੇ ਨਜ਼ਦੀਕ ਪਹੁੰਚਦਿਆਂ ਹੀ ਉਸ ਨੇ ਮੋਟਰਸਾਈਕਲ ਨਹਿਰ ’ਚ ਸੁੱਟ ਦਿੱਤਾ। ਉਸ ਸਮੇਂ ਕੁਝ ਲੋਕਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਪਤਨੀ ਵੀਰਜੀਤ ਕੌਰ ਤੇ ਧੀ ਰਹਿਮਤ ਨੂੰ ਨਹਿਰ ’ਚੋਂ ਸੁਰੱਖਿਅਤ ਬਾਹਰ ਕੱਢ ਲਿਆ ਪਰ ਬੇਅੰਤ ਸਿੰਘ ਤੇ ਉਸ ਦਾ ਪੁੱਤਰ ਗੁਰਬਖਸ਼ ਸਿੰਘ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਏ ਸਨ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਫ਼ੌਜ ਅਤੇ ਪੰਜਾਬ ਪੁਲਸ 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਅਹਿਮ ਖ਼ਬਰ, ਇਥੇ ਮਿਲੇਗੀ ਮੁਫ਼ਤ ਸਿਖਲਾਈ
ਅਕਾਲੀ-ਬਸਪਾ ਗਠਜੋੜ ਦੌਰਾਨ ਵੱਡੀ ਖ਼ਬਰ, ਇਨ੍ਹਾਂ 20 ਸੀਟਾਂ ’ਤੇ ਚੋਣ ਲੜੇਗੀ ਬਹੁਜਨ ਸਮਾਜ ਪਾਰਟੀ
NEXT STORY