ਭੀਖੀ (ਤਾਇਲ) : ਨੇੜਲੇ ਪਿੰਡ ਸਮਾਓਂ ਵਿਖੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਵੱਡੇ ਪੱਧਰ 'ਤੇ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਇਸ ਬਿਮਾਰੀ ਦੇ ਚੱਲਦਿਆਂ ਇਸ ਪਿੰਡ ਦੀ ਰਣਜੀਤ ਕੌਰ (53) ਪਤਨੀ ਦਰਸ਼ਨ ਸਿੰਘ ਬ੍ਰੈਸਟ ਕੈਂਸਰ ਦੀ ਤਾਬ ਨਾ ਝੱਲਦਿਆਂ ਮੌਤ ਦੇ ਮੂੰਹ ਵਿਚ ਚਲੀ ਗਈ।
ਪਿੰਡ ਦੇ ਸਾਬਕਾ ਸਰਪੰਚ ਗੁਰਤੇਜ ਸਿੰਗ ਚਹਿਲ ਨੇ ਦੱਸਿਆ ਕਿ ਰਣਜੀਤ ਕੌਰ ਦਾ ਵੱਡਾ ਬੇਟਾ ਜੁਗਰਾਜ ਸਿੰਘ ਵੀ 7 ਕੁ ਸਾਲ ਪਹਿਲਾ ਕੈਂਸਰ ਦੀ ਭੇਂਟ ਚੜ ਚੁੱਕਾ ਹੈ ਅਤੇ ਛੋਟਾ ਬੇਟਾ ਜਨਕ ਸਿੰਖ ਵੀ ਉਸ ਤੋਂ ਇਕ ਸਾਲ ਪਹਿਲਾ ਫੂਡ ਪਾਈਪ ਦੇ ਕੈਂਸਰ ਦੀ ਚਪੇਟ ਵਿਚ ਆ ਕੇ ਇਸ ਜਹਾਨ ਤੋਂ ਰੁਖਸਤ ਹੋ ਚੁੱਕਾ ਹੈ। ਇਸ ਤੋਂ ਇਲਾਵਾ ਘਰ ਦਾ ਮੁਖੀ ਦਰਸ਼ਨ ਸਿੰਘ ਵੀ ਦਿਲ ਦੀ ਬਿਮਾਰੀ ਤੋਂ ਪੀੜਤ ਹੈ।
ਟਰੈਕਟਰ-ਟਰਾਲੀ ਨਾਲ ਟੱਕਰ ਹੋਣ 'ਤੇ ਨੌਜਵਾਨ ਦੀ ਮੌਤ
NEXT STORY