ਚੰਡੀਗੜ੍ਹ : ਰੰਗਾਂ ਨਾਲ ਭਰੇ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਲੋਕਾਂ ਦੀ ਸਿਹਤ ਦੇ ਮਾਮਲੇ 'ਚ ਹੈਰਾਨ ਕਰਦੀ ਰਿਪੋਰਟ ਸਾਹਮਣੇ ਆਈ ਹੈ। ਅਸਲ 'ਚ ਪੀ. ਜੀ. ਆੀ. ਸਕੂਲ ਆਫ ਪਬਲਿਕ ਹੈਲਥ ਵਲੋਂ ਇਕ ਸਰਵੇ ਕਰਾਇਆ ਗਿਆ ਸੀ, ਜਿਸ 'ਚ ਸਾਹਮਣੇ ਆਇਆ ਹੈ ਕਿ ਸ਼ਹਿਰ 'ਚ ਦੂਜੇ ਸੂਬਿਆਂ ਦੇ ਮੁਕਾਬਲੇ ਕੈਂਸਰ ਦੇ ਮਰੀਜ਼ ਸਭ ਤੋਂ ਜ਼ਿਆਦਾ ਹਨ। ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋ. ਡਾਕਟਰ ਜੇ. ਐੱਸ. ਠਾਕੁਰ ਮੁਤਾਬਕ ਸ਼ਹਿਰ 'ਚ ਇਕ ਲੱਖ ਔਰਤਾਂ 'ਚੋਂ 37.5 ਫੀਸਦੀ ਔਰਤਾਂ 'ਚ ਬ੍ਰੈਸਟ ਕੈਂਸਰ ਪਾਇਆ ਗਿਆ ਹੈ, ਜੋ ਔਰਤਾਂ 'ਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਬਣ ਗਿਆ ਹੈ।
ਦੂਜੇ ਪਾਸੇ ਮੋਹਾਲੀ 'ਚ ਇਕ ਲੱਖ ਔਰਤਾਂ 'ਚੋਂ ਬ੍ਰੈਸਟ ਕੈਂਸਰ ਦਾ ਆਂਕੜਾ 33.9 ਫੀਸਦੀ ਹੈ, ਜੋ ਦੂਜੇ ਕਈ ਵੱਡੇ ਸ਼ਹਿਰਾਂ ਤੋਂ ਜ਼ਿਆਦਾ ਹੈ। ਬੱਚੇਦਾਨੀ ਦਾ ਕੈਂਸਰ ਔਰਤਾਂ 'ਚ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹਨ, ਜਿਸ ਦਾ ਆਂਕੜਾ 10.3 ਫੀਸਦੀ ਹੈ, ਇੱਕ ਲੱਖ ਔਰਤਾਂ ਪਿੱਛੇ। ਫੇਫੜਿਆਂ ਦਾ ਕੈਂਸਰ ਪੁਰਸ਼ਾਂ 'ਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਹੈ। ਸ਼ਹਿਰ 'ਚ ਇਕ ਲੱਖ ਪੁਰਸ਼ਾਂ 'ਚੋਂ 12.3 ਫੀਸਦੀ ਇਸ ਕੈਂਸਰ ਦੀ ਲਪੇਟ 'ਚ ਹਨ। ਪੇਂਡੂ ਇਲਾਕਿਆਂ 'ਚ ਇਸ ਦੇ ਮਰੀਜ਼ ਜ਼ਿਆਦਾ ਹਨ। ਪੁਰਸ਼ਾਂ 'ਚ ਪ੍ਰੋਸਟੇਟ ਕੈਂਸਰ ਦੂਜਾ ਸਭ ਤੋਂ ਜ਼ਿਆਦਾ ਹੋਣ ਵਾਲਾ ਕੈਂਸਰ ਹਨ, ਜਿਸ ਦੀ ਫੀਸਦੀ 8.8 ਹੈ।
ਰਾਸ਼ਟਰੀ ਆਂਕੜਿਆਂ ਤੋਂ ਜ਼ਿਆਦਾ
ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਚੰਡੀਗੜ੍ਹ 'ਚ ਔਰਤਾਂ ਅਤੇ ਪੁਰਸ਼ਾਂ ਨੂੰ ਕੈਂਸਰ ਸਭ ਤੋਂ ਜ਼ਿਆਦਾ ਆਪਣੀ ਲਪੇਟ 'ਚ ਲੈ ਰਿਹਾ ਹੈ। ਰਾਸ਼ਟਰੀ ਪੱਧਰ 'ਤੇ ਜੇਕਰ ਇਸ ਬੀਮਾਰੀ ਦੀ ਆਂਕੜਿਆਂ 'ਤੇ ਨਜ਼ਰ ਪਾਈਏ ਤਾਂ ਇਕ ਲੱਖ ਔਰਤਾਂ 'ਚੋਂ 97 ਅਤੇ ਇਕ ਲੱਖ ਪੁਰਸ਼ਾਂ 'ਚੋਂ 93 ਫੀਸਦੀ ਕੈਂਸਰ ਦੀ ਲਪੇਟ 'ਚ ਆਉਂਦੇ ਹਨ ਪਰ ਚੰਡੀਗੜ੍ਹ 'ਚ ਇਕ ਲੱਖ ਔਰਤਾਂ 'ਚੋਂ 105 ਔਰਤਾਂ ਅਤੇ ਪੁਰਸ਼ਾਂ 'ਚ ਇਸ ਦਾ ਆਂਕੜਾ 93 ਹੈ, ਜੋ ਰਾਸ਼ਟਰੀ ਆਂਕੜਿਆਂ ਤੋਂ ਜ਼ਿਆਦਾ ਹੈ। ਇਸ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਸਾਲ 2013 'ਚ 5 ਲੱਖ ਔਰਤਾਂ 'ਚੋਂ 427 ਅਤੇ 6 ਲੱਖ ਪੁਰਸ਼ਾਂ 'ਚੋਂ 406 ਕੈਂਸਰ ਦੀ ਲਪੇਟ 'ਚ ਆਏ। ਜੇਕਰ ਕੈਂਸਰ ਵਰਗੀ ਖਤਰਨਾਕ ਬੀਮਾਰੀ ਨਾਲ ਮਰਨ ਵਾਲਿਆਂ ਦੇ ਆਂਕੜਿਆਂ 'ਤੇ ਝਾਤ ਪਾਈਏ ਤਾਂ ਸਿਰਫ ਇਕ ਸਾਲ 'ਚ 164 ਪੁਰਸ਼ ਅਤੇ 123 ਔਰਤਾਂ ਦੀ ਮੌਤ ਕੈਂਸਰ ਨਾਲ ਹੋਈ।
ਸੁਰਦਿੰਰ ਕੌਰ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ 'ਚ 2 ਮਹੀਨੇ ਬਾਅਦ ਵੀ ਪੁਲਸ ਦੇ ਹੱਥ ਖਾਲੀ
NEXT STORY