ਚੰਡੀਗੜ੍ਹ (ਰਮਨਦੀਪ ਸੋਢੀ) : ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦਿਨੋਂ-ਦਿਨ ਪੰਜਾਬ 'ਚ ਆਪਣੇ ਪੈਰ ਪਸਾਰ ਰਹੀ ਹੈ। ਖਾਸ ਕਰਕੇ ਮਾਲਵੇ 'ਚ ਕੈਂਸਰ ਦਾ ਕਹਿਰ ਜ਼ਿਆਦਾ ਦੇਖਿਆ ਗਿਆ ਹੈ। ਮਹਿੰਗੇ ਇਲਾਜ ਕਾਰਨ ਗਰੀਬ ਮਰੀਜ਼ਾਂ ਕੋਲ ਕੋਈ ਹੱਲ ਨਹੀਂ ਬਚਦਾ, ਜਿਸ ਨਾਲ ਇਸ ਬੀਮਾਰੀ ਤੋਂ ਨਿਜਾਤ ਪਾਈ ਜਾ ਸਕੇ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੇ ਹੈਰਾਨ ਕਰਦੇ ਤੱਥ ਸਾਹਮਣੇ ਆਏ ਹਨ। ਅਸਲ 'ਚ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮੋਹਿੰਦਰਾ ਨੂੰ ਸਵਾਲ ਕੀਤਾ ਸੀ ਕਿ ਪੰਜਾਬ 'ਚ ਕੈਂਸਰ ਦੇ ਜ਼ਿਲਾ ਪੱਧਰ 'ਤੇ ਕਿੰਨੇ ਮਰੀਜ਼ ਹਨ ਅਤੇ ਇਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਸਰਕਾਰ ਕੀ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਸੀ ਕਿ ਹਰ ਇਕ ਮਰੀਜ਼ ਨੂੰ ਕਿੰਨੀ ਸਰਕਾਰੀ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਦੇ ਜਵਾਬ 'ਚ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਸੂਬੇ 'ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੱਸਣਾ ਸੰਭਵ ਨਹੀਂ ਹੈ ਪਰ 'ਮੁੱਖ ਮੰਤਰੀ ਕੈਂਸਰ ਰਾਹਤ ਫੰਡ ਕੋਸ਼ ਸਕੀਮ' ਤਹਿਤ ਸਾਲ 2011 ਤੋਂ 2017 ਤੱਕ ਰਜਿਸਟਰਡ ਹੋਏ ਕੈਂਸਰ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਕਰੀਬ 56440 ਹੈ। ਉਨ੍ਹਾਂ ਨੇ ਮਰੀਜ਼ਾਂ ਦੀ ਜ਼ਿਲਾ ਵਾਈਜ਼ ਗਿਣਤੀ ਦਾ ਵੇਰਵਾ ਵੀ ਦਿੱਤਾ, ਜਿਸ 'ਚ ਬਰਨਾਲਾ 'ਚ ਕੈਂਸਰ ਦੇ ਸਭ ਤੋਂ ਜ਼ਿਆਦਾ 11,999 ਮਰੀਜ਼ ਪਾਏ ਗਏ। ਬ੍ਰਹਮ ਮੋਹਿੰਦਰਾ ਨੇ ਦੱਸਿਆ ਕਿ 'ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ' ਤਹਿਤ ਪੰਜਾਬ ਦੇ ਉਹ ਵਸਨੀਕ, ਜਿਹੜੇ ਕੈਂਸਰ ਦੀ ਬੀਮਾਰੀ ਨਾਲ ਪੀੜਤ ਹਨ, ਉਨ੍ਹਾਂ ਨੂੰ ਡੇਢ ਲੱਖ ਰੁਪਏ ਤੱਕ ਦੀ ਕੈਸ਼ਲੈੱਸ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਇਸ ਬੀਮਾਰੀ ਦੀ ਰੋਕਥਾਮ ਅਤੇ ਹੋਰ ਬਿਹਤਰ ਸਹੂਲਤਾਂ ਦਣ ਦੇ ਮਕਸਦ ਲਈ ਕੈਂਸਰ ਐਂਡ ਡਰੱਗ ਐਡੀਕਸ਼ਨ ਟਰੀਟਮੈਂਟ ਇਨਫਰਾਸਟਰਕਚਰ ਫੰਡ ਐਕਟ ਹੋਂਦ 'ਚ ਲਿਆਂਦਾ ਗਿਆ ਹੈ।
ਡਰੱਗ ਮੁੱਦੇ 'ਤੇ ਉਲਝੇ ਸਿੱਧੂ-ਮਜੀਠੀਆ, ਜੰਮ ਕੇ ਹੋਈ ਤੂੰ-ਤੂੰ ਮੈਂ-ਮੈਂ (ਵੀਡੀਓ)
NEXT STORY