ਬਨੂੜ (ਗੁਰਪਾਲ) - ਜਨਵਾਦੀ ਨੌਜਵਾਨ ਸਭਾ ਵੱਲੋਂ ਬਾਲੜੀਆਂ ਨਾਲ ਵਾਪਰ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਦੇ ਰੋਸ ਵਜੋਂ ਅਤੇ ਜਬਰ-ਜ਼ਨਾਹੀਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਸ਼ਹਿਰ ਵਿਚ ਰੋਸ ਮਾਰਚ ਕੱਢਿਆ। ਇਸ ਮੌਕੇ ਨੌਜਵਾਨਾਂ ਨੇ ਹੱਥਾਂ ਵਿਚ ਮੋਮਬੱਤੀਆਂ ਤੇ 'ਆਸਿਫਾ ਦੇ ਕਾਤਲਾਂ ਨੂੰ ਫਾਂਸੀ ਦਿਓ' ਆਦਿ ਦੇ ਸਲੋਗਨ ਚੁੱਕੇ ਹੋਏ ਸਨ। ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਖਾਸਪੁਰ ਤੇ ਚੌਧਰੀ ਮੁਹੰਮਦ ਸਦੀਕ ਨੇ ਵੀ ਸੰਬੋਧਨ ਕੀਤਾ। ਜਨਵਾਦੀ ਨੌਜਵਾਨ ਸਭਾ ਦੇ ਆਗੂ ਗੁਰਵਿੰਦਰ ਸਿੰਘ ਬਿੰਦੂ, ਮਨਿੰਦਰਪਾਲ ਸਿੰਘ ਬਬਲੂ ਦੀ ਅਗਵਾਈ ਹੇਠ ਬੀਤੀ ਸ਼ਾਮ 7.30 ਵਜੇ ਇਕੱਠੇ ਹੋ ਕੇ ਨੌਜਵਾਨਾਂ ਨੇ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਇਹ ਕੈਂਡਲ ਮਾਰਚ ਕੀਤਾ। ਆਖਰ 9 ਕੁ ਵਜੇ ਗੁੱਗਾ ਮਾੜੀ ਗਰਾਊਂਡ ਵਿਖੇ ਹੀ ਸਮਾਪਤ ਹੋਇਆ।
ਬੈਂਕ 'ਚ ਚੋਰੀ ਕਰਨ ਦੇ ਮਾਮਲੇ 'ਚ ਪਾਸਟਰ ਤੇ ਜਗਰਾਤੇ ਕਰਨ ਵਾਲਾ ਗ੍ਰਿਫਤਾਰ
NEXT STORY