ਸ਼ੁਤਰਾਣਾ/ਪਾਤੜਾਂ (ਜ. ਬ.) - ਸ਼ੁਤਰਾਣਾ ਪੁਲਸ ਨੇ ਕੁੱਝ ਦਿਨ ਪਹਿਲਾਂ ਐੈੱਸ. ਐੈੱਸ. ਬੈਂਕ ਦੀ ਕੰਧ ਵਿਚ ਪਾੜ ਲਾ ਕੇ ਚੋਰੀ ਕਰਨ ਵਾਲੇ 2 ਚੋਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਚੋਰੀ ਕੀਤੇ ਲੈਪਟਾਪ ਭਾਖੜਾ ਨਹਿਰ 'ਚੋਂ ਬਰਾਮਦ ਕਰਵਾਏ ਹਨ। ਮੁਲਜ਼ਮਾਂ ਵਿਚੋਂ ਇਕ ਖਨੌਰੀ ਮੰਡੀ ਵਿਚ ਜਾਗਰਾਤੇ ਕਰਦਾ ਹੈ, ਦੂਜਾ ਪਿੰਡ ਜੋਗੇਵਾਲ ਦੇ ਚਰਚ ਵਿਚ ਪਾਸਟਰ ਹੈ। ਸ਼ੁਤਰਾਣਾ ਥਾਣੇ ਦੇ ਐੈੱਸ. ਐੈੱਚ. ਓ. ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਨਿਲ ਮਸੀਹ ਤੇ ਸੋਨੂੰ ਖਨੌਰੀ ਨੂੰ ਚੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਸੋਨੂੰ ਮੰਡਲੀ 'ਚ ਜਗਰਾਤਾ ਕਰਨ ਦੇ ਬਹਾਨੇ ਉਸੇ ਘਰ ਦਾ ਭੇਤ ਲੈ ਕੇ ਚੋਰੀ ਕਰਦਾ ਆ ਰਿਹਾ ਹੈ। ਇਨ੍ਹਾਂ ਦੋਵਾਂ ਨੇ ਐੈੱਸ. ਐੈੱਸ. ਬੈਂਕ ਵਿਚ 5 ਅਪ੍ਰੈਲ ਨੂੰ ਕੰਧ 'ਚ ਪਾੜ ਪਾ ਕੇ ਚੋਰੀ ਕਰਨ ਲਈ ਤਿਜੌਰੀ ਤੋੜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਇਸ ਕਰ ਕੇ ਉਹ ਬੈਂਕ 'ਚੋਂ 2 ਲੈਪਟਾਪ ਚੋਰੀ ਕਰ ਕੇ ਲੈ ਗਏ ਸਨ। ਜਦੋਂ ਉਨ੍ਹਾਂ ਦੇ ਇਹ ਲੈਪਟਾਪ ਕਿਸੇ ਨੇ ਨਾ ਖਰੀਦੇ ਤਾਂ ਇਨ੍ਹਾਂ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਖਨੌਰੀ ਦਆਂ 2 ਬੈਂਕ ਸਮੇਤ 15 ਚੋਰੀਆਂ ਕਰਨੀਆਂ ਮੰਨੀਆਂ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਕੈਥਲ ਅਤੇ ਟੋਹਾਣਾ ਵਿਚ ਵੀ ਚੋਰੀਆਂ ਕੀਤੀਆਂ ਹਨ। ਪੁਲਸ ਵੱਲੋਂ ਇਨ੍ਹਾਂ ਤੋਂ ਹੋਰ ਪੁੱਛਗਿੱਛ ਲਈ ਰਿਮਾਂਡ ਲਿਆ ਜਾ ਰਿਹਾ ਹੈ।
ਸਰਕਾਰੀ ਮਹਿੰਦਰਾ ਕਾਲਜ ਵੱਲੋਂ ਐੈੱਸ. ਸੀ. ਵਿਦਿਆਰਥੀਆਂ ਨੂੰ ਫੀਸ ਭਰਨ ਦਾ ਫਰਮਾਨ
NEXT STORY