ਚੰਡੀਗੜ੍ਹ (ਬਿਊਰੋ)- ਟ੍ਰਾਈਸਿਟੀ ਫੋਟੋ ਆਰਟ ਸੁਸਾਇਟੀ ਚੰਡੀਗੜ੍ਹ (ਤਪਸ) ਵਲੋਂ 'ਵਿਸ਼ਵ ਫੋਟਗ੍ਰਾਫੀ ਦਿਵਸ' ਦੇ ਮੌਕੇ 'ਤੇ ਸੰਸਥਾਂ ਦੇ ਮੈਂਬਰਾਂ ਦੀ ਸਲਾਨਾ ਫੋਟੋ ਪ੍ਰਦਰਸ਼ਨੀ ਦ੍ਰਿਸ਼ਟੀ-2019 ਦਾ ਆਯੋਜਨ ਕੀਤਾ ਜਾਵੇਗਾ । ਇਹ ਫੋਟੋ ਪ੍ਰਦਰਸ਼ਨੀ 16 ਤੋਂ 18 ਅਗਸਤ ਤੱਕ ਗੌਰਮਿੰਟ ਮਿਊਜੀਅਮ ਐਂਡ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਜਾਵੇਗੀ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ 16 ਅਗਸਤ ਨੂੰ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਤਪਸ ਪਿਛਲੇ 4 ਸਾਲਾਂ ਤੋਂ ਵਿਸ਼ਵ ਫੋਟੇਗ੍ਰਾਫੀ ਦਿਵਸ ਤੇ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕਰਦੀ ਆ ਰਹੀ ਹੈ। ਇਸ ਵਾਰ ਇਸ ਪ੍ਰਦਰਸ਼ਨੀ 'ਚ 36 ਫੋਟੋ ਆਰਟਿਸਟਾਂ ਵਲੋਂ 60 ਫੋਟੋਆਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਮੁੱਖ ਮੰਤਰੀ ਵਲੋਂ ਖਿਚੀਆਂ ਦੋ ਫੋਟੋਆਂ ਵੀ ਇਸ ਪ੍ਰਦਰਸ਼ਨੀ 'ਚ ਅਕਰਸ਼ਨ ਹੋਣਗੀਆਂ। ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਟ੍ਰਾਈਸਿਟੀ ਚੰਡੀਗੜ੍ਹ 'ਚ ਹਫਤੇ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੇ ਅਧੀਨ ਐਤਵਾਰ ਨੂੰ ਟ੍ਰਾਈਸਿਟੀ ਫੋਟੋ ਆਰਟ ਸੁਸਾਇਟੀ ਨੇ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ।
ਆਜ਼ਾਦੀ ਦਿਹਾੜੇ 'ਤੇ ਮੁੱਖ ਮੰਤਰੀ ਨੇ ਦਿੱਤਾ ਸੰਦੇਸ਼ (ਵੀਡੀਓ)
NEXT STORY