Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 29, 2026

    6:13:21 PM

  • paddy planting  farmers of punjab

    ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ

  • weather warning in punjab alert for 8 districts

    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3...

  • air india pilot dies of heart attack in bali

    ਬਾਲੀ 'ਚ ਦਿਲ ਦਾ ਦੌਰਾ ਪੈਣ ਕਾਰਨ ਏਅਰ ਇੰਡੀਆ ਦੇ...

  • punjabi  vehicle  mata chintpurni temple  devotees  himachal pradesh

    ਪੰਜਾਬੀਆਂ ਨਾਲ ਭਰੀ ਗੱਡੀ ਚਿੰਤਪੂਰਨੀ ਲਾਗੇ ਖੱਡ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ‘ਆਪ’ ਦੇ ਕਿਸਾਨ ਮਹਾਂ ਸੰਮੇਲਨ ’ਤੇ ਬੋਲੇ ਕੈਪਟਨ, ਕਿਹਾ ‘ਨੇਤਾਵਾਂ ਦਾ ਮਾਸਕ ਨਾ ਪਾਉਣਾ ਗੈਰ-ਜ਼ਿੰਮੇਵਾਰਾਨਾ ਰਵੱਈਆ’

PUNJAB News Punjabi(ਪੰਜਾਬ)

‘ਆਪ’ ਦੇ ਕਿਸਾਨ ਮਹਾਂ ਸੰਮੇਲਨ ’ਤੇ ਬੋਲੇ ਕੈਪਟਨ, ਕਿਹਾ ‘ਨੇਤਾਵਾਂ ਦਾ ਮਾਸਕ ਨਾ ਪਾਉਣਾ ਗੈਰ-ਜ਼ਿੰਮੇਵਾਰਾਨਾ ਰਵੱਈਆ’

  • Edited By Rajwinder Kaur,
  • Updated: 23 Mar, 2021 11:02 AM
Chandigarh
capt amarinder singh  aap  kisan maha sammelan  leaders  mask
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਮੋਗਾ ਵਿਚ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਕੋਵਿਡ ਸਬੰਧੀ ਅਹਿਤਿਹਾਤ ਯਕੀਨੀ ਨਾ ਬਣਾਉਣ ਲਈ ਕੇਜਰੀਵਾਲ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰੈਲੀ ਵਿਚ ‘ਆਪ’ ਲੀਡਰਸ਼ਿਪ ਮਾਸਕ ਪਾਏ ਬਿਨਾਂ ਹੀ ਦੇਖੀ ਗਈ, ਜੋ ਉੱਚ ਦਰਜੇ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੇਜਰੀਵਾਲ ਤੇ ਉਸ ਦੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੀ ਕਿੰਨੀ ਕੁ ਪ੍ਰਵਾਹ ਹੈ। ਜਦੋਂ ਦਿੱਲੀ ਵਿਚ ਮਾਸਕ ਨਾ ਪਹਿਨਣ ’ਤੇ ਲੋਕਾਂ ਨੂੰ ਭਾਰੀ ਜੁਰਮਾਨਾ ਲਾਇਆ ਜਾ ਰਿਹਾ ਹੈ ਤਾਂ ਇਹ ਪੰਜਾਬ ਵਿਚ ਕੋਵਿਡ ਤੋਂ ਸੁਰੱਖਿਆ ਸਬੰਧੀ ਪ੍ਰੋਟੋਕਾਲ ਬਾਰੇ ਬੜੀ ਢੀਠਤਾ ਨਾਲ ਬੇਪ੍ਰਵਾਹੀ ਵਾਲਾ ਵਤੀਰਾ ਕਿਉਂ ਅਪਣਾਉਂਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਦੇ ਵਧਦੇ ਪ੍ਰਭਾਵ ਕਾਰਨ ਪੰਜਾਬ ਕਾਂਗਰਸ ਨੇ ਤਾਂ ਆਪਣੀਆਂ ਸਾਰੀਆਂ ਸਿਆਸੀ ਰੈਲੀਆਂ ਮੁਅੱਤਲ ਕਰ ਦਿੱਤੀਆਂ ਹਨ, ਜਦਕਿ ਦੂਜੇ ਪਾਸੇ ਕੇਜਰੀਵਾਲ ਅਜਿਹਾ ਕਰਨ ਵਿਚ ਨਾਕਾਮ ਰਹੇ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਉਸ ਦਾ ਇਕਲੌਤਾ ਹਿੱਤ ਕਿਸੇ ਨਾ ਕਿਸੇ ਢੰਗ-ਤਰੀਕੇ ਨਾਲ ਪੰਜਾਬ ਦੀ ਸੱਤਾ ਹਥਿਆਉਣਾ ਹੈ।

ਕੇਜਰੀਵਾਲ ਝੂਠ ਦੇ ਸਰਤਾਜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਵਲ ਦਰਜੇ ਦਾ ਫਰੇਬੀ ਤੇ ਝੂਠ ਦਾ ਸਰਤਾਜ ਕਿਹਾ ਹੈ। ਸੋਮਵਾਰ ਨੂੰ ਮੁੱਖ ਮੰਤਰੀ ਨੇ ਕੇਜਰੀਵਾਲ ਵਲੋਂ ਕਾਂਗਰਸ ਸਰਕਾਰ ਨੂੰ ਲੈ ਕੇ ਕੀਤੀ ਗਈ ਅਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਮਝਦਾਰੀ ਦਿਖਾਉਂਦਿਆਂ 2017 ਦੀਆਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਦੇ ਝੂਠ ਨੂੰ ਪਛਾਣ ਲਿਆ ਅਤੇ ਹੁਣ ਵੀ ਲੋਕ ਪਾਰਟੀ ਦੇ ਝੂਠ ਤੋਂ ਜਾਣੂੰ ਹਨ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਸਫ਼ੈਦ ਝੂਠ ਫਿਰ ਬੇਨਕਾਬ ਹੋਵੇਗਾ ਜਿਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੋਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ 84 ਫੀਸਦੀ ਵਾਅਦੇ ਪੂਰੇ ਕਰਨ ਦੇ ਟਰੈਕ ਰਿਕਾਰਡ ਦੀ ਤੁਲਨਾ ਦਿੱਲੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨਾਲ ਕੀਤੀ ਜਾਵੇ, ਜਿਸ ਨੇ 2020 ਵਿਚ 2015 ਦੇ ‘ਆਪ’ ਦੇ ਮੈਨੀਫੈਸਟੋ ਵਿਚਲੇ ਸਿਰਫ਼ 25 ਫੀਸਦੀ ਵਾਅਦੇ ਪੂਰੇ ਕੀਤੇ। ਜੇ ਇਹੀ ਦਿੱਲੀ ਮਾਡਲ ਹੈ ਤਾਂ ਪੰਜਾਬ ਦੇ ਲੋਕ ਇਸ ਤੋਂ ਬਗੈਰ ਬਿਹਤਰ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਝੂਠੇ ਦਾਅਵਿਆਂ ਅਤੇ ‘ਬਦਲਾਂ’ ਦੀਆਂ ਗੱਲਾਂ ਵਿਚ ਪੈਣ ਦੀ ਬਜਾਏ ਦਿੱਲੀ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿੱਥੇ ਉਨ੍ਹਾਂ ਵਲੋਂ ਕੀਤੇ ਚੋਣ ਵਾਅਦਿਆਂ ਵਿਚੋਂ ਹਾਲੇ 50 ਫੀਸਦੀ ਨੂੰ ਪੂਰਾ ਕਰਨ ਦੀ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਦਿੱਲੀ ਦੇ ਵੋਟਰਾਂ ਵਾਂਗ ਪੰਜਾਬ ਵਾਸੀ ਅਜਿਹੇ ਵੱਡੇ-ਵੱਡੇ ਵਾਅਦਿਆਂ ਦੇ ਜਾਲ ਵਿਚ ਨਹੀਂ ਫ਼ਸਣਗੇ ਅਤੇ ਉਹ ਜ਼ਮੀਨੀ ਸੱਚਾਈ ਤੋਂ ਭਲੀਭਾਂਤ ਵਾਕਿਫ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਗੱਲ ਰਿਕਾਰਡ ’ਤੇ ਹੈ ਕਿ ਦਿੱਲੀ ਦੇ ਕਾਂਗਰਸੀ ਆਗੂ ਅਜੇ ਮਾਕਨ ਵੱਲੋਂ ਵਾਰ-ਵਾਰ ਸਵਾਲ ਕੀਤੇ ਜਾਣ ਦੇ ਬਾਵਜੂਦ ਦਿੱਲੀ ਦੀ ‘ਆਪ’ ਸਰਕਾਰ 2015 ਵਿੱਚ ਕੀਤੇ 8 ਲੱਖ ਨੌਕਰੀਆਂ ਦੇ ਵਾਅਦਿਆਂ ਸਬੰਧੀ ਸਥਿਤੀ ਸਪੱਸ਼ਟ ਨਹੀਂ ਕਰ ਸਕੀ। ਇਥੋਂ ਤੱਕ ਕਿ ਬਹੁਤ ਪ੍ਰਚਾਰੇ ਗਏ ‘ਦਿੱਲੀ ਹੁਨਰ ਮਿਸ਼ਨ’ ਨੂੰ ਸ਼ੁਰੂ ਨਹੀਂ ਕੀਤਾ ਗਿਆ। ਸਰਵੇਖਣ ਦੇ ਅੰਕੜਿਆਂ ਅਨੁਸਾਰ ਕੇਜਰੀਵਾਲ ਸਰਕਾਰ ਨੇ 2016 ਵਿੱਚ 102, 2017 ਵਿੱਚ 66 ਅਤੇ ਅਪ੍ਰੈਲ 2018 ਤੱਕ 46 ਨੌਕਰੀਆਂ ਦਿੱਤੀਆਂ। ਉਨ੍ਹਾਂ ਕਿਹਾ, ‘ਦਿੱਲੀ ਦੇ ਅਜਿਹੇ ਅੰਕੜਿਆਂ ਦੇ ਬਲਬੂਤੇ ਜੇਕਰ ਤੁਸੀਂ ਮੇਰੀ ਸਰਕਾਰ ਦੇ ਰੁਜ਼ਗਾਰ ਬਾਰੇ ਅੰਕੜਿਆਂ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਵਾਕਿਆ ਹੀ ਕੋਈ ਸ਼ਰਮ ਨਹੀਂ ਹੈ। ਦਿੱਲੀ ਵਿੱਚ ‘ਆਪ’ ਦੀ ਸਰਕਾਰ ਦੇ ਉਲਟ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਨੇ ‘ਘਰ-ਘਰ ਰੁਜ਼ਗਾਰ ਮਿਸ਼ਨ’ ਤਹਿਤ 16.29 ਲੱਖ ਨੌਕਰੀਆਂ/ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ ਅਤੇ ਇਕੱਲੇ ਸਰਕਾਰੀ ਸੈਕਟਰ ਵਿਚ 58,709 ਨੌਕਰੀਆਂ ਦਿੱਤੀਆਂ ਗਈਆਂ। ਇਸ ਸਾਲ ਦੌਰਾਨ ਉਨ੍ਹਾਂ ਦੀ ਸਰਕਾਰ ਖਾਲੀ ਪਈਆਂ ਸਰਕਾਰੀ ਨੌਕਰੀਆਂ ਲਈ 1 ਲੱਖ ਹੋਰ ਨੌਜਵਾਨਾਂ ਦੀ ਭਰਤੀ ਕਰ ਰਹੀ ਹੈ।

ਦਿੱਲੀ ਵਿਚ ਬੇਰੁਜ਼ਗਾਰੀ ਦਰ 8.0 ਫੀਸਦੀ
ਭਾਰਤ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਦੇ ਸਰਵੇ ਦਾ ਹਵਾਲਾ ਦਿੰਦਿਆਂ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਸਬੰਧੀ ਮੰਤਰਾਲਾ ਵਲੋਂ ਜਾਰੀ ਕੀਤੀ ਕਿਰਤ ਸ਼ਕਤੀ ਸਰਵੇ (2018-19) ਰਿਪੋਰਟ ਅਨੁਸਾਰ ਦਿੱਲੀ ਦੀ ਬੇਰੁਜ਼ਗਾਰੀ ਦਰ 8.0 ਫੀਸਦੀ ਦੇ ਮੁਕਾਬਲੇ ਪੰਜਾਬ ਦੀ ਦਰ 7.2 ਫੀਸਦੀ ਹੈ, ਜੋ ਕੌਮੀ ਔਸਤ ਨਾਲੋਂ ਘੱਟ ਹੈ। ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ’ਤੇ ਚੁਟਕੀ ਲੈਂਦਿਆਂ ਕੈਪਟਨ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹਮੇਸ਼ਾ ਵਾਂਗ ਤੁਹਾਡੇ ਪੰਜਾਬ ਦੇ ਲੀਡਰ ਜਾਂ ਤਾਂ ਤੁਹਾਨੂੰ ਪੰਜਾਬ ਆਉਣ ਤੋਂ ਪਹਿਲਾਂ ਸਹੀ ਤੱਥਾਂ ਬਾਰੇ ਜਾਣੂੰ ਨਹੀਂ ਕਰਾਉਂਦੇ ਜਾਂ ਫਿਰ ਸ਼ਾਇਦ ਉਹ ਤੁਹਾਨੂੰ ਜਾਣ-ਬੁੱਝ ਕੇ ਗੁੰਮਰਾਹ ਕਰਦੇ ਹਨ।

ਦਿੱਲੀ ’ਚ ਕੇਂਦਰੀ ਖੇਤੀ ਕਾਨੂੰਨ ਵਿਚੋਂ ਇਕ ਕਾਨੂੰਨ ਲਾਗੂ ਕਰਨ ’ਤੇ ਉਠਾਏ ਸਵਾਲ
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਕੇਂਦਰ ਦੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਉਹ ਅੰਦੋਲਨਕਾਰੀ ਕਿਸਾਨਾਂ ਨਾਲ ਹਮੇਸ਼ਾ ਮੋਢੇ ਨਾਲ ਮੋਢੇ ਜੋੜ ਕੇ ਖੜ੍ਹਨਗੇ। ਇਸ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹਰ ਕੋਈ ਜਾਣਦਾ ਹੈ, ਇਸ ਮੁੱਦੇ ’ਤੇ ਤੁਸੀਂ ਕਿੱਥੇ ਖੜ੍ਹੇ ਹੋ। ਉਨ੍ਹਾਂ ਨੇ ‘ਆਪ’ ਲੀਡਰ ਨੂੰ ਚੇਤੇ ਕਰਵਾਉਂਦਿਆਂ ਆਖਿਆ ਕਿ ਦਿੱਲੀ ਵਿਚ ਤੁਹਾਡੀ ਸਰਕਾਰ ਨੇ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਵਿਚੋਂ ਇਕ ਕਾਨੂੰਨ ਲਾਗੂ ਕਰ ਦਿੱਤਾ ਹੈ। ਇੱਥੋਂ ਤੱਕ ਕਿ ਇਸ ਮੁੱਦੇ ’ਤੇ ‘ਆਪ’ ਪੰਜਾਬ ਵਿਚ ਯੂ-ਟਰਨ ਲੈ ਚੁੱਕੀ ਹੈ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਕੰਮ ਵਿਚ ਟੰਗ ਨਾ ਅੜਾਉਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਮੇਰੇ ਸੂਬੇ ਨਾਲ ਸਬੰਧਤ ਮਾਮਲਿਆਂ ਬਾਰੇ ਉਹ ਕੌਮੀ ਰਾਜਧਾਨੀ ਵਿਚ ਤੁਹਾਡੇ ਵਲੋਂ ਕੀਤੇ ਜਾ ਰਹੇ ਕੰਮਕਾਜ ਨਾਲੋਂ ਵੱਧ ਬਿਹਤਰ ਤਰੀਕੇ ਨਾਲ ਨਜਿੱਠਣ ਵਿੱਚ ਸਮਰੱਥ ਹਨ।

  • Capt Amarinder Singh
  • AAP
  • Kisan Maha Sammelan
  • Leaders
  • Mask
  • ਆਪ
  • ਕਿਸਾਨ ਮਹਾਂ ਸੰਮੇਲਨ
  • ਕੈਪਟਨ
  • ਨੇਤਾਵਾਂ
  • ਮਾਸਕ

ਪੰਜਾਬ ‘ਚ ਪੇਂਡੂ ਸੜਕੀ ਨੈੱਟਵਰਕ ਅਤੇ ਪੁਲਾਂ ਨੂੰ ਹੋਰ ਮਜ਼ਬੂਤ ਕਰਨ ਲਈ 850 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ

NEXT STORY

Stories You May Like

  • pl 2026  hardik pandya on not giving the first over to bumrah
    IPL 2026: ਬੁਮਰਾਹ ਨੂੰ ਪਹਿਲਾ ਓਵਰ ਨਾ ਦੇਣ 'ਤੇ ਬੋਲੇ ਹਾਰਦਿਕ,  ਕਿਹਾ- 'ਇਹ ਮੇਰੀ ਨਹੀਂ, ਟੀਮ ਦੀ ਰਣਨੀਤੀ'
  • punjab s protest on the highway
    ਪੰਜਾਬ ਦੇ ਇਸ ਹਾਈਵੇ ਉਪਰ ਧਰਨੇ 'ਤੇ ਬੈਠ ਗਏ ਕਿਸਾਨ, ਪੂਰੀ ਤਰ੍ਹਾਂ ਜਾਮ ਹੋ ਗਿਆ ਮੁੱਖ ਮਾਰਗ
  • first mahan manav chetna sant samelan was organized
    ਪਹਿਲਾ ਮਹਾਨ ਮਾਨਵ ਚੇਤਨਾ ਸੰਤ ਸੰਮੇਲਨ ਦਾ ਆਯੋਜਨ
  • big clash between punjab kings and lsg today
    ਪੰਜਾਬ ਕਿੰਗਜ਼ ਅਤੇ LSG ਵਿਚਾਲੇ ਅੱਜ 'ਮਹਾਂ-ਮੁਕਾਬਲਾ'; ਜਾਣੋ ਕਿਸ ਦਾ ਪਲੜਾ ਹੈ ਭਾਰੀ
  • corruption continues in illegal constructions in the municipal corporation
    ਗੈਰ-ਕਾਨੂੰਨੀ ਉਸਾਰੀਆਂ ਦੀ ਆੜ 'ਚ ਚੱਲ ਰਿਹਾ ਭ੍ਰਿਸ਼ਟਾਚਾਰ
  • court rules trump s decision illegal orders him to pay 166 billion
    ਟਰੰਪ ਦੇ ਫੈਸਲੇ ਨੂੰ ਕੋਰਟ ਨੇ ਦੱਸਿਆ ਗੈਰ-ਕਾਨੂੰਨੀ, ਹੁਣ ਦੇਣਾ ਪਵੇਗਾ 166 ਅਰਬ ਡਾਲਰ ਦਾ ਹਰਜਾਨਾ
  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • the movement of planets will change the fate of these 4 zodiac signs
    ਗ੍ਰਹਿਆਂ ਦੀ ਚਾਲ ਬਦਲੇਗੀ ਇਨ੍ਹਾਂ 4 ਰਾਸ਼ੀਆਂ ਦਾ ਭਾਗ! ਬਣ ਰਿਹਾ ਹੈ 'ਮਹਾਂ-ਸੰਯੋਗ, ਆਵੇਗਾ ਪੈਸਾ ਹੀ ਪੈਸਾ
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
  • fatehjang bajwa exclusive interview
    ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼...
  • jalandhar smart city maha scam
    ਜਲੰਧਰ ਸਮਾਰਟ ਸਿਟੀ ਦਾ ‘ਮਹਾ-ਘਪਲਾ’: ਕੇਂਦਰ ਤੇ ਸੂਬਾ ਸਰਕਾਰ ਦੀ ਸੁਸਤੀ ਨੇ...
Trending
Ek Nazar
indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

singer michael jackson  biopic

ਪਹਿਲੇ ਹਫ਼ਤੇ ਹੀ 2000 ਕਰੋੜ ਦੀ ਕਮਾਈ ! ਕਿੰਗ ਆਫ ਪੋਪ ਦੀ ਫਿਲਮ ਨੇ ਤੋੜ'ਤੇ...

buffer zones  places of worship  america

ਅਮਰੀਕਾ ’ਚ ਪੂਜਾ ਸਥਾਨਾਂ ਦੇ ਆਲੇ-ਦੁਆਲੇ ‘ਬਫਰ ਜ਼ੋਨ’ ਬਣਾਉਣ ਸਬੰਧੀ ਬਿੱਲ ਪੇਸ਼

ampere magnus neo

ਲਾਂਚ ਹੋਇਆ ਨਵਾਂ ਇਲੈਕਟ੍ਰਿਕ ਸਕੂਟਰ, ਸਿੰਗਲ ਚਾਰਜ 'ਤੇ ਚੱਲੇਗਾ 118 ਕਿਲੋਮੀਟਰ

us embassy issued a security alert

ਮੈਕਸੀਕੋ ਸਥਿਤ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਚੇਤਾਵਨੀ ਕੀਤੀ ਜਾਰੀ

punjabi truck driver in canada

ਕੈਨੇਡਾ 'ਚ 16 ਮੌਤਾਂ ਦੇ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਦੀ ਡਿਪੋਰਟੇਸ਼ਨ 'ਤੇ...

mumbai man dispute

ਮੁੰਬਈ : ਪਹਿਲਾਂ ਪੁੱਛਿਆ ਧਰਮ ਫਿਰ ਮਾਰ'ਤਾ ਚਾਕੂ, ਹਮਲਾਵਰ ਨੇ ਕਲਮਾ ਸੁਣਾਉਣ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • administration appeals not to set fire to wheat stalks
      ਪ੍ਰਸ਼ਾਸਨ ਵਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ
    • railway line cctv cameras ravneet bittu
      ਰੇਲਵੇ ਲਾਈਨਾਂ 'ਤੇ ਡਰੋਨਾਂ ਰਾਹੀਂ ਰੱਖੀ ਜਾਵੇਗੀ ਨਜ਼ਰ, ਲੱਗਣੇ ਸੀਸੀਟੀਵੀ ਕੈਮਰੇ...
    • bees attack children in private school in mohali
      ਪੰਜਾਬ : ਨਿੱਜੀ ਸਕੂਲ 'ਚ ਅਚਾਨਕ ਪਈਆਂ ਭਾਜੜਾਂ, ਮਧੂਮੱਖੀਆਂ ਨੇ ਬੱਚਿਆਂ 'ਤੇ ਕੀਤਾ...
    • applications sought for new agricultural machinery  chief agriculture officer
      ਨਵੀਂ ਖੇਤੀ ਮਸ਼ੀਨਰੀ ਲਈ ਅਰਜ਼ੀਆਂ ਦੀ ਮੰਗ : ਮੁੱਖ ਖੇਤੀਬਾੜੀ ਅਫ਼ਸਰ
    • accident in ludhiana
      PRTC ਬੱਸ ਕਾਰਨ ਵਾਪਰਿਆ ਹਾਦਸਾ, ਵਿਅਕਤੀ ਦੀ ਦਰਦਨਾਕ ਮੌਤ
    • big decision taken for punjab schools due to heat
      ਭਿਆਨਕ ਗਰਮੀ ਦੇ ਚੱਲਦਿਆਂ ਪੰਜਾਬ ਦੇ ਸਕੂਲਾਂ ਲਈ ਲਿਆ ਗਿਆ ਵੱਡਾ ਫ਼ੈਸਲਾ
    • ravneet singh bittu
      ਰੇਲਵੇ EDFC 'ਤੇ 24 ਘੰਟੇ ਗਸ਼ਤ ਵਧਾਈ ਜਾਵੇਗੀ, ਡਰੋਨ ਰਾਹੀਂ ਨਿਗਰਾਨੀ ਹੋਵੇਗੀ...
    • fir case
      ਕੁੱਟਮਾਰ ਕਰਨ ਤੇ ਹਵਾਈ ਫਾਇਰ ਕਰਨ ਵਾਲੇ 2 ਵਿਅਕਤੀਆਂ 'ਤੇ ਪਰਚਾ ਦਰਜ
    • mother of pardeep arrested in shambhu blast case comes forward
      'ਮੇਰੇ ਪੁੱਤ ਨੂੰ ਘਰੋਂ ਚੁੱਕ ਕੇ ਲੈ ਗਏ', ਸ਼ੰਭੂ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ...
    • young man died tragically after an electric pole fell on him causing a fir
      ਪੰਜਾਬ : ਰਾਹ ਜਾਂਦੇ ਨੌਜਵਾਨ 'ਤੇ ਡਿਗਿਆ ਬਿਜਲੀ ਦਾ ਖੰਭਾ, ਅੱਗ ਲੱਗਣ ਕਾਰਨ ਹੋਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +