ਸ੍ਰੀ ਆਨੰਦਪੁਰ ਸਾਹਿਬ(ਬਾਲੀ)-ਆਖਿਰਕਾਰ 18 ਵਰ੍ਹੇ ਪਹਿਲਾਂ ਹੋਂਦ 'ਚ ਆਏ ਸ੍ਰੀ ਆਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਦੇ ਸਾਹਮਣੇ ਸਥਿਤ ਅਸ਼ੋਕਾ ਹੋਟਲ ਦੀ ਖੰਡਰ ਬਣਦੀ ਜਾ ਰਹੀ ਇਮਾਰਤ ਦੀ ਸਾਰ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅੱਗੇ ਆਉਂਦੇ ਹੋਏ ਇਸ ਨੂੰ ਮੁੜ ਤੋਂ ਚਲਾਉਣ ਲਈ ਟੈਂਡਰ ਲਗਾ ਦਿੱਤਾ ਹੈ। ਬੇਸ਼ੱਕ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਇਕ ਦਹਾਕੇ ਦੇ ਕਾਰਜਕਾਲ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਖੰਡਰ ਬਣਦੇ ਜਾ ਰਹੇ ਅਸ਼ੋਕਾ ਹੋਟਲ ਨੂੰ ਚਲਾਉਣ ਲਈ ਕੁਝ ਵੀ ਨਾ ਕੀਤਾ ਪਰ ਮੌਜੂਦਾ ਸਰਕਾਰ ਨੇ ਇਸ ਹੋਟਲ ਨੂੰ ਖੋਲ੍ਹਣ ਦਾ ਟੈਂਡਰ ਲਾ ਕੇ ਵਿਰੋਧੀਆਂ ਦੇ ਦੰਦ ਖੱਟੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਤੱਤਕਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਨੇ ਸਾਲ 1998 'ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਿੰਨ ਤਾਰਾ ਅਸ਼ੋਕਾ ਹੋਟਲ ਦਾ ਨੀਂਹ ਪੱਥਰ ਰੱਖਿਆ ਸੀ ਜਿਸ ਦੇ ਕੁਝ ਹਿੱਸੇ ਦਾ ਉਦਘਾਟਨ 6 ਅਪ੍ਰੈਲ 1999 ਨੂੰ ਕੇਂਦਰੀ ਮੰਤਰੀ ਅਨੰਤ ਕੁਮਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ 'ਚ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹ ਹੋਟਲ ਜਿਥੇ ਖੰਡਰ ਨੁਮਾ ਇਮਾਰਤ 'ਚ ਤਬਦੀਲ ਹੋ ਚੁੱਕਾ ਹੋਣ ਦੇ ਬਾਵਜੂਦ ਲੰਘੀ ਗਠਜੋੜ ਸਰਕਾਰ ਨੇ ਪੂਰੇ ਇਕ ਦਹਾਕੇ ਦੌਰਾਨ ਵੀ ਇਸ ਪਾਸੇ ਵੱਲ ਕੋਈ ਧਿਆਨ ਨਾ ਦਿੱਤਾ ਪਰ ਮੌਜੂਦਾ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੀ ਪਹਿਲੀ ਛਿਮਾਹੀ ਦੌਰਾਨ ਹੀ ਇਸ ਹੋਟਲ ਨੂੰ ਮੁੜ ਸੁਰਜੀਤ ਕਰਨ ਲਈ 17 ਅਕਤੂਬਰ ਨੂੰ ਅਖਬਾਰਾਂ 'ਚ ਟੈਂਡਰ ਪ੍ਰਕਾਸ਼ਿਤ ਕਰਵਾ ਕੇ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਦਾ ਇਕ ਵੱਡਾ ਤੋਹਫਾ ਦਿੱਤਾ ਸੀ। ਇਸ ਸਬੰਧੀ ਸਥਾਨਕ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਮੈਂ ਜਿਥੇ ਆਪਣੇ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ ਉਥੇ ਹੀ ਜਿੰਨੇ ਵੀ ਵੱਡੇ ਪ੍ਰਾਜੈਕਟ ਅਧੂਰੇ ਪਏ ਹਨ ਜਾਂ ਬੰਦ ਪਏ ਹਨ ਉਨ੍ਹਾਂ ਨੂੰ ਸੁਰਜੀਤ ਕਰ ਕੇ ਦੁਨੀਆ ਭਰ ਦੇ ਸੈਲਾਨੀਆਂ ਦੀ ਸਹੂਲਤ ਲਈ ਖੋਲ੍ਹਣ ਲਈ ਦ੍ਰਿੜ ਇਰਾਦਾ ਰੱਖਦਾ ਹਾਂ। ਜਿਥੋਂ ਤੱਕ ਅਸ਼ੋਕਾ ਹੋਟਲ ਦਾ ਸੁਆਲ ਹੈ ਤਾਂ ਮੈਂ ਉਸ ਬਾਰੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਇਥੇ ਪਹੁੰਚਣ ਮੌਕੇ ਗੱਲ ਕੀਤੀ ਸੀ ਜਿਸ ਤੋਂ ਬਾਅਦ ਇਹ ਟੈਂਡਰ ਜਾਰੀ ਹੋਏ ਹਨ।
ਗਜ਼ਟਿਡ-ਨਾਨ ਗਜ਼ਟਿਡ ਐੱਸ. ਸੀ. ਬੀ. ਸੀ. ਫੈੱਡਰੇਸ਼ਨ ਵੱਲੋਂ ਰੋਸ ਧਰਨਾ
NEXT STORY