ਲੁਧਿਆਣਾ(ਮੁੱਲਾਂਪੁਰੀ)-ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿਛਲੇ ਇਕ ਸਾਲ ਤੋਂ ਕੇਵਲ 8 ਮੰਤਰੀਆਂ ਨਾਲ ਸਰਕਾਰ ਚਲਾਉਂਦੀ ਆ ਰਹੀ ਹੈ, ਹੁਣ ਜਦੋਂ ਸਰਕਾਰ ਬਣੀ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ ਤਾਂ ਰਾਜਸੀ ਹਲਕਿਆਂ 'ਚ ਇਹ ਚਰਚਾ ਦਾ ਬਾਜ਼ਾਰ ਗਰਮ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਮੰਡਲ 'ਚ ਫੌਰੀ ਵਾਧਾ ਹੋਵੇਗਾ ਤੇ 11 ਨਵੇਂ ਮੰਤਰੀਆਂ ਦਾ ਐਲਾਨ ਹੋਣ 'ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ ਪਰ ਕਿਸੇ ਵੇਲੇ ਵੀ ਪੰਜਾਬ ਦੀ ਸ਼ਾਹਕੋਟ ਉਪ ਚੋਣ ਦੇ ਐਲਾਨ ਨੂੰ ਦੇਖਦੇ ਹੋਏ ਹੁਣ ਇਹ ਚਰਚਾ ਛਿੜੀ ਹੈ ਕਿ ਸ਼ਾਹਕੋਟ ਚੋਣ ਤੋਂ ਬਾਅਦ ਮੰਤਰੀ ਮੰਡਲ 'ਚ ਵਾਧਾ ਹੋਵੇਗਾ ਪਰ ਦੂਸਰੇ ਪਾਸੇ ਇਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਇਕ ਕੈਬਨਿਟ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਰੇਤਾ ਚੋਰੀ ਮਾਈਨਿੰਗ ਦੇ ਸਿੱਧੇ ਦੋਸ਼ ਲੱਗਣ 'ਤੇ ਉਹ ਮੰਤਰੀ ਪੂਰੀ ਤਰ੍ਹਾਂ ਘਿਰਿਆ ਦਿਖਾਈ ਦੇ ਰਿਹਾ ਹੈ। ਕਿਧਰੇ ਮੰਤਰੀ ਮੰਡਲ ਦੇ ਵਾਧੇ ਦੀ ਬਜਾਏ ਉਸ ਮੰਤਰੀ ਦੀ ਛੁੱਟੀ ਨਾ ਹੋ ਜਾਵੇ। ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੇਤ ਮਾਫੀਏ ਦੇ ਮਾਮਲੇ 'ਚ ਅੱਜਕੱਲ ਬਹੁਤ ਸਖਤ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਪੰਜਾਬ ਭਰ ਤੋਂ ਸਾਰੀਆਂ ਰਿਪੋਰਟਾਂ ਤਲਬ ਕਰ ਲਈਆਂ ਹਨ। ਕਿਸ-ਕਿਸ ਰਾਜਸੀ ਨੇਤਾ ਦੇ ਰੇਤ ਦੇ ਮਾਮਲੇ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਬੰਧ ਹਨ। ਜਦੋਂ ਕਿ ਰੇਤ ਦੇ ਮਾਮਲੇ 'ਚ ਪਹਿਲਾਂ ਹੀ ਇਕ ਮੰਤਰੀ ਦੀ ਛੁੱਟੀ ਹੋ ਚੁੱਕੀ ਹੈ।
ਕੱਪੜਾ ਵਪਾਰੀ ਸੜਕਾਂ 'ਤੇ ਉਤਰੇ
NEXT STORY