ਬਠਿੰਡਾ (ਮੁਨੀਸ਼): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਾਰਾਜ਼ ਮੰਤਰੀਆਂ ਅਤੇ ਵਿਧਾਇਕਾ ਨੂੰ ਲੰਚ ਤੇ ਆਪਣੇ ਫਾਰਮ ਹਾਊਸ 'ਚ ਸੱਦਾ ਦਿੱਤੇ ਜਾਣ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਤੰਜ ਕਸਦੇ ਕਿਹਾ ਕਿ ਪੰਜਾਬ ਸਰਕਾਰ ਵਿੱਚ ਸਭ ਕੁੱਝ ਠੀਕ ਨਹੀ ਚੱਲ ਰਿਹਾ ਜਿਸ ਕਰਕੇ ਵਿੱਚੋ ਵਿੱਚ ਖਿਚੜੀ ਪਕਾਈ ਜਾ ਰਹੀ ਹੈ,ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਾਂਗਰਸ ਵਿੱਚ ਧੜੇਬੰਦੀ ਬਹੁਤ ਜਿਆਦਾ ਹੈ ਜਦੋ ਵੀ ਕੁੱਝ ਵੀ ਹੋ ਸਕਦਾ ਹੈ ਪਰ ਹੁਣ ਜੋ ਵਿਵਾਦ ਚੱਲ ਰਿਹਾ ਹੈ,ਉਹਨਾਂ ਕਿਹਾ ਕਿ ਚੀਫ ਸੈਕਟਰੀ ਤੇ ਮੰਤਰੀਆਂ 'ਚ ਛਿੜੇ ਵਿਵਾਦ ਦੌਰਾਨ ਬਾਈਕਾਟ ਕਰਕੇ ਗਏ ਮੰਤਰੀਆਂ ਨੂੰ ਬਾਈਕਾਟ ਕਰਨ ਦੀ ਜਗ੍ਹਾ ਚੀਫ ਸੈਕਟਰੀ ਨੂੰ ਮੀਟਿੰਗ 'ਚੋਂ ਭੇਜ ਦੇਣਾ ਚਾਹੀਦਾ ਸੀ, ਜਿਸ ਤੋਂ ਲੱਗਦਾ ਕਿ ਚੀਫ ਸੈਕਟਰੀ ਵੱਡਾ ਹੋ ਗਿਆ ਤੇ ਮੰਤਰੀ ਛੋਟੇ ਹੋ ਗਏ।ਉਨ੍ਹਾਂ ਕਿਹਾ ਕਿ ਪੰਜਾਬ 'ਚ ਲੁੱਟ ਦਾ ਮਾਹੌਲ ਬਣ ਗਿਆ ਹੈ। ਸਰਕਾਰ ਨੂੰ ਨਾ ਲੋਕਾਂ ਦਾ,ਨਾ ਕੋਰੋਨਾ ਦਾ ਤੇ ਨਾ ਹੀ ਪ੍ਰਵਾਸੀ ਮਜ਼ਦੂਰਾਂ ਦਾ ਕੋਈ ਫਿਕਰ ਹੈ।
ਮਾਮਲਾ ਜੋੜੇ ਵੱਲੋਂ ਖੁਦਕੁਸ਼ੀ ਕਰਨ ਦਾ, ਪੁਲਸ ਨੇ ਘਰ ਨੇੜੇ ਲੱਗੇ ਕੈਮਰਿਆਂ ਦੀ ਫੁਟੇਜ਼ ਕਬਜ਼ੇ 'ਚ ਲਈ
NEXT STORY