ਜਲੰਧਰ (ਵਰੁਣ)— ਕਾਂਗਰਸੀ ਨੇਤਾ ਕਾਰਨ ਫਰੈਂਡਸ ਕਾਲੋਨੀ ਦੇ ਜੋੜੇ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਨੇ ਮ੍ਰਿਤਕ ਜੋੜੇ ਦੇ ਘਰ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਪੁਲਸ ਨੇ ਜੋ ਫੁਟੇਜ਼ ਕਬਜ਼ੇ 'ਚ ਲਈ ਹੈ, ਉਹ ਕਰੀਬ ਚਾਰ ਘੰਟਿਆਂ ਦੀ ਹੈ। ਫੁਟੇਜ਼ 'ਚ ਸਾਫ ਦਿੱਸ ਰਿਹਾ ਹੈ ਮ੍ਰਿਤਕ ਵਿਕਾਸ ਰਾਣਾ ਅਤੇ ਨੌਜਵਾਨ ਕਾਂਗਰਸੀ ਨੇਤਾ ਦੀ ਆਪਸ 'ਚ ਹੱਥੋਪਾਈਂ ਵੀ ਹੋਈ ਸੀ। ਝਗੜੇ ਤੋਂ ਬਾਅਦ ਹੀ ਨੌਜਵਾਨ ਕਾਂਗਰਸੀ ਨੇਤਾ ਨੇ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ ਸੀ।
ਮੰਗਲਵਾਰ ਦੁਪਹਿਰ ਦੇ ਸਮੇਂ ਥਾਣਾ ਇਕ ਦੀ ਫਰੈਂਡਸ ਕਾਲੋਨੀ 'ਚ ਸੀ. ਸੀ. ਟੀ. ਵੀ. ਫੁਟੇਜ਼ ਲੈਣ ਗਈ ਸੀ। ਇਸ ਦੌਰਾਨ ਮ੍ਰਿਤਕ ਵਿਕਾਸ ਰਾਣਾ ਦੇ ਭਰਾ ਸਮੇਤ ਹੋਰ ਰਿਸ਼ਤੇਦਾਰ ਵੀ ਮੌਕੇ 'ਤੇ ਮੌਜੂਦ ਸਨ। ਪੁਲਸ ਵੱਲੋਂ ਸਥਾਨਕ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ।
ਅਜੇ ਵੀ ਕਾਂਗਰਸੀ ਨੇਤਾ ਦੇ ਘਰ ਤਾਲਾ ਲੱਗਾ ਹੋਇਆ ਹੈ ਪਰ ਇਸ ਬਾਰੇ ਨੌਜਵਾਨ ਕਾਂਗਰਸੀ ਨੇਤਾ ਖਿਲਾਫ ਪੀੜਤ ਪਰਿਵਾਰ ਕਾਨੂੰਨੀ ਕਾਰਵਾਈ ਕਰਨ ਲਈ ਜਲਦੀ ਹੀ ਪੁਲਸ 'ਚ ਸ਼ਿਕਾਇਤ ਦਰਜ ਕਰਵਾਏਗਾ। ਥਾਣਾ ਇਕ ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਸ ਲਈ ਕਬਜ਼ੇ 'ਚ ਲਈਆਂ ਗਈਆਂ ਹਨ ਤਾਂਕਿ ਉਸ ਨੂੰ ਡਿਲੀਟ ਨਾ ਕਰ ਦਿੱਤਾ ਜਾਵੇ। ਪੁਲਸ ਦੇ ਇਨ੍ਹਾਂ ਬਿਆਨਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਜਲਦੀ ਹੀ ਪੁਲਸ ਕਾਨੂੰਨੀ ਕਾਰਵਾਈ ਕਰ ਸਕਦੀ ਹੈ। ਪੁਲਸ ਦਾ ਕਹਿਣਾ ਹੈ ਕਿ ਜਦੋਂ ਵੀ ਮ੍ਰਿਤਕ ਜੋੜੇ ਦਾ ਪਰਿਵਾਰ ਸ਼ਿਕਾਇਤ ਦੇਵੇਗਾ ਤਾਂ ਇਸ ਫੁਟੇਜ਼ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਇਥੇ ਦੱਸਣਯੋਗ ਹੈ ਕਿ 11 ਮਈ ਨੂੰ ਫਰੈਡਜ਼ ਕਾਲੋਨੀ ਦੀ ਰਹਿਣ ਵਾਲੀ ਆਸ਼ਿਮਾ ਰਾਣਾ ਨੇ ਆਪਣੇ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਆਸ਼ਿਮਾ ਦੇ ਪਰਿਵਾਰ ਵਾਲਿਆਂ ਨੇ ਪੁਲਸ 'ਚ ਸ਼ਿਕਾਇਤ ਦਿੱਤੀ ਸੀ ਕਿ ਆਸ਼ਿਮਾ ਨੇ ਆਪਣੇ ਪਤੀ ਵਿਕਾਸ ਰਾਣਾ ਤੋਂ ਪਰੇਸ਼ਾਨ ਹੋ ਕੇ ਸੁਸਾਈਡ ਕੀਤਾ ਸੀ, ਜਿਸ ਤੋਂ ਬਾਅਦ ਥਾਣਾ ਇਕ ਦੀ ਪੁਲਸ ਨੇ ਵਿਕਾਸ ਰਾਣਾ ਖਿਲਾਫ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਸੀ।
ਲੁਧਿਆਣਾ 'ਚ 30 ਕਿੱਲੋ ਸੋਨੇ ਦੀ ਲੁੱਟ ਸਬੰਧੀ ਵੱਡਾ ਖੁਲਾਸਾ, ਗੈਂਗਸਟਰ ਚੰਦੂ ਨੇ ਰਚੀ ਸੀ ਸਾਜਿਸ਼
NEXT STORY