ਜਲੰਧਰ (ਚੋਪੜਾ) - ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਹਾਵੀ ਹੋ ਚੁੱਕੀ ਅਫਸਰਸ਼ਾਹੀ ਕਾਰਨ ਕਾਂਗਰਸੀ ਵਿਧਾਇਕਾਂ 'ਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਇਕ ਪਾਸੇ ਵਿਧਾਇਕ ਜਿੱਥੇ ਆਪਣੀ ਸੁਣਵਾਈ ਨਾ ਹੋਣ ਕਾਰਨ ਦੁੱਖੀ ਹਨ, ਉਥੇ ਹੀ ਸੂਬੇ ਭਰ ਦੇ ਕਾਂਗਰਸੀ ਵਰਕਰਾਂ 'ਚ ਵੀ ਕਾਫੀ ਪ੍ਰੇਸ਼ਾਨੀਆਂ ਦੇਖਣ ਨੂੰ ਮਿਲ ਰਹੀਆਂ ਹਨ। ਕਾਂਗਰਸੀ ਵਰਕਰਾਂ ਦਾ ਮੰਨਣਾ ਹੈ ਕਿ ਕੈਪਟਨ ਸਰਕਾਰ ਨੂੰ ਸੱਤਾ ਸੰਭਾਲਿਆਂ ਢਾਈ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਉਨ੍ਹਾਂ ਨੂੰ ਜ਼ਰਾ ਵੀ ਮਹਿਸੂਸ ਨਹੀਂ ਹੋ ਰਿਹਾ ਕਿ ਉਹ ਪਾਰਟੀ ਦਾ ਹਿੱਸਾ ਹਨ ਜਾਂ ਵਿਰੋਧੀ ਧਿਰ 'ਚ ਬੈਠੇ ਹਨ। ਇਸੇ ਲੜੀ 'ਚ ਕੈਪਟਨ ਸਰਕਾਰ ਦੀ ਕਾਰਜਸ਼ੈਲੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਰਾਜਪੁਰਾ ਤੋਂ ਕਾਂਗਰਸ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਅੱਜ ਸਰਕਾਰ 'ਚ ਅਫਸਰਸ਼ਾਹੀ ਪੂਰੀ ਤਰ੍ਹਾਂ ਨਾਲ ਆਪਣਾ ਗਲਬਾ ਸਥਾਪਿਤ ਕਰ ਚੁੱਕੀ ਹੈ। ਉਸ ਦਾ ਕਾਂਗਰਸੀ ਵਰਕਰਾਂ ਨਾਲ ਵਿਵਹਾਰ ਚੰਗਾ ਨਹੀਂ।
ਵਿਧਾਇਕ ਕੰਬੋਜ ਨੇ ਕੈਪਟਨ ਸਰਕਾਰ ਦੇ ਕੰਮਕਾਜ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਕਾਂਗਰਸ ਸਰਕਾਰ 'ਚ ਹਾਵੀ ਬਿਊਰਕ੍ਰੇਟਸ ਕਾਂਗਰਸ ਵਰਕਰਾਂ ਦੀ ਹੀ ਨਹੀਂ ਸਗੋਂ ਚੁਣੇ ਹੋਏ ਵਿਧਾਇਕਾਂ ਤੱਕ ਦੀ ਗੱਲ ਨਹੀਂ ਸੁਣਦੇ। ਉਹ ਉਨ੍ਹਾਂ ਦੇ ਕੰਮਾਂ 'ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਾ ਰਹੇ ਹਨ। ਵਿਧਾਨ ਸਭਾ 'ਚ ਪਾਰਟੀ ਦੇ ਚੀਫ ਵਿਪ੍ਹ ਦੂਜੀ ਵਾਰ ਚੋਣਾਂ ਜਿੱਤ ਕੇ ਵਿਧਾਇਕ ਬਣੇ ਹਰਦਿਆਲ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਅਤੇ ਉਨ੍ਹਾਂ ਦੀ ਪਤੀ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਖਾਸੇ ਕਰੀਬੀ ਮੰਨੇ ਜਾਂਦੇ ਹਨ। ਵਿਧਾਇਕ ਕੰਬੋਜ ਨੇ ਦੱਸਿਆ ਕਿ ਉਹ ਸਿਰਫ ਆਪਣਾ ਦੁੱਖ ਨਹੀਂ ਦੱਸ ਰਹੇ ਸਗੋਂ ਸੂਬੇ ਭਰ ਦੇ ਵਰਕਰਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾ ਰਹੇ ਹਨ। ਅਕਾਲੀ ਦਲ-ਭਾਜਪਾ ਦੇ ਗਠਜੋੜ ਦੇ ਕਾਰਜਕਾਲ 'ਚ ਅਕਾਲੀ ਵਰਕਰਾਂ ਨੇ ਵੀ ਅਜਿਹਾ ਮਹਿਸੂਸ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਵੀ ਵਿਧਾਇਕ ਕੰਬੋਜ ਨੇ ਜ਼ਿਲਾ ਅਧਿਕਾਰੀਆਂ ਅਤੇ ਸੀਨੀਅਰ ਅਫਸਰਸ਼ਾਹੀ ਵਲੋਂ ਸਹਿਯੋਗ ਨਾ ਦੇਣ ਦਾ ਮਾਮਲਾ ਚੁੱਕਿਆ ਸੀ। ਸਿੱਧੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਮੰਤਰੀ ਮੰਡਲ 'ਚ ਖਾਲੀ ਹੋਈ ਕੁਰਸੀ ਦੇ ਮਾਮਲੇ 'ਚ ਵਿਧਾਇਕ ਕੰਬੋਜ ਨੇ ਖੁੱਲ੍ਹ ਨੇ ਕਿਹਾ ਸੀ ਕਿ ਕੈਬਨਿਟ 'ਚ ਓ.ਬੀ.ਸੀ. ਵਰਗ ਦਾ ਕੋਈ ਪ੍ਰਤੀਨਿਧੀ ਨਹੀਂ। ਇਸੇ ਲਈ ਕੈਬਨਿਟ 'ਚ ਹੋਰ ਪਛੜਾ ਵਰਗ ਦੀ ਅਗਵਾਈ ਦੇ ਕੇ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦਿੱਤਾ ਜਾਵੇ।
SYL 'ਤੇ ਸੁਪਰੀਮ ਕੋਰਟ ਵੱਲੋਂ ਅੰਤਿਮ ਸਮਾਂ ਸੀਮਾ ਨੂੰ ਲੈ ਕੇ ਪੰਜਾਬ ਸਰਕਾਰ ਚਿੰਤਤ
NEXT STORY