Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    9:25:00 PM

  • who is the powerful ias tukaram munde

    20 ਸਾਲ 'ਚ 25 ਤਬਾਦਲੇ! ਜਾਣੋ ਕੌਣ ਹਨ ਧਾਕੜ IAS...

  • raid in jalandhar

    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!

  • transfers in punjab

    ਪੰਜਾਬ 'ਚ ਪ੍ਰਸ਼ਾਸਨਿਕ ਫ਼ੇਰਬਦਲ! 46 ਅਫ਼ਸਰਾਂ ਦੇ...

  • rahul gandhi will visit punjab

    ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਵੱਡੀ ਖ਼ਬਰ! ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ISI ਗਿਰੋਹ ਦੇ ਚਾਰ ਅੱਤਵਾਦੀ ਕਾਬੂ, ਕੈਪਟਨ ਨੇ ਪੰਜਾਬ 'ਚ ਹਾਈ ਅਲਰਟ ਦੇ ਦਿੱਤੇ ਹੁਕਮ

PUNJAB News Punjabi(ਪੰਜਾਬ)

ISI ਗਿਰੋਹ ਦੇ ਚਾਰ ਅੱਤਵਾਦੀ ਕਾਬੂ, ਕੈਪਟਨ ਨੇ ਪੰਜਾਬ 'ਚ ਹਾਈ ਅਲਰਟ ਦੇ ਦਿੱਤੇ ਹੁਕਮ

  • Updated: 15 Sep, 2021 08:34 PM
Chandigarh
capt warns of four isi militants orders high alert in punjab
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਆਈ.ਈ.ਡੀ. ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ ਅੱਤਵਾਦੀ ਗਿਰੋਹ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ 40 ਦਿਨਾਂ ਦੌਰਾਨ ਪੁਲਸ ਵੱਲੋਂ ਸੂਬੇ ਵਿੱਚ ਬੇਨਕਾਬ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਗਿਰੋਹ ਦਾ ਇਹ ਚੌਥਾ ਮਾਮਲਾ ਹੈ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ ਇਸ ਮਾਮਲੇ (ਐਫ.ਆਈ.ਆਰ ਨੰ. 260 ਮਿਤੀ 11.8.2021, ਪੁਲਸ ਥਾਣਾ ਅਜਨਾਲਾ) ਵਿੱਚ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਸਮੇਤ ਦੋ ਪਾਕਿਸਤਾਨ ਅਧਾਰਤ ਅੱਤਵਾਦੀਆਂ ਦੀ ਪਛਾਣ ਅਤੇ ਨਾਮਜ਼ਦ ਕੀਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।

PunjabKesari

ਅੱਤਵਾਦੀ ਸਮੂਹਾਂ ਵੱਲੋਂ ਸੂਬੇ ਦੀ ਸ਼ਾਂਤੀ ਭੰਗ ਕਰਨ ਦੀਆਂ ਵਧ ਰਹੀਆਂ ਕੋਸ਼ਿਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ `ਤੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਦੇ ਮੁੜ ਖੁੱਲ੍ਹਣ ਦੇ ਨਾਲ ਨਾਲ ਆਗਾਮੀ ਤਿਉਹਾਰਾਂ ਦੇ ਸੀਜ਼ਨ ਅਤੇ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਪੁਲਿਸ ਨੂੰ ਹਾਈ ਅਲਰਟ `ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਖਾਸ ਕਰਕੇ ਭੀੜ ਵਾਲੀਆਂ ਥਾਵਾਂ ਜਿਵੇਂ ਕਿ ਬਾਜ਼ਾਰਾਂ ਆਦਿ ਦੇ ਨਾਲ -ਨਾਲ ਸੂਬੇ ਭਰ ਵਿੱਚ ਨਾਜ਼ੁਕ `ਤੇ ਠੋਸ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ : ਵਿਆਹ ਤੋਂ ਇਨਕਾਰ ਹੋਣ ’ਤੇ ਹਥਿਆਰਾਂ ਦੇ ਜ਼ੋਰ ’ਤੇ ਘਰੋਂ ਚੁੱਕ ਕੇ ਲੈ ਗਏ ਕੁੜੀ

ਗ੍ਰਿਫਤਾਰੀਆਂ ਦੇ ਵੇਰਵੇ ਦਿੰਦਿਆਂ, ਡੀ.ਜੀ.ਪੀ. ਨੇ ਦੱਸਿਆ ਪਾਕਿਸਤਾਨ ਅਧਾਰਤ ਆਈ.ਐਸ.ਵਾਈ.ਐਫ. ਦੇ ਮੁਖੀ ਲਖਬੀਰ ਸਿੰਘ  ਅਤੇ ਪਾਕਿਸਤਾਨ ਦੇ ਰਹਿਣ ਵਾਲੇ ਕਾਸਿਮ, ਮੋਗਾ ਜ਼ਿਲ੍ਹੇ ਦੇ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਰੋਡੇ ਦੇ ਵਸਨੀਕ ਲਖਬੀਰ ਸਿੰਘ ਰੋਡੇ ਉਰਫ ਬਾਬਾ ਜੋ ਇਸ ਸਮੇਂ ਪਾਕਿਸਤਾਨ ਵਿੱਚ ਰਹਿੰਦਾ ਹੈ, ਦੀ ਪਹਿਚਾਣ ਕੀਤੀ ਗਈ ਹੈ ਜੋ ਇਸ ਅੱਤਵਾਦੀ ਗਿਰੋਹ ਨਾਲ ਸਬੰਧਤ ਹਨ। ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੂਬਲ ਸਿੰਘ ਵਾਸੀ ਪਿੰਡ ਭਾਖਾ ਤਾਰਾ ਸਿੰਘ, ਵਿੱਕੀ ਭੁੱਟੀ ਵਾਸੀ ਬੱਲ੍ਹਰਵਾਲ, ਮਲਕੀਤ ਸਿੰਘ ਵਾਸੀ ਵਾਸੀ ਉਗਰ ਔਲਖ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਉਗਰ ਔਲਖ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ 1 ਸਤੰਬਰ, 2021 ਦੇ ਇੱਕ ਕਤਲ ਕੇਸ ਵਿੱਚ ਲੋੜੀਂਦੇ ਰੂਬਲ ਨੂੰ ਕੱਲ੍ਹ ਸ਼ਾਮ 5 ਵਜੇ ਦੇ ਕਰੀਬ ਅੰਬਾਲਾ ਤੋਂ ਕਾਬੂ ਕੀਤਾ ਗਿਆ ਸੀ, ਬਾਕੀ ਤਿੰਨਾਂ ਨੂੰ ਅਜਨਾਲਾ, ਅੰਮ੍ਰਿਤਸਰ ਅਧੀਨ ਪੈਂਦੇ ਪਿੰਡਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਪੰਜਵੇਂ ਸਾਥੀ ਗੁਰਮੁਖ ਬਰਾੜ ਨੂੰ ਇਸ ਤੋਂ ਪਹਿਲਾਂ ਕਪੂਰਥਲਾ ਪੁਲਸ ਨੇ 20 ਅਗਸਤ, 2021 ਨੂੰ ਗ੍ਰਿਫਤਾਰ ਕੀਤਾ ਸੀ।

ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਦੇ ਖੁਫੀਆ ਅਧਿਕਾਰੀ ਕਾਸਿਮ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦੇ ਮੁਖੀ ਰੋਡੇ ਨੇ ਧਮਾਕੇ ਨੂੰ ਅੰਜਾਮ ਦੇਣ ਲਈ ਅੱਤਵਾਦੀ ਗਿਰੋਹ ਨੂੰ ਤਕਰੀਬਨ 2 ਲੱਖ ਰੁਪਏ ਭੇਜਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿੱਤੀ ਪਹਿਲੂਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਰੂਬਲ ਅਤੇ ਵਿੱਕੀ ਭੁੱਟੀ, ਕਾਸਿਮ ਦੇ ਸੰਪਰਕ ਵਿੱਚ ਸਨ, ਜੋ ਰੋਡੇ ਨਾਲ ਨੇੜਿਓਂ ਤਾਲਮੇਲ ਰੱਖ ਰਿਹਾ ਸੀ। ਰੋਡੇ ਅਤੇ ਕਾਸਿਮ ਨੇ ਕਥਿਤ ਤੌਰ `ਤੇ ਲੋਕਾਂ ਅਤੇ ਜਾਇਦਾਦ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਅੱਤਵਾਦੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਇਕ ਆਇਲ ਟੈਂਕਰ ਉਡਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ।
ਦਹਿਸ਼ਤ ਫੈਲਾਉਣ ਦੀ ਇਹ ਕੋਸ਼ਿਸ਼ 8 ਅਗਸਤ, 2021 ਨੂੰ ਕੀਤੀ ਗਈ ਸੀ। ਦੱਸਣਯੋਗ ਹੈ ਕਿ ਰਾਤ 11:30 ਵਜੇ ਅਜਨਾਲਾ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਭਾਖਾ ਤਾਰਾ ਸਿੰਘ ਕੋਲ ਅੰਮ੍ਰਿਤਸਰ-ਅਜਨਾਲਾ ਰੋਡ `ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ ਵਿਖੇ ਖੜ੍ਹੇ ਇੱਕ ਤੇਲ ਦੇ ਟੈਂਕਰ (ਪੀਬੀ -02 ਸੀਆਰ 5926) ਨੂੰ ਅੱਗ ਲੱਗ ਗਈ ਹੈ। ਅੱਗ ਨੂੰ ਫਾਇਰ ਬ੍ਰਿਗੇਡ ਦੁਆਰਾ ਕਾਬੂ ਕੀਤਾ ਗਿਆ ਅਤੇ ਅਸ਼ਵਨੀ ਕੁਮਾਰ ਸ਼ਰਮਾ, ਅਜਨਾਲਾ ਦੇ ਬਿਆਨਾਂ `ਤੇ ਪੁਲਿਸ ਥਾਣਾ ਅਜਨਾਲਾ ਵਿਖੇ ਐਫਆਈਆਰ ਨੰ. 260 ਦਰਜ ਕੀਤੀ ਗਈ।

PunjabKesari
ਫਿਲਿੰਗ ਸਟੇਸ਼ਨ `ਤੇ ਲੱਗੇ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਕਿ ਚਾਰ ਅਣਪਛਾਤੇ ਵਿਅਕਤੀ ਰਾਤ 11 ਵਜੇ ਦੇ ਕਰੀਬ ਪੈਟਰੋਲ ਪੰਪ ਕੋਲ ਆਏ ਅਤੇ ਅੰਮ੍ਰਿਤਸਰ ਵੱਲ ਜਾਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਉੱਥੇ ਰੁਕੇ। ਰਾਤ ਕਰੀਬ 11:19 ਵਜੇ ਸ਼ੱਕੀ ਵਿਅਕਤੀ ਵਾਪਸ ਆਏ ਅਤੇ ਭੱਜਣ ਤੋਂ ਪਹਿਲਾਂ ਉਹਨਾਂ ਨੇ ਸ਼ੱਕੀ ਸਮਗਰੀ ਨੂੰ ਤੇਲ ਟੈਂਕਰ ਦੇ ਈਂਧਨ ਵਾਲੇ ਟੈਂਕ `ਤੇ ਰੱਖ ਦਿੱਤੀ। ਇਸ ਉਪਰੰਤ ਲਗਭਗ 11:29 ਵਜੇ ਦੋ ਸ਼ੱਕੀ ਵਿਅਕਤੀ ਦੁਬਾਰਾ ਵਾਪਸ ਆਏ ਅਤੇ ਇੱਕ ਮਿੰਟ ਦੇ ਅੰਦਰ ਹੀ ਇੱਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਮੁਖ ਨੇ ਜਲੰਧਰ-ਅੰਮ੍ਰਿਤਸਰ ਹਾਈਵੇ `ਤੇ ਹੰਬੋਵਾਲ ਵਿਖੇ ਟਿਫਨ ਆਈਈਡੀ ਰੱਖਿਆ ਸੀ, ਜਿੱਥੋਂ 6 ਅਗਸਤ, 2021 ਨੂੰ ਵਿੱਕੀ, ਮਲਕੀਤ ਅਤੇ ਗੁਰਪ੍ਰੀਤ ਸਿੰਘ ਨੇ ਰੋਡੇ ਅਤੇ ਕਾਸਿਮ ਦੇ ਨਿਰਦੇਸ਼ਾਂ `ਤੇ ਇਸ ਨੂੰ ਚੁੱਕਿਆ ਸੀ। ਇਹਨਾਂ ਤਿੰਨਾਂ ਵਿਅਕਤੀਆਂ ਨੇ ਬੰਬ ਨੂੰ ਰਾਜਾਸਾਂਸੀ ਖੇਤਰ ਵਿੱਚ ਇੱਕ ਨਹਿਰ ਦੇ ਨਜਦੀਕ ਲੁਕਾ ਦਿੱਤਾ। ਇਸ ਟਿਫਨ ਬਾਕਸ ਦੇ ਨਾਲ ਇੱਕ ਪੈੱਨ-ਡਰਾਈਵ ਲੱਗੀ ਹੋਈ ਸੀ, ਜਿਸ ਵਿੱਚ ਇੱਕ ਵੀਡੀਓ ਸੀ। ਇਸ ਵੀਡੀਓ ਵਿੱਚ ਟਿਫਿਨ ਬੰਬ ਆਈਈਡੀ ਨੂੰ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਟਿਫਿਨ ਬੰਬ ਆਈ.ਈ.ਡੀ. ਨੂੰ ਮੁੜ ਪ੍ਰਾਪਤ ਕਰਨ ਤੋਂ ਬਾਅਦ, ਵਿੱਕੀ ਅਤੇ ਰੂਬਲ ਨੂੰ ਰੋਡੇ ਨੇ ਇੱਕ ਵੱਡਾ ਧਮਾਕਾ ਕਰਨ ਅਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਤੇਲ ਦੇ ਟੈਂਕਰ ਉੱਤੇ ਟਿਫਿਨ ਬੰਬ ਰੱਖਣ ਦਾ ਕੰਮ ਸੌਂਪਿਆ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ : ਮਜੀਠੀਆ
8 ਅਗਸਤ, 2021 ਨੂੰ ਇਨ੍ਹਾਂ ਅੱਤਵਾਦੀ ਕਾਰਕੁਨਾਂ ਨੇ ਦਿਨ ਸਮੇਂ ਸ਼ਰਮਾ ਫਿਲਿੰਗ ਸਟੇਸ਼ਨ ਦੀ ਰੇਕੀ ਕੀਤੀ ਅਤੇ ਰਾਤ ਲਗਭਗ 11:00 ਵਜੇ 8 ਮਿੰਟ ਦਾ ਟਾਈਮਰ ਸੈਟ ਕਰਕੇ ਟਿਫਿਨ ਬੰਬ ਆਈ.ਈ.ਡੀ. ਲਗਾ ਦਿੱਤਾ। ਇਹ ਧਮਾਕਾ ਰਾਤ ਕਰੀਬ 11:30 ਵਜੇ ਹੋਇਆ, ਜਿਸ ਕਾਰਨ ਤੇਲ ਟੈਂਕਰ ਦੇ ਟੈਂਕ ਵਿੱਚ ਅੱਗ ਲੱਗ ਗਈ।
ਰੋਡੇ ਅਤੇ ਕਾਸਿਮ ਨਾਲ ਗ੍ਰਿਫਤਾਰ ਕੀਤੇ ਗਏ ਸਾਰੇ ਪੰਜ ਕਾਰਕੁਨਾਂ ਖਿਲਾਫ ਐਫਆਈਆਰ ਨੰ. 260 ਮਿਤੀ 11 ਅਗਸਤ, 2021 ਨੂੰ ਆਈ.ਪੀ.ਸੀ ਦੀ ਧਾਰਾ 436,427, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੀ ਧਾਰਾ 13, 16, 18, 18 ਬੀ, 20 ਅਤੇ ਵਿਸਫੋਟਕ ਪਦਾਰਥ (ਸੋਧ) ਐਕਟ 2001 ਦੀ ਧਾਰਾ 3, 4, 5 ਅਧੀਨ ਕੇਸ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਤੋਂ ਪੰਜਾਬ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਚੌਥਾ ਵੱਡਾ ਪਾਕਿ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਹੈ।
ਅੰਮ੍ਰਿਤਸਰ (ਦਿਹਾਤੀ) ਪੁਲਿਸ ਵੱਲੋਂ 8 ਅਗਸਤ, 2021 ਨੂੰ ਪਿੰਡ ਡੱਲੇਕੇ ਥਾਣਾ ਲੋਪੋਕੇ ਤੋਂ ਇੱਕ ਆਧੁਨਿਕ ਟਿਫਿਨ ਬੰਬ ਆਈਈਡੀ ਬਰਾਮਦ ਕੀਤਾ ਸੀ। ਟਿਫਿਨ ਬੰਬ ਆਈਈਡੀ ਵਿੱਚ ਲਗਭਗ 2-3 ਕਿਲੋਗ੍ਰਾਮ ਆਰਡੀਐਕਸ ਸੀ ਅਤੇ ਇਸ ਵਿੱਚ 3 ਵੱਖੋ ਵੱਖਰੇ ਟਰਿਗਰ ਪ੍ਰਣਾਲੀਆਂ ਸਨ ਜਿਹਨਾਂ ਵਿੱਚ ਕਾਰਜਸ਼ੀਲਤਾ ਲਈ ਸਵਿਚ, ਚੁੰਬਕੀ ਅਤੇ ਸਪਰਿੰਗ ਸ਼ਾਮਲ ਸੀ।
15 ਅਗਸਤ ਦੇ ਆਸ ਪਾਸ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਉਪਰੰਤ ਹਥਿਆਰਾਂ, ਹੱਥ ਗੋਲਿਆਂ ਆਦਿ ਦੀ ਵੱਡੀ ਖੇਪ ਬਰਾਮਦ ਹੋਈ।

ਇਹ ਵੀ ਪੜ੍ਹੋ : ਬਟਾਲਾ ਦੇ ਬੱਸ ਸਟੈਂਡ ’ਤੇ ਕੁੜੀ ਮੁੰਡੇ ਨੂੰ ਦੇਖ ਹੈਰਾਨ ਰਹਿ ਗਏ ਲੋਕ, ਇਕੱਠਿਆਂ ਨੇ ਨਿਗਲ ਲਿਆ ਜ਼ਹਿਰ
ਕਪੂਰਥਲਾ ਪੁਲਿਸ ਵੱਲੋਂ 20 ਅਗਸਤ, 2021 ਨੂੰ ਗੁਰਮੁਖ ਸਿੰਘ ਰੋਡੇ ਅਤੇ ਗਗਨਦੀਪ ਸਿੰਘ ਕੋਲੋਂ ਇੱਕ ਟਿਫਿਨ ਬੰਬ ਆਈਈਡੀ ਤੋਂ ਇਲਾਵਾ 5 ਹੱਥ ਗੋਲੇ, ਡੀਟੋਨੇਟਰਾਂ ਦਾ 1 ਡੱਬਾ, 2 ਟਿਊਬਾਂ ਜਿਨ੍ਹਾਂ ਵਿੱਚ ਆਰਡੀਐਕਸ ਹੋਣ ਦਾ ਸ਼ੱਕ ਸੀ, ਇੱਕ .30 ਬੋਰ ਦਾ ਪਿਸਤੌਲ, 4 ਗਲੋਕ ਪਿਸਟਲ ਮੈਗਜ਼ੀਨ ਅਤੇ 1 ਉੱਚ ਵਿਸਫੋਟਕ ਤਾਰ ਬਰਾਮਦ ਕਰਕੇ ਇੱਕ ਹੋਰ ਅੱਤਵਾਦੀ  ਗ੍ਰੋਹ ਦਾ ਪਰਦਾਫਾਸ਼ ਕੀਤਾ ਗਿਆ।
ਹਾਲ ਹੀ ਵਿੱਚ 07 ਸਤੰਬਰ,.2021 ਨੂੰ ਫਿਰੋਜ਼ਪੁਰ ਪੁਲਿਸ ਨੇ ਦਰਵੇਸ਼ ਸਿੰਘ ਵਾਸੀ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਜਿਸਨੇ ਖੁਲਾਸਾ ਕੀਤਾ ਕਿ ਉਹ ਲਖਬੀਰ ਸਿੰਘ ਰੋਡੇ ਦੇ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਸ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਰਹੱਦ ਪਾਰ ਤੋਂ ਡਰੋਨ ਰਾਹੀਂ ਲਿਆਂਦੀ ਹਥਿਆਰਾਂ, ਟਿਫਿਨ ਬੰਬ ਆਈਈਡੀਜ਼, ਆਰਡੀਐਕਸ ਅਤੇ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ। ਦਰਵੇਸ਼ ਸਿੰਘ ਨੂੰ ਥਾਣਾ ਮਮਦੋਟ ਵਿਖੇ ਐਨਡੀਪੀਐਸ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਯੂਏ (ਪੀ) ਐਕਟ ਤਹਿਤ ਦਰਜ ਕੀਤੇ ਗਏ ਅਪਰਾਧਿਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ।

  • Punjab
  • high alert
  • Capt warns
  • ISI ਗਿਰੋਹ
  • ਕੈਪਟਨ
  • ਹਾਈ ਅਲਰਟ

ਅਚਾਨਕ ਗੋਲੀ ਚੱਲਣ ਨਾਲ ਰਿਟਾਇਰਡ ਸੂਬੇਦਾਰ ਦੀ ਹੋਈ ਮੌਤ

NEXT STORY

Stories You May Like

  • 2 isi modules exposed 9 terrorists arrested
    ਪੰਜਾਬ 'ਚ 15 ਅਗਸਤ ਤੋਂ ਪਹਿਲਾਂ ਅੱਤਵਾਦੀ ਹਮਲਾ ਟਲਿਆ, 2 ਵੱਡੇ Terror Modules ਦੇ 9 ਮੁਲਜ਼ਮ ਗ੍ਰਿਫਤਾਰ
  • 21 year old patient dies after oxygen runs out in ambulance
    ਐਂਬੂਲੈਂਸ ’ਚ ਆਕਸੀਜਨ ਖ਼ਤਮ ਹੋਣ ਨਾਲ 21 ਸਾਲਾ ਮਰੀਜ਼ ਦੀ ਮੌਤ, ਸਿਹਤ ਵਿਭਾਗ ਨੇ ਦਿੱਤੇ ਜਾਂਚ ਦੇ ਹੁਕਮ
  • pellet gun case  raf weapons  records
    ਪੈਲੇਟ ਗੰਨ ਮਾਮਲਾ: RAF ਹਥਿਆਰਾਂ ਦੇ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਦੇ ਅਦਾਲਤ ਨੇ ਦਿੱਤੇ ਹੁਕਮ
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • threat of serious diseases in punjab
    ਪੰਜਾਬ 'ਚ ਗੰਭੀਰ ਬੀਮਾਰੀਆਂ ਦਾ ਖਤਰਾ, ਹਾਟ-ਸਪਾਟ ਇਲਾਕਿਆਂ ’ਚ ਕਾਰਵਾਈ ਤੇਜ਼ ਕਰਨ ਦੇ ਹੁਕਮ ਜਾਰੀ
  • august 15 high alert delhi drone ban
    15 ਅਗਸਤ ਤੋਂ ਪਹਿਲਾਂ ਹਾਈ ਅਲਰਟ ’ਤੇ ਦਿੱਲੀ, ਡਰੋਨ ਸਮੇਤ ਛੋਟੇ ਹਵਾਈ ਉਪਕਰਣ ਉਡਾਉਣ ’ਤੇ ਰੋਕ
  • red alert police blockade punjab police
    ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ
  • high alert ahead of independence day
    ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹਾਈ ਅਲਰਟ: ਸ਼ਹਿਰ ਭਰ ’ਚ ਵਿਸ਼ੇਸ਼ ਨਾਕਾਬੰਦੀ, ਵਾਹਨਾਂ ਦੀ ਕੀਤੀ ਬਾਰੀਕੀ ਨਾਲ ਜਾਂਚ
  • pargat singh statement
    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
  • over rs 4 crore frozen after ed raids 11 places in punjab
    ਪੰਜਾਬ 'ਚ 11 ਥਾਵਾਂ ’ਤੇ ED ਵੱਲੋਂ ਛਾਪੇਮਾਰੀ ਮਗਰੋਂ 4 ਕਰੋੜ ਤੋਂ ਵੱਧ ਦੀ...
  • raid in jalandhar
    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • major revelations in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • heavy rain alert for 2 days in punjab
    ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
Trending
Ek Nazar
meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • luxury watch fails chandigarh consumer panel orders rs 1 26 lakh refund
      1,26,800 ਦੀ ਲਗਜ਼ਰੀ ਘੜੀ ਹੋ ਗਈ ਖਰਾਬ, ਕੰਜ਼ਿਊਮਰ ਕੋਰਟ ਨੇ ਕੰਪਨੀ ਨੂੰ ਪਾਈ...
    • stadium gurdaspur news
      ਸਟੇਡੀਅਮ ਦੇ ਪਿੱਛੇ ਖੇਤਾਂ ਵਿਚੋਂ ਭੇਤਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼
    • major revelations in the double murder case in jalandhar
      ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
    • jagtar singh hawara parole
      ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ
    • sri akal takht sahib  sukhbir singh badal
      ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ
    • nanded sahib sukhbir singh badal akali dal
      ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
    • electricity bill defaulter consumer
      ਬਿਜਲੀ ਬਿੱਲਾਂ ਦੇ ਬਕਾਏ ਨੂੰ ਲੈ ਕੇ ਹੋਣ ਜਾ ਰਹੀ ਵੱਡੀ ਕਾਰਵਾਈ, ਜਾਰੀ ਹੋਏ ਸਖ਼ਤ...
    • central petroleum  gas cylinder  natural gas
      ਪੰਜਾਬ ਦੇ ਇਨ੍ਹਾਂ LPG ਉਪਭੋਗਤਾਵਾਂ ਲਈ ਖ਼ਤਰੇ ਦੀ ਘੰਟੀ, 15 ਅਗਸਤ ਤੋਂ ਬਾਅਦ...
    • pakistani drone in india
      15 ਅਗਸਤ ਤੋਂ ਪਹਿਲਾਂ ਪੰਜਾਬ 'ਚ ਆ ਵੜਿਆ ਪਾਕਿਸਤਾਨੀ ਡਰੋਨ! ਹਥਿਆਰ ਬਰਾਮਦ
    • pitbull attack  husband and wife
      ਮਕਾਨ ਦੇਖਣ ਗਏ ਪਤੀ-ਪਤਨੀ ’ਤੇ ਪਿੱਟਬੁਲ ਦਾ ਹਮਲਾ, ਮਕਾਨ ਮਾਲਕ ’ਤੇ ਪਰਚਾ ਦਰਜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +