ਪਟਿਆਲਾ (ਮਨਦੀਪ ਸਿੰਘ ਜੋਸਨ) : ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਸੈਂਟਰ 'ਚੋਂ ਕੋਵਿਡ ਟੀਕੇ ਚੋਰੀ ਹੋ ਗਏ ਹਨ। ਇਹ ਟੀਕੇ ਚੋਰੀ ਹੋਣ ਤੋਂ ਬਾਅਦ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਉੱਠਣ ਲੱਗ ਪਿਆ ਹੈ। ਕੋਵਿਡ ਟੀਕੇ ਵੀ ਉੱਥੋਂ ਚੋਰੀ ਹੋਏ, ਜਿੱਥੇ ਡਾਕਟਰਾਂ ਦਾ ਸਖ਼ਤ ਪਹਿਰਾ ਹੁੰਦਾ ਹੈ ਅਤੇ ਅਕਸਰ ਡਾਕਟਰੀ ਅਮਲੇ ਦੀ ਚਹਿਲ-ਪਹਿਲ ਰਹਿੰਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਮਗਰੋਂ ਪਤੀ ਫ਼ਰਾਰ
ਕੋਵਿਡ ਟੀਕੇ ਚੋਰੀ ਹੋਏ ਨੂੰ ਚਾਰ ਦਿਨ ਦੇ ਕਰੀਬ ਹੋ ਚੁੱਕੇ ਹਨ ਪਰ ਪੁਲਸ ਸ਼ਿਕਾਇਤ ਨਾ ਪੁੱਜਣ ਦੀ ਗੱਲ ਕਰ ਰਹੀ ਹੈ। ਦੂਜੇ ਪਾਸੇ ਕੋਵਿਡ ਟੀਕਿਆਂ ਦੇ ਮਾਮਲੇ ਪ੍ਰਤੀ ਗੰਭੀਰਤਾ ਵਿਖਾਉਂਦਿਆਂ ਅੱਜ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਨੇ ਵਿਭਾਗੀ ਜਾਂਚ ਦੇ ਨਿਰਦੇਸ਼ ਜਾਰੀ ਕਰਦਿਆਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ। ਇਸ ਸਬੰਧੀ ਜਾਣਕਾਰੀ ਮੈਡੀਕਲ ਸੁਪਰਡੈਂਟ ਡਾ. ਐਚ. ਐਸ. ਰੇਖੀ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਨੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ 'ਚੋਂ ਕੋਵਿਡ ਟੀਕੇ ਚੋਰੀ ਹੋਣ ਬਾਰੇ ਸ਼ਿਕਾਇਤ ਐਸ. ਐਸ. ਪੀ. ਪਟਿਆਲਾ ਨੂੰ ਭੇਜੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਨੂੰ ਹਰਾ ਚੁੱਕੇ 'ਮਰੀਜ਼' ਜ਼ਰੂਰ ਪੜ੍ਹਨ ਇਹ ਖ਼ਬਰ, ਸਿਹਤ ਵਿਭਾਗ ਨੇ ਕੀਤੀ ਖ਼ਾਸ ਅਪੀਲ
ਡਾ. ਰੇਖੀ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ 'ਚੋਂ 'ਟੋਕੀਲਿਜੂਮੈਬ' ਟੀਕੇ ਦੀਆਂ 6 ਖ਼ੁਰਾਕਾਂ ਚੋਰੀ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੀਕਾ ਕੋਵਿਡ ਮਰੀਜ਼ ਦੀ ਹਾਲਤ ਗੰਭੀਰ ਹੋਣ ਅਤੇ ਸਾਹ ਵਿਚ ਤਕਲੀਫ਼ ਹੋਣ 'ਤੇ ਲਗਾਇਆ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਮੈਡੀਕਲ ਕਾਲਜ ਨੂੰ ਇਹ ਟੀਕ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਏ ਗਏ ਸਨ, ਜੋ ਬਜ਼ਾਰ ਵਿਚ ਉਪਲੱਬਧ ਨਹੀਂ ਹਨ। ਦੂਜੇ ਪਾਸੇ ਕੋਵਿਡ ਟੀਕੇ ਚੋਰੀ ਹੋਣ ਬਾਰੇ ਪੁਲਸ ਵਿਭਾਗ ਸ਼ਿਕਾਇਤ ਨਾ ਮਿਲਣ 'ਤੇ ਪੱਲਾ ਝਾੜ ਰਿਹਾ, ਉੱਥੇ ਹੀ ਅੱਜ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸਬੰਧੀ ਲਿਖਤੀ ਸ਼ਿਕਾਇਤ ਐਸ. ਐਸ. ਪੀ. ਪਟਿਆਲਾ ਨੂੰ ਭੇਜੀ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਜ਼ੀਰਕਪੁਰ ਪੁਲਸ ਵੱਲੋਂ ਘਰ-ਘਰ ਖਾਣਾ ਪਹੁੰਚਾਉਣ ਦੀ ਮੁਹਿੰਮ ਸ਼ੁਰੂ
NEXT STORY