ਚੰਡੀਗੜ੍ਹ (ਬਿਊਰੋ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖ਼ਿਰਕਾਰ ਕਾਂਗਰਸ ਪਾਰਟੀ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਹੈ। ਕੈਪਟਨ ਨੇ ਪੂਰੇ 7 ਪੇਜਾਂ ਦਾ ਆਪਣਾ ਅਸਤੀਫ਼ਾ ਸੋਨੀਆ ਗਾਂਧੀ ਨੂੰ ਭੇਜਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਕੈਪਟਨ ਨੇ ਨਾਲ ਹੀ ਆਪਣੀ ਨਵੀਂ ਪਾਰਟੀ ਦਾ ਐਲਾਨ ਵੀ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਬਣਾਉਣਗੇ। ਕੈਪਟਨ ਨੇ 7 ਪੇਜਾਂ ਦੇ ਅਸਤੀਫ਼ੇ ’ਚ ਆਪਣੇ ਕਾਰਜਕਾਰ ਦੌਰਾਨ ਕੀਤੇ ਕੰਮਾਂ ਦਾ ਵੇਰਵਾ ਅਤੇ ਜੋ ਵਾਅਦ ਉਨ੍ਹਾਂ ਨੇ ਪੂਰੇ ਕੀਤੇ ਹਨ, ਦੇ ਬਾਰੇ ਜਾਣਕਾਰੀ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਸ਼ਾਹੀ ਖ਼ਾਨਦਾਨ ਨਾਲ ਸਬੰਧ ਰੱਖਦੇ ਹਨ ਪਰ ਸਿਆਸਤ ਵਿੱਚ ਉਨ੍ਹਾਂ ਦਾ ਸਫ਼ਰ ਬੇਹਦ ਚੁਣੌਤੀਆਂ ਭਰਿਆ ਰਿਹਾ ਹੈ। ਕੈਪਟਨ ਦੇਸ਼ ਵਿੱਚ ਕਾਂਗਰਸ ਦੇ ਮੁੱਖ ਚਿਹਰਿਆਂ ਵਿੱਚੋਂ ਇੱਕ ਗਿਣੇ ਜਾਂਦੇ ਹਨ। ਨਵਜੋਤ ਸਿੰਘ ਸਿੱਧੂ ਨਾਲ ਕੈਪਟਨ ਦੇ ਹੋਏ ਸਿਆਸੀ ਟਕਰਾਅ ਕਾਰਨ ਉਹ ਕਾਫ਼ੀ ਸੁਰਖੀਆਂ ਵਿੱਚ ਰਹਿ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸਤ ਦੀ ਸ਼ੁਰੂਆਤ ਕਿੱਥੋ ਅਤੇ ਕਦੋਂ ਕੀਤੀ ਹੈ, ਦੇ ਬਾਰੇ ਆਓ ਜਾਣਦੇ ਹਾਂ.....
ਪੜ੍ਹੋ ਇਹ ਵੀ ਖ਼ਬਰ - ਆਪਸੀ ਕਾਟੋ-ਕਲੇਸ਼ ’ਚ ਬੱਚਿਆਂ ਨੂੰ ‘ਸਮਾਰਟ ਫੋਨ’ ਦੇਣਾ ਫਿਰ ਭੁੱਲੀ ਕਾਂਗਰਸ ਸਰਕਾਰ
ਸਿਆਸੀ ਸਫ਼ਰ
1980 - ਕਾਂਗਰਸ ਦੀ ਟਿਕਟ ’ਤੇ ਲੋਕ ਸਭਾ ਚੋਣ ਜਿੱਤੀ
1984 ’ਚ ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ’ਚ ਕਾਂਗਰਸ ਤੋਂ ਦਿੱਤਾ ਅਸਤੀਫ਼ਾ
1984 ਅਕਾਲੀ ਦਲ ’ਚ ਸ਼ਾਮਲ ਹੋਏ
1992 ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ ਅਤੇ ਅਕਾਲੀ ਦਲ ਤੋਂ ਪੰਥਕ ਬਣਾਇਆ
1992 ’ਚ ਖਰੜ ਸੀਟ ’ਤੇ ਜ਼ਮਾਨਤ ਜ਼ਬਤ, 856 ਵੋਟਾਂ ਪਈਆਂ
1998 ਅਕਾਲੀ ਦਲ ਪੰਥਕ ਦਾ ਕਾਂਗਰਸ ਵਿੱਚ ਰਲੇਵਾਂ
1998 ’ਚ ਪਟਿਆਲਾ ਲੋਕ ਸਭਾ ਸੀਟ ਤੋਂ ਚੰਦੂਮਾਜਰਾ ਤੋਂ ਹਾਰੇ
1999 ’ਚ ਪਹਿਲੀ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ
2002 ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ
2010 ’ਚ ਦੂਜੀ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ
2014 ’ਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਰੁਣ ਜੇਟਲੀ ਨੂੰ ਹਰਾਇਆ
2015 ’ਚ ਤੀਜੀ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ
2017 ’ਚ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ
ਹਾਈਕਮਾਨ ਨੇ ਅਚਾਨਕ 18 ਸਤੰਬਰ ਨੂੰ CLP ਦੀ ਬੈਠਕ ਸੱਦੀ
CLP ਦੀ ਬੈਠਕ ਤੋਂ ਪਹਿਲਾਂ ਹੀ ਕੈਪਟਨ ਨੇ ਦਿੱਤਾ ਸੀ ਅਸਤੀਫ਼ਾ
18 ਸਤੰਬਰ 2021 ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ
20 ਸਤੰਬਰ ਨੂੰ ਚੰਨੀ ਨੇ ਲਿਆ ਮੁੱਖ ਮੰਤਰੀ ਅਹੁਦੇ ਦਾ ਹਲਫ਼
23 ਸਤੰਬਰ ਨੂੰ ਹਾਈਕਮਾਨ ਖੁੱਲ੍ਹੀ ਬਗਾਵਤ
28 ਸਤੰਬਰ ਅਸਤੀਫ਼ੇ ਤੋਂ ਬਾਅਦ ਦਿੱਲੀ ਫੇਰੀ
29 ਸਤੰਬਰ ਨੂੰ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
30 ਸਤੰਬਰ ਨੂੰ NSA ਅਜੀਤ ਡੋਵਾਲ ਨਾਲ ਮੁਲਾਕਾਤ
30 ਸਤੰਬਰ ਨੂੰ ਕਾਂਗਰਸ ਛੱਡਣ ਦਾ ਐਲਾਨ
20 ਅਕਤੂਬਰ ਨੂੰ ਨਵੀਂ ਪਾਰਟੀ ਬਣਾਉਣ ਦਾ ਐਲਾਨ
ਪੜ੍ਹੋ ਇਹ ਵੀ ਖ਼ਬਰ - ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਅੰਮ੍ਰਿਤਸਰ: ਪਾਰਟੀ ’ਚ ਹੋਈ ਨੌਜਵਾਨ ਦੀ ਮਾਮੂਲੀ ਤਕਰਾਰ, ਫਾਇਰਿੰਗ ਤੇ ਇੱਟਾਂ-ਰੋੜੇ ਵਰ੍ਹਾਂ ਘਰ ’ਤੇ ਕੀਤਾ ਕਾਤਲਾਨਾ ਹਮਲ
NEXT STORY