ਹੁਸ਼ਿਆਰਪੁਰ (ਰਾਕੇਸ਼) - ਪੰਜਾਬ ਦੀ ਕਾਂਗਰਸ ਸਰਕਾਰ ਚਾਹੇ ਆਪਣੇ ਚੋਣ ਵਾਅਦੇ ਪੂਰੇ ਕਰਨ ਦੇ ਕਿੰਨੇ ਵੀ ਦਾਅਵੇ ਕਿਉਂ ਨਾ ਕਰ ਲਵੇ ਪਰ ਹਕੀਕਤ ਇਹ ਹੈ ਕਿ ਕਾਂਗਰਸ ਦੇ ਚੋਣ ਵਾਅਦੇ ਸਮੇਂ ’ਤੇ ਪੂਰੇ ਨਹੀਂ ਹੋ ਰਹੇ। ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ’ਤੇ ਵਾਅਦਾ ਕੀਤਾ ਸੀ ਕਿ ਉਹ ਹਰ ਸਾਲ 12ਵੀਂ ਜਮਾਤ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਅਰਥਾਤ ਮੋਬਾਇਲ ਫੋਨ ਦੇਵੇਗੀ ਤਾਂ ਕਿ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਦੀ ਪੜ੍ਹਾਈ ਸੁਚਾਰੂ ਤਰੀਕੇ ਨਾਲ ਚੱਲਦੀ ਰਹੇ ਅਤੇ ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਸਿੱਖਿਆ ਹਾਸਲ ਕਰਨ ਵਿਚ ਕੋਈ ਮੁਸ਼ਕਿਲ ਨਾ ਹੋਵੇ। ਸਰਕਾਰ ਨੇ ਪਿਛਲੇ ਸਾਲ ਅਕਤੂਬਰ-ਨਵੰਬਰ ਵਿਚ ਬੱਚਿਆਂ ਨੂੰ ਸਮਾਰਟ ਫੋਨ ਦੇ ਦਿੱਤੇ ਸਨ, ਜਿਸਨੂੰ ਆਨ ਕਰਦੇ ਹੀ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਸਾਹਮਣੇ ਆਉਂਦੀ ਸੀ। ਇਸ ਸਾਲ ਪ੍ਰਦੇਸ਼ ਵਿਚ ਅਗਵਾਈ ’ਚ ਤਬਦੀਲੀ ਹੋ ਗਈ ਤਾਂ ਸ਼ਾਇਦ ਕਾਂਗਰਸੀ ਆਪਸ ਵਿਚ ਹੀ ਐਨੇ ਉਲਝ ਗਏ ਹਨ ਕਿ ਉਨ੍ਹਾਂ ਨੂੰ ਬੱਚਿਆਂ ਦੀ ਯਾਦ ਹੀ ਨਹੀਂ ਰਹੀ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)
ਦੱਸ ਦੇਈਏ ਕਿ ਇਸ ਵਾਰ 12ਵੀਂ ਜਮਾਤ ਦੇ ਪਹਿਲੇ ਟਰਮ ਦੇ ਪੇਪਰ ਸਿਰ ’ਤੇ ਆ ਗਏ ਹਨ। ਅਜਿਹੇ ਵਿਚ ਸਵਾਲ ਇਹ ਉੱਠਦਾ ਹੈ ਕਿ ਕੀ ਸਰਕਾਰ ਬੱਚਿਆਂ ਨੂੰ ਪੇਪਰ ਹੋਣ ਤੋਂ ਬਾਅਦ ਸਮਾਰਟ ਫੋਨ ਦੇਵੇਗੀ? ਜੇ ਚੀਜ਼ ਸਮੇਂ ’ਤੇ ਨਾ ਦਿੱਤੀ ਜਾਵੇ, ਉਸਦਾ ਕੋਈ ਫ਼ਾਇਦਾ ਨਹੀਂ ਹੁੰਦਾ। ਦਿਲਚਸਪ ਗੱਲ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸਰਕਾਰ ਨੇ ਵੱਖ-ਵੱਖ ਕੰਮਾਂ ਵਿਚ ਇੰਨਾ ਉਲਝਾਇਆ ਹੋਇਆ ਹੈ ਕਿ ਉਨ੍ਹਾਂ ਨੂੰ ਵੀ ਯਾਦ ਨਹੀਂ ਰਹਿੰਦਾ ਕਿ ਸਰਕਾਰ ਨੇ ਬੱਚਿਆਂ ਨਾਲ ਕੀ-ਕੀ ਵਾਅਦੇ ਕੀਤੇ ਸਨ, ਜੋ ਅਜੇ ਤੱਕ ਪੂਰੇ ਨਹੀਂ ਹੋਏ।
ਪੜ੍ਹੋ ਇਹ ਵੀ ਖ਼ਬਰ - ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਪਿਛਲੇ ਸਾਲ ਤਤਕਾਲੀਨ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਵਿਭਾਗ ਵਿਚ ਨਵੰਬਰ ਮਹੀਨੇ ਤੱਕ ਸਾਰੇ ਬੱਚਿਆਂ ਨੂੰ ਮੋਬਾਇਲ ਫੋਨ ਉਪਲੱਬਧ ਕਰਵਾ ਦਿੱਤੇ ਸਨ ਪਰ ਸੱਤਾ ਤਬਦੀਲੀ ਦੇ ਬਾਅਦ ਸੁੰਦਰ ਸ਼ਾਮ ਅਰੋੜਾ ਪੰਜਾਬ ਸਰਕਾਰ ਵਿਚ ਮੰਤਰੀ ਨਹੀਂ ਰਹੇ। ਉਨ੍ਹਾਂ ਦੇ ਸਥਾਨ ’ਤੇ ਗੁਰਕੀਰਤ ਕੋਟਲੀ ਨੂੰ ਉਦਯੋਗ ਮੰਤਰੀ ਬਣਾਇਆ ਗਿਆ ਹੈ ਪਰ ਉਨ੍ਹਾਂ ਨੇ ਤਾਂ ਇਸ ਦਿਸ਼ਾ ਵਿਚ ਅਜੇ ਤੱਕ ਕੋਈ ਪਹਿਲ ਹੀ ਨਹੀਂ ਕੀਤੀ। ਲੱਗਦਾ ਹੈ ਕਿ ਸਰਕਾਰ ਹੁਣ ਮੋਬਾਇਲ ਦੇ ਵਾਅਦੇ ਨੂੰ ਵੀ ਠੰਡੇ ਬਸਤੇ ਵਿਚ ਪਾਉਣਾ ਚਾਹੁੰਦੀ ਹੈ। ਉਸਨੂੰ ਪਤਾ ਹੈ ਕਿ ਲੋਕਾਂ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੁੰਦੀ ਹੈ। ਜੇਕਰ ਇਕ-ਦੋ ਮਹੀਨੇ ਬਾਅਦ ਬੱਚਿਆਂ ਨੂੰ ਮੋਬਾਇਲ ਦੇ ਦੇਵਾਂਗੇ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਇਸ ਨਾਲ ਬੱਚਿਆਂ ਦਾ ਜੋ ਨੁਕਸਾਨ ਹੋਵੇਗਾ ਉਸਦੀ ਭਰਪਾਈ ਕੌਣ ਕਰੇਗਾ? ਬੱਚੇ ਵਿਧਾਇਕ ਅਰੋੜਾ ਤੋਂ ਪੁੱਛ ਰਹੇ ਹਨ ਕਿ ‘ਅੰਕਲ ਹੁਣ ਸਾਨੂੰ ਸਮਾਰਟ ਫੋਨ ਕੌਣ ਦੇਵੇਗਾ?’
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ (ਤਸਵੀਰਾਂ)
ਸ਼੍ਰੀ ਅਰੋੜਾ ਕੋਲ ਵੀ ਸ਼ਾਇਦ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ। ਦੂਜੇ ਪਾਸੇ ਇਸ ਸਾਲ ਪਹਿਲੀ ਵਾਰ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ 2 ਟਰਮਾਂ ਵਿਚ ਪੇਪਰ ਕਰਵਾ ਰਿਹਾ ਹੈ। ਕੋਰੋਨਾ ਕਾਲ ਦੇ ਚਲਦਿਆਂ ਬੱਚਿਆਂ ਦੇ ਮਾਪਿਆਂ ਦੇ ਕੰਮਕਾਜ ਪਹਿਲਾਂ ਹੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਪਏ ਹਨ। ਅਜਿਹੇ ਵਿਚ ਕਈ ਬੱਚੇ ਹੁਣੇ ਤੱਕ ਆਪਣੀਆਂ ਪੂਰੀਆਂ ਕਿਤਾਬਾਂ ਵੀ ਨਹੀਂ ਲੈ ਪਾ ਰਹੇ ਹਨ। ਜੇਕਰ ਉਨ੍ਹਾਂ ਨੂੰ ਸਮੇਂ ’ਤੇ ਮੋਬਾਇਲ ਉਪਲੱਬਧ ਕਰਵਾ ਦਿੱਤੇ ਜਾਂਦੇ ਹਨ ਤਾਂ ਉਹ ਆਨਲਾਈਨ ਆਪਣੇ ਵਿਸ਼ਿਆਂ ਦੀ ਜਾਣਕਾਰੀ ਹਾਸਲ ਕਰਕੇ ਆਪਣੇ-ਆਪ ਨੂੰ ਪੇਪਰ ਲਈ ਤਿਆਰ ਕਰ ਸਕਦੇ ਸਨ। ਰਾਜ ਨੇਤਾਵਾਂ ਨੂੰ ਕਿਸੇ ਦੇ ਹਿੱਤਾਂ ਨਾਲ ਕੀ ਲੈਣਾ-ਦੇਣਾ, ਉਨ੍ਹਾਂ ਨੂੰ ਤਾਂ ਕੇਵਲ ਆਪਣੀ ਰਾਜਨੀਤੀ ਚਮਕਾਉਣੀ ਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਰੈਸਟੋਰੈਂਟ ਮਾਲਕ ਨੇ ਜ਼ਹਿਰ ਨਿਗਲ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸੁਸਾਇਡ ਨੋਟ ’ਚ ਹੋਇਆ ਇਹ ਖ਼ੁਲਾਸਾ
ਜਿਵੇਂ ਚੋਣ ਵਿਚ ਜਿੱਤ ਦਰਜ ਕਰਨ ਲਈ ਰਾਜਨੀਤਕ ਪਾਰਟੀਆਂ ਅਜਿਹੇ-ਅਜਿਹੇ ਵਾਅਦੇ ਕਰ ਦਿੰਦੀਆਂ ਹਨ, ਜੋ ਉਨ੍ਹਾਂ ਲਈ ਬਾਅਦ ਵਿਚ ਪੂਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਲੋਕਾਂ ਦੀ ਰਾਏ ਹੈ ਕਿ ਚੋਣ ਵਾਅਦਿਆਂ ਨੂੰ ਚੋਣ ਮਨੋਰਥ ਪੱਤਰ ਦਾ ਕਾਨੂੰਨੀ ਦਸਤਾਵੇਜ਼ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਨਾਲ ਵਾਅਦੇ ਕਰ ਕੇ ਸੱਤਾ ਵਿਚ ਆਉਣ ਵਾਲਿਆਂ ਲਈ ਇਸਨੂੰ ਪੂਰਾ ਕਰਨਾ ਲਾਜ਼ਮੀ ਹੋ ਸਕੇ। ਅਜਿਹਾ ਨਹੀਂ ਕਰਨ ’ਤੇ ਸਰਕਾਰ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਨਾ ਖੇਡ ਸਕੇ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਫਿਰੋਜ਼ਪੁਰ ਦੇ ਪਿੰਡ 'ਚ ਵੱਡੀ ਵਾਰਦਾਤ, ਜ਼ਮੀਨੀ ਝਗੜੇ ਕਾਰਨ 2 ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ
NEXT STORY