ਚੰਡੀਗੜ੍ਹ : ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਕਾਰਨ ਪਿਛਲੇ ਲੰਬੇ ਸਮੇਂ ਤੋਂ ਲਗਾਇਆ ਗਿਆ ਲਾਕ ਡਾਊਨ ਹੁਣ ਖੁੱਲ੍ਹਣ ਦੀ ਦਿਸ਼ਾ ਵੱਲ ਵੱਧ ਰਿਹਾ ਹੈ ਅਤੇ ਸਰਕਾਰਾਂ ਵਲੋਂ ਵੀ ਇਸ ਵਿਚ ਕਾਫੀ ਢਿੱਲ ਦੇ ਦਿੱਤੀ ਗਈ ਹੈ। ਜਿਸ ਦੇ ਚੱਲਦੇ ਬਾਜ਼ਾਰਾਂ ਤੋਂ ਇਲਾਵਾ ਬਹੁਤ ਸਾਰੀਆਂ ਵਪਾਰਕ ਇਕਾਈਆਂ ਲਗਭਗ ਖ਼ੁੱਲ੍ਹ ਚੁੱਕੀਆਂ ਹਨ ਜਦਕਿ ਨੌਜਵਾਨਾਂ ਵਲੋਂ ਕਾਫੀ ਦਿਨਾਂ ਤੋਂ ਜਿੰਮ ਖੋਲ੍ਹੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੰਦਿਆਂ ਜਿੰਮ ਖੋਲ੍ਹਣ 'ਤੇ ਅਸਮਰੱਥਤਾ ਪ੍ਰਗਟਾਈ ਹੈ। ਅੱਜ ਆਨ ਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਜਿੰਮ ਖੋਲ੍ਹਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ।
ਇਹ ਵੀ ਪੜ੍ਹੋ : ਸੂਬੇ 'ਚ ਵੱਧ ਰਹੀ ਕੋਰੋਨਾ ਲਾਗ 'ਤੇ ਮੁੱਖ ਮੰਤਰੀ ਦਾ ਵੱਡਾ ਬਿਆਨ, ਪੰਜਾਬੀਆਂ ਨੂੰ ਕੀਤੀ ਇਹ ਅਪੀਲ
ਮੁੱਖ ਮੰਤਰੀ ਨੇ ਆਖਿਆ ਕਿ ਕੋਵਿਡ-19 ਇਕ ਵਿਸ਼ਵ ਪੱਧਰੀ ਮਹਾਮਾਰੀ ਹੈ। ਉਨ੍ਹਾਂ ਕਿਹਾ ਕਿ ਜਿੰਮ ਖੋਲ੍ਹਣ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੈ, ਲਿਹਾਜ਼ਾ ਇਸ 'ਤੇ ਆਖਰੀ ਫ਼ੈਸਲਾ ਵੀ ਕੇਂਦਰ ਸਰਕਾਰ ਲੈ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਉਨ੍ਹਾਂ ਦਾ ਅਧਿਕਾਰ ਖੇਤਰ ਵਿਚ ਆਉਂਦਾ ਤਾਂ ਉਹ ਕੋਈ ਫ਼ੈਸਲਾ ਲੈ ਲੈਂਦੇ। ਹਾਲਾਂਕਿ ਮੁੱਖ ਮੰਤਰੀ ਨੇ ਸਾਫ ਕੀਤਾ ਕਿ ਜੇਕਰ ਹਾਲਾਤ ਠੀਕ ਰਹੇ ਤਾਂ ਬਹੁਤ ਜਲਦੀ ਜਿੰਮ ਤੋਂ ਇਲਾਵਾ ਹੋਰ ਇਕਾਈਆਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ 'ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
ਇੰਟਰਵਿਊ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਸੂਬਿਆਂ ਨੂੰ ਪਰਤੇ ਮਜ਼ਦੂਰ ਦੁਬਾਰਾ ਪੰਜਾਬ ਪਰਤਣਾ ਚਾਹੁੰਦੇ ਹਨ। ਜਿਸ ਲਈ ਉਨ੍ਹਾਂ ਨੂੰ ਰੋਜ਼ਾਨਾ ਕਈ ਸੁਨੇਹੇ ਆਉਂਦੇ ਹਨ ਕਿ ਹੁਣ ਸਾਨੂੰ ਵਾਪਸ ਬੁਲਾਉਣ ਲਈ ਵੀ ਟ੍ਰੇਨ ਭੇਜੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਪਤਾ ਹੈ ਕਿ ਹੁਣ ਝੋਨੇ ਦਾ ਸੀਜ਼ਨ ਹੈ ਅਤੇ ਲੁਧਿਆਣਾ ਸ਼ਹਿਰ ਵੀ ਪੂਰੀ ਤਰ੍ਹਾਂ ਖੁੱਲ੍ਹ ਚੁੱਕਾ ਹੈ ਲਿਹਾਜ਼ਾ ਮਜ਼ਦੂਰ ਵਾਪਸ ਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਨੂੰ ਘਰ ਜਾਣ ਲਈ ਟ੍ਰੇਨਾਂ ਭੇਜੀਆਂ ਗਈਆਂ ਸਨ ਪਰ ਵਾਪਸ ਲਿਆਉਣ ਲਈ ਉਹ ਟ੍ਰੇਨ ਨਹੀਂ ਭੇਜ ਸਕਦੇ। ਜੇਕਰ ਮਜ਼ਦੂਰ ਚਾਹੁਣ ਤੋਂ ਆਪ ਹੀਲਾ ਕਰਕੇ ਪੰਜਾਬ ਆ ਸਕਦੇ ਹਨ।
ਇਹ ਵੀ ਪੜ੍ਹੋ : ਕਪੂਰਥਲਾ ''ਚ ਕੋਰੋਨਾ ਦਾ ਕਹਿਰ, 2 ਜੱਜਾਂ ਸਮੇਤ ਅਦਾਲਤੀ ਸਟਾਫ ਕੁਆਰੰਟਾਈਨ, ਦੋ ਆਏ ਪਾਜ਼ੇਟਿਵ
'ਕੋਰੋਨਾ ਵਾਇਰਸ' ਹਾਲੇ ਖ਼ਤਮ ਨਹੀਂ ਹੋਇਆ, ਸਾਵਧਾਨੀ ਜ਼ਰੂਰੀ : ਸਿਵਲ ਸਰਜਨ
NEXT STORY