ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ਼ ਈ. ਡੀ. ਵਲੋਂ ਵਿੱਢੀ ਗਈ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਦੇ 26 ਕਾਂਗਰਸੀ ਵਿਧਾਇਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਡਾਰ 'ਤੇ ਆ ਗਏ ਹਨ। ਰਿਪੋਰਟਾਂ ਮੁਤਾਬਕ ਇਨ੍ਹਾਂ ਵਿਧਾਇਕਾਂ ਨੂੰ ਈ. ਡੀ. ਜਲਦ ਹੀ ਨਜਾਇਜ਼ ਮਾਇਨਿੰਗ ਦੇ ਮਾਮਲੇ 'ਚ ਨੋਟਿਸ ਜਾਰੀ ਕਰਕੇ ਜਾਂਚ ਵਿਚ ਸ਼ਾਮਲ ਕਰ ਸਕਦੀ ਹੈ। ਈ. ਡੀ. ਦੀ ਕਾਰਵਾਈ ਨੂੰ ਲੈ ਕੇ ਮੁੱਖ ਮੰਤਰੀ ਹਾਊਸ ਤੋਂ ਲੈ ਕੇ ਵਿਧਾਇਕਾਂ ਤਕ ਹਲਚਲ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਇਹ ਵੀ ਪਤਾ ਲੱਗਾ ਹੈ ਕਿ ਈ. ਡੀ. ਨੂੰ ਦਿੱਲੀ ਤੋਂ ਹਰੀ ਝੰਡੀ ਮਿਲ ਗਈ ਹੈ। ਦਿੱਲੀ ਤੋਂ ਕੁਝ ਆਲਾ ਅਫ਼ਸਰ ਵੀ ਜਲੰਧਰ ਆ ਕੇ ਈ. ਡੀ. ਦੇ ਦਫਤਰ ਵਿਚ ਬੈਠ ਕੇ ਫਾਈਲਾਂ ਖੰਗਾਲਣ ਵਿਚ ਜੁੱਟ ਗਏ ਹਨ ਅਤੇ ਈ. ਡੀ. ਵਲੋਂ ਜਾਂਚ ਦਾ ਦਾਇਰਾ ਵਧਾਇਆ ਜਾ ਰਿਹਾ ਹੈ। ਇਸ ਨਾਲ ਕੈਪਟਨ ਅਮਰਿੰਦਰ ਸਿੰਘ ਖੇਮੇ 'ਚ ਵੀ ਹਿਲਜੁੱਲ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਪੁਲਸ ਨੇ ਤਿੰਨ ਦਿਨਾਂ ਦੇ ਰਿਮਾਂਡ 'ਤੇ ਲਈ ਸਬ-ਇੰਸਪੈਕਟਰ ਸੰਦੀਪ ਕੌਰ
ਨਜਾਇਜ਼ ਮਾਇਨਿੰਗ ਕਾਰਣ ਗਈ ਸੀ ਕੈਪਟਨ ਦੇ ਮੰਤਰੀ ਦੀ ਕੁਰਸੀ
ਪੰਜਾਬ ਵਿਚ ਨਜਾਇਜ਼ ਮਾਇਨਿੰਗ ਦਾ ਦੋਸ਼ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ 'ਤੇ ਵੀ ਲੱਗਦਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਨਜਾਇਜ਼ ਮਾਇਨਿੰਗ ਕਰਨ ਵਾਲਿਆਂ ਨੂੰ ਜੇਲ ਦੀਆਂ ਸੀਖਾਂ ਪਿੱਛੇ ਸੁੱਟਣਗੇ ਅਤੇ ਪੰਜਾਬ ਵਿਚ ਮਾਇਨਿੰਗ ਘੁਟਾਲੇ ਵਿਚ ਹੋਇਆ ਮਾਲੀਆ ਵਸੂਲ ਕੀਤਾ ਜਾਵੇਗਾ। ਕਾਂਗਰਸ ਦੇ ਸੱਤਾ ਵਿਚ ਆਉਂਦੇ ਹੀ ਨਜਾਇਜ਼ ਮਾਇਨਿੰਗ ਦੇ ਦੋਸ਼ ਕੈਪਟਨ ਸਰਕਾਰ 'ਤੇ ਲੱਗੇ। ਇਸ ਕਾਰਣ ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਕੁਰਸੀ ਵੀ ਚਲੀ ਗਈ। ਇੰਨਾ ਹੀ ਨਹੀਂ, ਖਨਨ ਦੇ ਦੋਸ਼ ਵਿਚ ਜਲੰਧਰ ਦੇ ਸ਼ਾਹਕੋਟ ਤੋਂ ਵਿਧਾਇਕ ਲਾਡੀ ਸ਼ੇਰੋਵਾਲੀਆ 'ਤੇ ਮਾਮਲਾ ਵੀ ਦਰਜ ਹੋਇਆ ਅਤੇ ਸਟਿੰਗ ਆਪਰੇਸ਼ਨ ਦੀ ਵੀਡੀਓ ਵੀ ਵਾਇਰਲ ਹੋਈ। ਇਸ ਤੋਂ ਇਲਾਵਾ ਖਨਨ ਦੇ ਦੋਸ਼ ਕਈ ਵਿਧਾਇਕਾਂ 'ਤੇ ਵੀ ਲੱਗਦੇ ਰਹੇ ਹਨ।
ਇਹ ਵੀ ਪੜ੍ਹੋ : ਖੇਤਾਂ 'ਚ ਲਾਈ ਅੱਗ ਦੀਆਂ ਲਪਟਾਂ 'ਚ ਐਕਟਿਵਾ ਸਣੇ ਡਿੱਗੇ ਦਾਦੀ-ਪੋਤਾ, ਜਿਊਂਦੀ ਸੜੀ ਬੀਬੀ (ਤਸਵੀਰਾਂ)
ਜਲੰਧਰ 'ਚ ਸ਼ਰਾਰਤੀ ਅਨਸਰਾਂ ਦਾ ਹੁੜਦੰਗ, ਘਰ ਦੇ ਬਾਹਰ ਖੜ੍ਹੀ ਕਾਰ ਦੇ ਭੰਨੇ ਸ਼ੀਸ਼ੇ
NEXT STORY