ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਦੇ ਸ਼ਹਿਰ ਮਿਸੀਸਿਪੀ ਵਿਖੇ 21 ਸਾਲ ਦੇ ਇਕ ਸਿੱਖ ਨੌਜਵਾਨ ਅਕਸ਼ੈਪ੍ਰੀਤ ਦੀ ਹੱਤਿਆ 'ਤੇ ਡੂੰਘਾ ਰੋਸ ਅਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਸ ਦੇ ਸਟੋਰ 'ਚ ਡਾਕਾ ਮਾਰਨ ਆਏ ਲੋਕਾਂ ਨੇ ਹੱਥੋਪਾਈ ਪਿੱਛੋਂ ਅਕਸ਼ੈਪ੍ਰੀਤ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਇਕ ਟਵੀਟ ਰਾਹੀਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ 'ਚ ਕਈ ਪੰਜਾਬੀਆਂ 'ਤੇ ਹਮਲੇ ਹੋ ਚੁੱਕੇ ਹਨ। ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਕਿਹਾ ਕਿ ਉਹ ਅਕਸ਼ੈਪ੍ਰੀਤ ਦੀ ਲਾਸ਼ ਪੰਜਾਬ 'ਚ ਲਿਆਉਣ ਸਬੰਧੀ ਮਦਦ ਕਰਨ।
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਰਹਿ ਰਹੇ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਉਹ ਚਿੰਤਤ ਹਨ। ਇਹ ਮਾਮਲਾ ਕਿਉਂਕਿ ਸਿੱਧਾ ਭਾਰਤ ਸਰਕਾਰ ਨਾਲ ਜੁੜਿਆ ਹੋਇਆ ਹੈ, ਇਸ ਲਈ ਪੰਜਾਬ ਸਰਕਾਰ ਆਪਣੇ ਤੌਰ 'ਤੇ ਕੁਝ ਨਹੀਂ ਕਰ ਸਕਦੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਦੇਸ਼ ਮੰਤਰੀ ਅਮਰੀਕਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ, ਜਿਸ ਨਾਲ ਉਥੇ ਰਹਿੰਦੇ ਪੰਜਾਬੀਆਂ ਦੇ ਮਨਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ।
ਗ਼ਲਤ NOC ਜਾਰੀ ਕਰਨ ਨਾਲ ਆਈ. ਏ. ਐੱਸ. ਥਿੰਦ 'ਤੇ ਹੋ ਸਕਦੀ ਹੈ ਐੱਫ. ਆਈ. ਆਰ. ਦਰਜ
NEXT STORY