ਜਲੰਧਰ/ਫਿਲੌਰ(ਅਮਿਤ)— ਡਿਸਟ੍ਰਿਕ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਇਕ ਵਾਰ ਫਿਰ ਤੋਂ ਰੱਦ ਹੋ ਗਈ ਹੈ। ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੁੱਧਵਾਰ ਨੂੰ ਫਿਲੌਰ ਦੀ ਪਾਸਿੰਗ ਆਊਟ ਪਰੇਡ ਵਿਚ ਹਿੱਸਾ ਲੈਣ ਲਈ ਆਉਣ ਕਾਰਨ ਨਾ ਸਿਰਫ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਸਗੋਂ ਇਸ ਦੇ ਨਾਲ ਹੀ ਹੋਰ 6-7 ਮਹੀਨਾਵਾਰ ਮੀਟਿੰਗਾਂ ਨੂੰ ਰੱਦ ਕੀਤਾ ਗਿਆ ਹੈ। ਪਤਾ ਨਹੀਂ ਕਿਉਂ ਅਧਿਕਾਰੀਆਂ 'ਚ ਇਸ ਮੀਟਿੰਗ ਨੂੰ ਕਰਨ ਵਿਚ ਕੋਈ ਖਾਸ ਰੁਚੀ ਦਿਖਾਈ ਨਹੀਂ ਦੇ ਰਹੀ ਹੈ।
ਦੱਸਣਯੋਗ ਹੈ ਕਿ ਅਕਤੂਬਰ, ਨਵੰਬਰ, ਜਨਵਰੀ ਅਤੇ ਫਰਵਰੀ ਵਿਚ 2 ਵਾਰ ਮੀਟਿੰਗ ਦਾ ਸਮੇਂ ਨਿਰਧਾਰਿਤ ਹੋਣ ਦੇ ਬਾਵਜੂਦ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਵਾਰ 28 ਫਰਵਰੀ ਨੂੰ ਤਰੀਕ ਤੈਅ ਕੀਤੀ ਗਈ ਸੀ ਪਰ ਇਕ ਦਿਨ ਪਹਿਲਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੀਟਿੰਗ ਰੱਦ ਹੋਣ ਸਬੰਧੀ ਵਟਸਐਪ 'ਤੇ ਜਾਣਕਾਰੀ ਦਿੱਤੀ ਗਈ। ਅਗਲੀ ਮੀਟਿੰਗ ਦੀ ਤਰੀਕ ਫਿਲਹਾਲ ਤੈਅ ਨਹੀਂ ਕੀਤੀ ਗਈ ਹੈ।
15 ਦਿਨ ਤੱਕ ਰੁੱਝੇ ਰਹਿਣਗੇ ਪ੍ਰਸ਼ਾਸਨਿਕ ਅਧਿਕਾਰੀ, ਜਨਤਾ ਦੇ ਕੰਮ ਹੋਣਗੇ ਪ੍ਰਭਾਵਿਤ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਰਫ ਬੁੱਧਵਾਰ ਨੂੰ ਨਹੀਂ ਸਗੋਂ ਮਾਰਚ ਮਹੀਨੇ ਅੰਦਰ 2 ਵਾਰ ਹੋਰ ਜਲੰਧਰ ਦਾ ਦੌਰਾ ਕਰਨਗੇ। ਕਾਂਗਰਸ ਪਾਰਟੀ ਵੱਲੋਂ ਸੱਤਾ ਵਿਚ ਆਉਣ ਤੋਂ ਬਾਅਦ ਇਸ ਤਰ੍ਹਾਂ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਕੈਪਟਨ ਜਲੰਧਰ ਵਿਚ ਸਿਰਫ 15 ਦਿਨਾਂ ਅੰਦਰ 3 ਵਾਰ ਆਉਣਗੇ। ਬੁੱਧਵਾਰ ਨੂੰ ਉਹ ਫਿਲੌਰ ਸਥਿਤ ਪੰਜਾਬ ਪੁਲਸ ਅਕੈਡਮੀ ਵਿਚ ਪਾਸਿੰਗ ਆਊਟ ਪਰੇਡ ਵਿਚ ਹਿੱਸਾ ਲੈਣਗੇ, ਜਿਸ ਤੋਂ ਬਾਅਦ 6 ਮਾਰਚ ਨੂੰ ਉਹ ਕਰਤਾਰਪੁਰ ਸਥਿਤ ਜੰਗ-ਏ-ਆਜ਼ਾਦੀ ਸਮਾਰੋਹ ਦਾ ਦੌਰਾ ਕਰਨਗੇ। ਤੀਸਰੇ ਦੌਰੇ ਦੀ ਤਰੀਕ ਅਤੇ ਸਥਾਨ ਫਿਲਹਾਲ ਤੈਅ ਨਹੀਂ ਹੋਇਆ ਹੈ ਪਰ ਇੰਨਾ ਤੈਅ ਹੈ ਕਿ 14, 15 ਅਤੇ 16 ਮਾਰਚ 'ਚੋਂ ਉਹ ਕਿਸੇ ਇਕ ਤਰੀਕ ਨੂੰ ਉਹ ਜਲੰਧਰ ਜ਼ਰੂਰ ਆਉਣ ਵਾਲੇ ਹਨ।
ਕਿਸਾਨਾਂ ਨੂੰ ਦਿੱਤੇ ਕਰਜ਼ੇ ਮੁਆਫੀ ਲਈ ਜ਼ਿਲੇ ਵਿਚ ਇਕ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।
ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ, ਉਨ੍ਹਾਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਵੰਡੇ ਜਾਣਗੇ।
ਸੀ. ਐੱਮ. ਦੇ 3 ਦੌਰਿਆਂ ਨੂੰ ਲੈ ਕੇ ਉੱਚ ਪੱਧਰੀ ਅਧਿਕਾਰੀਆਂ ਦੇ ਨਾਲ-ਨਾਲ ਕਰਮਚਾਰੀਆਂ ਦੇ ਵੀ ਰੁੱਝੇ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਮੰਗਲਵਾਰ ਨੂੰ ਰਿਹਾ ਛੁੱਟੀ ਵਾਲਾ ਮਾਹੌਲ : ਮੰਗਲਵਾਰ ਨੂੰ ਵੀ ਡੀ. ਸੀ. ਦਫਤਰ ਵਿਚ ਛੁੱਟੀ ਵਰਗਾ ਮਾਹੌਲ ਰਿਹਾ ਕਿਉਂਕਿ ਸ਼ਹਿਰ ਵਿਚ 3 ਵੱਖ-ਵੱਖ ਜਗ੍ਹਾ 'ਤੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਹਿੱਸਾ ਲੈਣ ਲਈ ਡੀ. ਜੀ. ਪੀ., ਸਿੱਖਿਆ ਮੰਤਰੀ ਅਤੇ ਤਕਨੀਕੀ ਅਤੇ ਉੱਚ ਸਿੱਖਿਆ ਮੰਤਰੀ ਮੌਜੂਦ ਸਨ। ਇਨ੍ਹਾਂ ਪ੍ਰੋਗਰਾਮ ਵਿਚ ਲੱਗੀ ਡਿਊਟੀ ਕਾਰਨ ਵੱਡੀ ਗਿਣਤੀ ਵਿਚ ਪ੍ਰਸ਼ਾਸਨਿਕ ਅਧਿਕਾਰੀ ਲਗਭਗ ਪੂਰਾ ਦਿਨ ਉਥੇ ਰੁੱਝੇ ਰਹੇ। ਡੀ. ਸੀ. ਅਤੇ ਏ. ਡੀ. ਸੀ. ਸਮੇਤ ਸਾਰੇ ਵੱਡੇ ਅਫਸਰ ਆਪਣੇ ਦਫਤਰਾਂ ਵਿਚ ਨਹੀਂ ਬੈਠੇ, ਜਿਸ ਕਾਰਨ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਉਠਾਉਣੀ ਪਈ।
ਜਲਾਲਾਬਾਦ ਦੇ ਸ਼ੁੱਭਮਨ ਗਿੱਲ ਦੀ ਭਾਰਤ-ਏ ਟੀਮ 'ਚ ਹੋਈ ਚੋਣ
NEXT STORY