ਚੰਡੀਗੜ੍ਹ : ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਕਾਂਗਰਸ ਛੱਡਣ ਦਾ ਐਲਾਨ ਕਰ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕਾਂਗਰਸ ਨਾਲੋਂ ਨਾਤਾ ਪੂਰੀ ਤਰ੍ਹਾਂ ਤੋੜਦੇ ਹੋਏ ਕਾਂਗਰਸ ’ਚੋਂ ਅਸਤੀਫਾ ਦੇ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 7 ਪੰਨ੍ਹਿਆ ਦਾ ਲੰਮਾ-ਚੌੜਾ ਅਸਤੀਫ਼ਾ ਭੇਜਿਆ ਹੈ। ਇਸ ਵਿਚ ਉਨ੍ਹਾਂ ਆਪਣੇ ਪੂਰੇ ਸਿਆਸੀ ਸਫਰ ਦਾ ਜ਼ਿਕਰ ਕੀਤਾ ਹੈ। ਜਿਸ ਵਿਚ ਉਨ੍ਹਾਂ ਨੇ ਇਕ ਵਾਰ ਫਿਰ ਪੰਜਾਬ ਵਿਚ 92 ਫ਼ੀਸਦ ਵਾਅਦੇ ਪੂਰੇ ਕਰਨ ਦਾ ਜ਼ਿਕਰ ਕੀਤਾ ਹੈ। ਕੈਪਟਨ ਨੇ ਅਸਤੀਫੇ ’ਚ ਇਹ ਤੱਕ ਆਖਿਆ ਹੈ ਕਿ ਉਨ੍ਹਾਂ ਨੂੰ ਕਾਂਗਰਸ ਨੇ ਜਲੀਲ ਕੀਤਾ ਹੈ ਅਤੇ ਇਹ ਸਭ ਜਾਣਦੇ ਹੋਏ ਵੀ ਤੁਸੀਂ ਚੁੱਪ ਚਾਪ ਸਭ ਦੇਖਦੇ ਰਹੇ। ਇਸ ਵਿਚ ਕੈਪਟਨ ਨੇ ਨਵਜੋਤ ਸਿੱਧ ’ਤੇ ਵੀ ਵੱਡੇ ਹਮਲੇ ਬੋਲਦੇ ਹੋਏ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : ਕੈਪਟਨ ਵਲੋਂ ਨਵੀਂ ਪਾਰਟੀ ਦਾ ਐਲਾਨ, ‘ਪੰਜਾਬ ਲੋਕ ਕਾਂਗਰਸ’ ਹੋਵੇਗਾ ਨਾਂ
ਕੈਪਟਨ ਨੇ ਪਹਿਲਾਂ ਹੀ ਆਖਿਆ ਸੀ ਕਿ ਉਹ ਨਾ ਤਾਂ ਹੁਣ ਕਾਂਗਰਸ ਵਿਚ ਰਹਿਣਗੇ ਅਤੇ ਨਾ ਹੀ ਭਾਜਪਾ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਸੀ ਕਿ ਉਹ ਨਵੀਂ ਪਾਰਟੀ ਬਣਾ ਕੇ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜਨਗੇ। ਇਥੇ ਹੀ ਬਸ ਨਹੀਂ ਕੈਪਟਨ ਨੇ ਇਹ ਵੀ ਆਖਿਆ ਸੀ ਕਿ ਕਾਂਗਰਸ ਦੇ ਕਈ ਲੀਡਰ ਉਨ੍ਹਾਂ ਦੇ ਸੰਪਰਕ ਵਿਚ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਭੇਜੇ ਗਏ 7 ਪੰਨ੍ਹਿਆ ਦੇ ਅਸਤੀਫ਼ੇ ਵਿਚ ਵੱਡੇ ਮਿਹਣੇ ਮਾਰੇ ਹਨ। ਕੈਪਟਨ ਨੇ ਅਸਤੀਫੇ ’ਚ ਇਹ ਤੱਕ ਆਖਿਆ ਹੈ ਕਿ ਉਨ੍ਹਾਂ ਨੂੰ ਕਾਂਗਰਸ ਨੇ ਜਲੀਲ ਕੀਤਾ ਹੈ ਅਤੇ ਇਹ ਸਭ ਜਾਣਦੇ ਹੋਏ ਵੀ ਤੁਸੀਂ ਚੁੱਪ ਚਾਪ ਸਭ ਦੇਖਦੇ ਰਹੇ।
ਇਹ ਵੀ ਪੜ੍ਹੋ : ਤਲਖੀ ਦਰਮਿਆਨ ਕੇਦਾਰਨਾਥ ਪਹੁੰਚੇ ਚੰਨੀ ਤੇ ਸਿੱਧੂ, ਤਸਵੀਰਾਂ ਰਾਹੀਂ ਦਿੱਤਾ ‘ਸੁੱਖ ਸਾਂਦ’ ਦਾ ਸੁਨੇਹਾ
ਸਿੱਧੂ ਨੂੰ ਪ੍ਰਧਾਨ ਬਨਾਉਣ ’ਤੇ ਚੁੱਕੇ ਸਵਾਲ
ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਨਾਉਣ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਅਤੇ ਪੰਜਾਬ ਦੇ ਸਾਰੇ ਸਾਂਸਦਾ ਦੇ ਵਿਰੋਧ ਦੇ ਬਾਵਜੂਦ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ। ਉਨ੍ਹਾਂ ਸਿੱਧੂ ਨੂੰ ਪਾਕਿਸਤਾਨ ਪ੍ਰਸਤ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜਨਤਕ ਤੌਰ ’ਤੇ ਪਾਕਿ ਦੇ ਫੌਜ ਮੁੱਖੀ ਜਨਰਲ ਬਾਜਵਾ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜੱਫੀ ਪਾਈ। ਇਹ ਦੋਵੇਂ ਹੀ ਭਾਰਤ ਵਿਚ ਅੱਤਵਾਦ ਫੈਲਾਉਣ ਲਈ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਕਾਂਗਰਸੀ ਸਰਪੰਚ ਦੇ ਘਰ ’ਚ ਪੁਲਸ ਦੀ ਵੱਡੀ ਰੇਡ, ਜੀਜਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)
ਸਿੱਧੂ ਨੇ ਜਨਤਕ ਤੌਰ ’ਤੇ ਮੇਰਾ ਅਪਮਾਨ ਕੀਤਾ
ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਮੈਨੂੰ ਲਗਾਤਾਰ ਨਿੱਜੀ ਅਤੇ ਜਨਤਕ ਤੌਰ ’ਤੇ ਬੇਇੱਜ਼ਤ ਕਰਦੇ ਰਹੇ। ਮੈਂ ਉਸ ਦੇ ਪਿਤਾ ਦੀ ਉਮਰ ਦਾ ਸੀ, ਇਸ ਦੇ ਬਾਵਜੂਦ ਉਹ ਮੇਰੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹੇ। ਸਿੱਧੂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਦੇ ਬਜਾਏ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਸਿੱਧੂ ਦਾ ਸਮਰਥਨ ਕੀਤਾ। ਉਨ੍ਹਾਂ ਹਰੀਸ਼ ਰਾਵਤ ’ਤੇ ਵੀ ਹਮਲਾ ਬੋਲਿਆ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਗੱਲ ਮੰਨੇ ਸਿੱਧੂ, ਪੰਜਾਬ ਕਾਂਗਰਸ ਪ੍ਰਧਾਨ ਦੇ ਸਾਰੇ ਕੰਮ ਸੰਭਾਲੇ
ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਰੇਤ ਮਾਫੀਆ ਨਾਲ ਸੰਬੰਧਾਂ ਦੀ ਗੱਲ ਕਬੂਲੀ
ਸੱਤ ਪੰਨ੍ਹਿਆ ਦੇ ਇਸ ਅਸਤੀਫ਼ੇ ਵਿਚ ਕੈਪਟਨ ਨੇ ਇਹ ਮੰਨਿਆ ਕਿ ਕਾਂਗਰਸ ਦੇ ਕਈ ਮੰਤਰੀ ਅਤੇ ਵਿਧਾਇਕ ਰੇਤ ਮਾਫੀਆ ਨਾਲ ਮਿਲੇ ਹੋਏ ਹਨ। ਕੈਪਟਨ ਨੇ ਕਿਹਾ ਕਿ ਇਹ ਮੰਤਰੀ ਤੇ ਵਿਧਾਇਕ ਮੇਰੀ ਸਰਕਾਰ ਵਿਚ ਵੀ ਸਨ, ਪਰ ਪਾਰਟੀ ਕਰਕੇ ਉਹ ਇਨ੍ਹਾਂ ’ਤੇ ਕਾਰਵਾਈ ਨਹੀਂ ਕਰ ਸਕੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੈਟਰੋਲ-ਡੀਜ਼ਲ ਦੀਆਂ ਆਸਮਾਨੀ ਪਹੁੰਚੀਆਂ ਕੀਮਤਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ: ਹਰਪਾਲ ਚੀਮਾ
NEXT STORY