ਜਲੰਧਰ (ਧਵਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਜ 'ਚ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਦੇ ਗਠਨ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕਾਰਗਿਲ ਯੁੱਧ ਸਮੇਂ ਤੋਂ ਹੀ ਇਹ ਮੰਗ ਲਗਾਤਾਰ ਚਲੀ ਆ ਰਹੀ ਹੈ। ਇਸ ਤਰ੍ਹਾਂ 1999 ਤੋਂ ਲਟਕ ਰਹੀ ਮੰਗ ਹੁਣ ਪੂਰੀ ਹੋ ਗਈ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਪੈਦਾ ਹੋਣ ਤੋਂ ਬਾਅਦ ਹਥਿਆਰਬੰਦ ਫੌਜਾਂ 'ਤੇ ਹੋਰ ਅਸਰਦਾਇਕ ਢੰਗ ਨਾਲ ਕੰਟਰੋਲ ਰੱਖਣ ਅਤੇ ਕਮਾਨ 'ਚ ਸੁਧਾਰ ਲਿਆਉਣ 'ਚ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਦਮ ਹਥਿਆਰਬੰਦ ਫੌਜਾਂ 'ਚ ਸੁਧਾਰ ਲਿਆਉਣ ਲਈ ਚੁੱਕਿਆ ਹੈ, ਉਸ ਨਾਲ ਇਕ ਤਾਂ ਡਿਫੈਂਸ ਖੇਤਰ 'ਚ ਮਜ਼ਬੂਤੀ ਆਵੇਗੀ ਅਤੇ ਨਾਲ ਹੀ ਇਸ ਨਾਲ ਇਨ੍ਹਾਂ ਫੌਜਾਂ 'ਤੇ ਅਸਰਦਾਇਕ ਢੰਗ ਨਾਲ ਕੰਟਰੋਲ ਰੱਖਿਆ ਜਾ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਡਿਫੈਂਸ ਨੂੰ ਮਜ਼ਬੂਤ ਬਣਾਉਣਾ ਸਮੇਂ ਦੀ ਜ਼ਰੂਰਤ ਹੈ।
ਸੁਖਬੀਰ ਤੇ ਕੈਪਟਨ ਵਿਚਾਲੇ ਖੜਕੀ, ਖੋਲ੍ਹੀਆਂ ਇਕ-ਦੂਜੇ ਦੀਆਂ ਪੋਲਾਂ
NEXT STORY