ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਦੌਰਾਨ ਅੱਜ ਬਿੱਲ ਪੇਸ਼ ਕੀਤਾ ਜਾਵੇਗਾ। ਇਸ ਲਈ ਕਿਸਾਨਾਂ ਸਮੇਤ ਪੂਰੇ ਸੂਬੇ ਦੀਆਂ ਨਜ਼ਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ : 'ਸੁਖਦੇਵ ਢੀਂਡਸਾ' ਵੱਲੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਲੀਗਲ ਕਮੇਟੀ ਦਾ ਐਲਾਨ
ਵਿਸ਼ੇਸ਼ ਇਜਲਾਸ ਦਾ ਪਹਿਲਾ ਦਿਨ ਹੰਗਾਮੇ ਦੀ ਭੇਂਟ ਚੜ੍ਹ ਗਿਆ ਸੀ ਅਤੇ ਸਦਨ ਦੀ ਕਾਰਵਾਈ ਸਿਰਫ 35 ਮਿੰਟ ਹੀ ਚੱਲ ਸਕੀ ਸੀ, ਜਿਸ ਤੋਂ ਬਾਅਦ ਅੱਜ ਸਦਨ 'ਚ ਖੇਤੀ ਕਾਨੂੰਨਾਂ ਖ਼ਿਲਾਫ ਬਿੱਲ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : ਪੀ. ਜੀ. 'ਚ ਰਹਿੰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪ੍ਰੇਮ ਸਬੰਧਾਂ ਦੀ ਪੁਸ਼ਟੀ ਕਰਦਾ ਬਾਂਹ 'ਤੇ ਮਿਲਿਆ ਡੂੰਘਾ ਜ਼ਖਮ
ਦੱਸਣਯੋਗ ਹੈਕਿ ਕੇਂਦਰ ਦੇ ਖੇਤੀ ਸਬੰਧੀ ਕਾਨੂੰਨਾਂ ਨੂੰ ਪੰਜਾਬ 'ਚ ਨਿਸ਼ਪ੍ਰਭਾਵੀ ਕਰਨ ਦੇ ਯਤਨ 'ਚ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਵਿਰੋਧੀ ਦਲਾਂ ਨੇ ਸਦਨ ਦੇ ਅੰਦਰ ਅਤੇ ਬਾਹਰ ਜੰਮ ਕੇ ਹੰਗਾਮਾ ਕੀਤਾ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਮੈਬਰਾਂ ਨੂੰ ਸਵੇਰੇ ਵਿਧਾਨ ਸਭਾ ਤੱਕ ਪੁੱਜਣ 'ਚ ਵੀ ਕਾਫ਼ੀ ਮਸ਼ੱਕਤ ਕਰਨੀ ਪਈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ, 'ਆਪ' ਤੇ 'ਅਕਾਲੀ ਦਲ' ਦਾ ਪ੍ਰਦਰਸ਼ਨ ਜਾਰੀ
ਨਿਯਮਾਂ ਮੁਤਾਬਕ ਪ੍ਰਸਤਾਵਿਤ ਬਿੱਲ ਦੀ ਕਾਪੀ ਵਿਧਾਇਕਾਂ ਨੂੰ ਨਾ ਮਿਲਣ ਦੀ ਗੱਲ ’ਤੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਬਿੱਲ ਦੀ ਕਾਪੀ ਮਿਲਣ ਤੱਕ ਸਦਨ 'ਚ ਹੀ ਧਰਨਾ ਜਮਾ ਦਿੱਤਾ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸਦਨ ਦੇ ਵੈੱਲ 'ਚ ਨਾਅਰੇਬਾਜ਼ੀ ਕਰਨ ਦੇ ਨਾਲ-ਨਾਲ ਵਿਧਾਨ ਸਭਾ ਦੇ ਬਾਹਰ ਅਤੇ ਵਿਧਾਨ ਸਭਾ ਖੇਤਰ ਦੇ ਤੌਰ ’ਤੇ ਨਾਮਿਤ ਪੰਜਾਬ ਭਵਨ ਦੇ ਗੇਟ ’ਤੇ ਵੀ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਕੋਵਿਡ-19 : ਲਗਭਗ ਸਾਢੇ 3 ਮਹੀਨਿਆਂ ਬਾਅਦ ਮਿਲੀ ਰਾਹਤ
NEXT STORY