ਚੰਡੀਗੜ੍ਹ/ਨਵੀਂ ਦਿੱਲੀ : ਰਾਸ਼ਟਰਪਤੀ ਨਾਲ ਮੁਲਾਕਾਤ ਦਾ ਸਮਾਂ ਨਾ ਮਿਲਣ ਤੋਂ ਖਫ਼ਾ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਦੇ ਰਾਜਘਾਟ ਵਿਖੇ ਅੱਜ ਦਿੱਤੇ ਜਾਣ ਵਾਲੇ ਧਰਨੇ ਦਾ ਪ੍ਰੋਗਰਾਮ ਐਨ ਮੌਕੇ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 'ਬੇਅਦਬੀ' ਕਰਨ ਵਾਲੇ ਨੌਜਵਾਨ ਦਾ ਕਬੂਲਨਾਮਾ ਸੁਣ ਚੜ੍ਹੇਗਾ ਗੁੱਸਾ, ਪੂਰਾ ਸੱਚ ਸੁਣ ਯਕੀਨ ਨਹੀਂ ਕਰ ਸਕੋਗੇ (ਵੀਡੀਓ)
ਕੈਪਟਨ ਹੁਣ ਰਾਜਘਾਟ ਦੀ ਥਾਂ ਜੰਤਰ-ਮੰਤਰ ਵਿਖੇ ਧਰਨਾ ਦੇਣਗੇ। ਅਸਲ 'ਚ ਦਿੱਲੀ 'ਚ ਧਾਰਾ-144 ਲਾਗੂ ਹੋਣ ਕਾਰਨ ਕੈਪਟਨ ਨੂੰ ਰਾਜਘਾਟ 'ਤੇ ਧਰਨਾ ਦੇਣ ਦੀ ਮਨਜ਼ੂਰੀ ਨਹੀਂ ਮਿਲ ਸਕੀ। ਇਸ ਦੇ ਮੱਦੇਨਜ਼ਰ ਹੀ ਕੈਪਟਨ ਵੱਲੋਂ ਧਰਨੇ ਵਾਲੀ ਥਾਂ 'ਚ ਤਬਦੀਲੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਠੰਡ' ਨੇ ਫੜ੍ਹਿਆ ਜ਼ੋਰ, ਜਾਣੋ ਆਉਣ ਵਾਲੇ 48 ਘੰਟਿਆਂ ਦੌਰਾਨ 'ਮੌਸਮ' ਦਾ ਹਾਲ
ਇਸ ਬਾਰੇ ਜਾਣਕਾਰੀ ਦਿੰਦਿਆ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਕਿ ਕੈਪਟਨ ਆਪਣੇ ਵਿਧਾਇਕਾਂ ਸਮੇਤ 12.15 ਵਜੇ ਜੰਤਰ-ਮੰਤਰ ਵਿਖੇ ਪਹੁੰਚਣਗੇ। ਰਾਜਘਾਟ ਵਿਖੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੰਤਰ-ਮੰਤਰ ਵਿਖੇ 12.30 ਵਜੇ ਮੀਡੀਆ ਨੂੰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ : 'ਕੈਪਟਨ' ਦੇ ਦਿੱਲੀ ਧਰਨੇ 'ਚ ਹਾਜ਼ਰੀ ਲਗਾਉਣਗੇ ਬੈਂਸ, 'ਆਪ' ਨੇ ਵੱਟਿਆ ਪਾਸਾ
'ਆਪ' ਦੀ ਸਰਕਾਰ ਬਣਨ 'ਤੇ ਧਰਮਸੌਤ ਤੇ ਰਣੀਕੇ ਨੂੰ ਜੇਲ੍ਹ 'ਚ ਕਰਾਂਗੇ ਬੰਦ : ਹਰਪਾਲ ਚੀਮਾ
NEXT STORY