ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਝਾ ਬ੍ਰਿਗੇਡ ਦਾ ਮੁਕਾਬਲਾ ਕਰਨ ਲਈ ਸੁਖਜਿੰਦਰ ਰਾਜ ਸਿੰਘ ਉਰਫ਼ ਲਾਲੀ ਮਜੀਠੀਆ ਨੂੰ ਪਨਗਰੇਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਕਿਸੇ ਸਮੇਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਚੋਣ ਲੜੀ ਸੀ। ਅਜਿਹਾ ਕਰਕੇ ਕੈਪਟਨ ਨੇ ਮਾਝਾ ਦੇ ਨਾਰਾਜ਼ ਆਗੂਆਂ ਨੂੰ ਸਾਫ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਕੋਲ ਅਜਿਹੇ ਕਈ ਪੈਂਤੜੇ ਹਨ, ਜਿਨ੍ਹਾਂ ਜ਼ਰੀਏ ਉਹ ਪਾਰਟੀ 'ਚ ਦੂਜੀ ਕਤਾਰ ਖੜ੍ਹੀ ਕਰਨ 'ਚ ਦੇਰੀ ਨਹੀਂ ਕਰਨਗੇ।
ਇਹ ਵੀ ਪੜ੍ਹੋ : ਹਵਾ 'ਚ ਲਟਕਣ ਲੱਗਾ 3 ਮੰਜ਼ਿਲਾ ਮਕਾਨ, ਸੀਨ ਦੇਖ ਘਰ ਵਾਲਿਆਂ ਦੀਆਂ ਅੱਖਾਂ ਅੱਗੇ ਛਾਇਆ ਹਨ੍ਹੇਰ (ਤਸਵੀਰਾਂ)
ਦੱਸ ਦੇਈਏ ਕਿ ਇਹ ਅਹੁਦਾ ਮੁੱਖ ਸਕੱਤਰ ਵਾਈ. ਐਸ. ਰੱਤੜਾ ਦੀ ਮੌਤ ਤੋਂ ਬਾਅਦ ਖ਼ਾਲੀ ਹੋ ਗਿਆ ਸੀ। ਮਾਝਾ ਬ੍ਰਿਗੇਡ 'ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਹਨ। ਅਸਲ 'ਚ ਮਾਝਾ ਬ੍ਰਿਗੇਡ ਵੱਲੋਂ ਬੇਅਦਬੀ ਮੁੱਦੇ ਸਬੰਧੀ ਆਪਣੀ ਹੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਲਾਲੀ ਮਜੀਠੀਆ ਦੀ ਨਿਯੁਕਤੀ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਤੀਰ ਨਾਲ 2 ਨਿਸ਼ਾਨੇ ਲਾਏ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਅਨਲਾਕ : ਹੁਣ ਸ਼ਾਮ ਦੇ 6 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ, ਮਿਲੇਗਾ 'ਸੁਖਨਾ' ਦਾ ਸੁੱਖ
ਇਸ ਨਿਯੁਕਤੀ ਨਾਲ ਜਿੱਥੇ ਕੈਪਟਨ ਨੇ ਇਹ ਸੰਦੇਸ਼ ਦਿੱਤਾ ਹੈ ਕਿ ਉਹ ਮਜੀਠਾ ਵਿਧਾਨ ਸਭਾ ਦੀ ਨੁਮਾਇੰਦਗੀ ਕਰਨ ਵਾਲੇ ਅਕਾਲੀ ਆਗੂ ਮਜੀਠੀਆ ਖ਼ਿਲਾਫ਼ ਲੜਨ ਵਾਲੇ ਆਗੂਆਂ ਦੀ ਹਮਾਇਤ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਮਜੀਠੀਆ ਨਾਲ ਨਜ਼ਦੀਕੀਆਂ ਦੇ ਲੱਗ ਰਹੇ ਦੋਸ਼ਾਂ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਰਾਘਵ ਚੱਢਾ ਵੱਲੋਂ ‘ਫਤਿਹ ਕਿੱਟ’ ਖਰੀਦਣ ’ਤੇ ਭਿ੍ਸ਼ਟਾਚਾਰ ਸਬੰਧੀ ਲੋਕਪਾਲ ਨੂੰ ਸ਼ਿਕਾਇਤ
NEXT STORY