ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਨੂੰ 'ਆਸਕ ਕੈਪਟਨ' ਦੇ 10ਵੇਂ ਐਡੀਸ਼ਨ 'ਚ ਪੰਜਾਬ ਦੀ ਜਨਤਾ ਦੇ ਰੂ-ਬ-ਰੂ ਹੋਣਗੇ। ਮੁੱਖ ਮੰਤਰੀ ਨੇ ਜਨਤਾ ਨੂੰ ਆਪਣੇ ਸਵਾਲ ਭੇਜਣ ਲਈ ਕਿਹਾ ਹੈ, ਜਿਨ੍ਹਾਂ ਦਾ ਉਹ ਫੇਸਬੁੱਕ 'ਤੇ ਲਾਈਵ ਹੋ ਕੇ ਸਮਾਗਮ ਦੌਰਾਨ ਜਵਾਬ ਦੇਣਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਦਿੱਤੀ।
ਉਨ੍ਹਾਂ ਲਿਖਿਆ ਕਿ 'ਆਸਕ ਕੈਪਟਨ' ਦੇ 10ਵੇਂ ਐਡੀਸ਼ਨ ਲਈ ਸ਼ਨੀਵਾਰ ਤੁਹਾਡੇ ਸਾਰਿਆਂ ਨਾਲ ਲਾਈਵ ਹੋਵੇਗਾ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਸਵਾਲ ਤੇ ਸੁਝਾਅ ਮੈਨੂੰ ਜ਼ਰੂਰ ਭੇਜਿਓਂ ਕਿਉਂਕਿ ਇਹ ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ। ਮੈਂ ਤੁਹਾਡੇ ਸੁਝਾਵਾਂ ਅਤੇ ਸਵਾਲਾਂ ਦਾ ਜਵਾਬ ਦੇਵਾਂਗਾ ਅਤੇ ਤੁਹਾਡੇ ਨਾਲ ਗੱਲ ਕਰਾਂਗਾ। ਤੁਹਾਡੇ ਸਾਰਿਆਂ ਨਾਲ ਗੱਲ ਕਰਨ ਦੀ ਉਡੀਕ ਰਹੇਗੀ।''
ਇਥੇ ਦੱਸਣਯੋਗ ਹੈ ਕਿ ਪਿਛਲੇ 3 ਮਹੀਨਿਆਂ 'ਚ ਲਗਾਤਾਰ ਹਰ ਹਫਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਨਤਾ ਦੇ ਨਾਲ ਕੋਰੋਨਾ ਵਾਇਰਸ ਦੌਰਾਨ ਰੂ-ਬ-ਰੂ ਹੁੰਦੇ ਆ ਰਹੇ ਹਨ। ਇਸ 'ਚ ਉਹ ਸਰਕਾਰ ਦੀਆਂ ਕੋਵਿਡ-19 ਨਾਲ ਸਬੰਧਤ ਨੀਤੀਆਂ ਦਾ ਵੀ ਖੁਲਾਸਾ ਕਰਦੇ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਫਿਰ ਘੱਟ ਹੋਈ ਸੰਗਤ ਦੀ ਆਮਦ
NEXT STORY