Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 02, 2026

    10:37:31 AM

  • statistics released

    ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2,000...

  • marsh and head return to the odi team

    ਮਾਰਸ਼ ਤੇ ਹੈੱਡ ਦੀ ਵਨ-ਡੇ ਟੀਮ ’ਚ ਵਾਪਸੀ ਇਹ ਧਾਕੜ...

  • uss abraham lincoln

    ਮਿਡਲ ਈਸਟ ਤੋਂ ਥਾਈਲੈਂਡ ਲਈ ਰਵਾਨਾ ਹੋਇਆ 'USS...

  • cm vijay become the president of america

    'ਟਰੰਪ ਦੀ ਜਗ੍ਹਾ ਅਮਰੀਕਾ ਦੇ ਰਾਸ਼ਟਰਪਤੀ ਵੀ ਬਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਕੈਪਟਨ ਦਾ ਵੱਡਾ ਬਿਆਨ, ਕਿਹਾ-CM ਚੰਨੀ ਸਮੇਤ ਸਾਰੇ ਵੱਡੇ ਆਗੂ ਮਾਈਨਿੰਗ ਮਾਫ਼ੀਆ ’ਚ ਸ਼ਾਮਲ

PUNJAB News Punjabi(ਪੰਜਾਬ)

ਕੈਪਟਨ ਦਾ ਵੱਡਾ ਬਿਆਨ, ਕਿਹਾ-CM ਚੰਨੀ ਸਮੇਤ ਸਾਰੇ ਵੱਡੇ ਆਗੂ ਮਾਈਨਿੰਗ ਮਾਫ਼ੀਆ ’ਚ ਸ਼ਾਮਲ

  • Updated: 22 Jan, 2022 09:22 PM
Chandigarh
captain big statement big leaders cm channy involved mining mafia
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਹੋ ਰਹੀ ਗੈਰ-ਕਾਨੂੰਨੀ ਰੇਤ ਮਾਈਨਿੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਕੰਮ ’ਚ ਸ਼ਾਮਲ ਹੋਣ ਤੋਂ ਚਰਨਜੀਤ ਸਿੰਘ ਚੰਨੀ ਦੇ ਇਨਕਾਰ ਨੂੰ ਸਫ਼ੈਦ ਝੂਠ ਕਰਾਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਦੱਸਿਆ ਗਿਆ ਸੀ ਕਿ ਗੈਰ-ਕਾਨੂੰਨੀ ਮਾਈਨਿੰਗ ਦੇ ਕੰਮ ’ਚ ਚੰਨੀ ਸਮੇਤ ਕਾਂਗਰਸ ਦੇ ਕਈ ਹੋਰ ਆਗੂਆਂ ਤੇ ਵਿਧਾਇਕਾਂ ਦੀ ਹਿੱਸੇਦਾਰੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕਿਹਾ, ‘‘ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਮੈਂ ਸੋਨੀਆ ਗਾਂਧੀ ਨੂੰ ਦੱਸਿਆ ਸੀ ਕਿ ਉੱਪਰ ਤੋਂ ਲੈ ਕੇ ਹੇਠਾਂ ਤੱਕ ਸੀਨੀਅਰ ਮੰਤਰੀਆਂ ਸਮੇਤ ਬਹੁਤ ਸਾਰੇ ਲੋਕ ਇਸ ਕੰਮ ’ਚ ਸ਼ਾਮਲ ਹਨ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਕੀ ਕਰਨ ਜਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕਾਰਵਾਈ ਦੀ ਸ਼ੁਰੂਆਤ ਉਪਰ ਤੋਂ ਕਰਾਂਗਾ ਪਰ ਉਨ੍ਹਾਂ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਤੇ ਪਾਰਟੀ ਪ੍ਰਤੀ ਵਫ਼ਾਦਾਰੀ ਕਾਰਨ ਮੈਂ ਕੋਈ ਕਾਰਵਾਈ ਨਹੀਂ ਕੀਤੀ। ਇਹ ਮੇਰੀ ਇਕੋ ਇਕ ਗ਼ਲਤੀ ਹੈ।’’ ਪੰਜਾਬ ਲੋਕ ਕਾਂਗਰਸ (ਪੀ.ਐੱਲ.ਸੀ.) ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਚੰਨੀ ਗੈਰ-ਕਾਨੂੰਨੀ ਮਾਈਨਿੰਗ ’ਚ ਸ਼ਾਮਲ ਰਹੇ ਹਨ ਤੇ ਦੂਜੇ ਪਾਸੇ ‘ਹੈਸ਼ਟੈਗ ਮੀਟੂ’ ਘਟਨਾ ’ਚ ਵੀ ਉਨ੍ਹਾਂ ਦਾ ਨਾਂ ਸਾਹਮਣੇ ਆਉਣ ਨਾਲ ਲੋਕਾਂ ਨੂੰ ਪਤਾ ਲੱਗ ਗਿਆ ਹੈ, ਉਹ ਕਿੰਨੇ ਘਿਨੌਣੇ ਬੰਦੇ ਹਨ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਮਾਨਸਿਕ ਹਾਲਤ ਨੇ ਵੀ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ ਹੈ। ਕਾਂਗਰਸ ਦੇ ਇਹ ਦੋਵੇਂ ਹੀ ਆਗੂ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਯੋਗ ਨਹੀਂ ਹਨ। ਉਨ੍ਹਾਂ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ਰਾਹੁਲ ਗਾਂਧੀ ਨੂੰ ਇਨ੍ਹਾਂ ਦੋਹਾਂ ਨੇਤਾਵਾਂ ’ਚ ਕਿਹੜੀ ਗੱਲ ਨਜ਼ਰ ਆਈ।

ਇਹ ਵੀ ਪੜ੍ਹੋ : ਕੈਪਟਨ ਹੋਵੇ ਜਾਂ ਮਜੀਠੀਆ, ਜਿਹੜੇ ਮੇਰੇ ਵਿਰੁੱਧ ਚੋਣ ਲੜਨੀ ਚਾਹੁੰਦੇ ਹਨ ਤਾਂ ‘ਮੋਸਟ ਵੈੱਲਕਮ’ : ਨਵਜੋਤ ਸਿੱਧੂ (ਵੀਡੀਓ)

ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਦੀ 'ਹੈਸ਼ਟੈਗ ਮੀਟੂ' ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸਬੰਧਤ ਔਰਤ ਨੇ ਮਾਮਲੇ ਨੂੰ ਅੱਗੇ ਲਿਜਾਣ ਦਾ ਫੈਸਲਾ ਨਹੀਂ ਕੀਤਾ ਅਤੇ ਚੰਨੀ ਮੁਆਫ਼ੀ ਸਵੀਕਾਰ ਕਰ ਲਈ ਗਈ ਹੈ। ਜੇਕਰ ਔਰਤ ਨੇ ਮੁਆਫ਼ੀ ਸਵੀਕਾਰ ਨਾ ਕੀਤੀ ਹੁੰਦੀ ਅਤੇ ਉਹ ਕੇਸ ਨੂੰ ਅੱਗੇ ਲਿਜਾਣਾ ਚਾਹੁੰਦੀ ਤਾਂ ਮੈਂ ਚੰਨੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦਾ। ਉਨ੍ਹਾਂ ਦੀ ਆਪਣੀ ਇੰਨੀ ਹੀ ਭੂਮਿਕਾ ਸੀ ਕਿ ਉਨ੍ਹਾਂ ਨੇ ਚੰਨੀ ਨੂੰ ਕਿਹਾ ਕਿ ਉਹ ਮਹਿਲਾ ਅਧਿਕਾਰੀ ਤੋਂ ਮੁਆਫੀ ਮੰਗੇ, ਜੋ ਉਨ੍ਹਾਂ ਕੀਤਾ ਤੇ ਉਨ੍ਹਾਂ ਦੀ ਮੁਆਫੀ ਔਰਤ ਨੇ ਸਵੀਕਾਰ ਕਰ ਲਈ। ਸਾਬਕਾ ਮੁੱਖ ਮੰਤਰੀ ਨੇ ਅੱਜ ਸਪੱਸ਼ਟ ਕਰ ਦਿੱਤਾ ਕਿ ਉਹ ਆਪਣੇ ਹੀ ਇਲਾਕੇ ਪਟਿਆਲਾ ਤੋਂ ਚੋਣ ਲੜਨਗੇ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੂੰ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਤੋਂ ਚੁਣੌਤੀ ਮਿਲ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨੀਆਂ ਵੀ ਪਾਰਟੀਆਂ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਹਨ, ਉਨ੍ਹਾਂ ਵਿੱਚੋਂ ਕਿਸੇ ’ਚ ਵੀ ਇੰਨੀ ਕਾਬਲੀਅਤ ਨਹੀਂ ਹੈ ਕਿ ਪੰਜਾਬ ਦੇ ਭਵਿੱਖ ਬਾਰੇ ਸੋਚ ਸਕਣ।

ਸਿੱਧੂ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਇਹ ਦਾਅਵਾ ਕਰਦਾ ਹੈ ਕਿ ਉਹ ਹਰ ਰੋਜ਼ ਇਕ ਘੰਟਾ ਸਵੇਰੇ ਤੇ ਇਕ ਘੰਟਾ ਸ਼ਾਮ ਨੂੰ ਸਿੱਧਾ ਪ੍ਰਮਾਤਮਾ ਨਾਲ ਗੱਲ ਕਰਦਾ ਹੈ, ਉਹ ਦਿਮਾਗੀ ਤੌਰ 'ਤੇ ਸੰਤੁਲਿਤ ਕਿਵੇਂ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਿੱਧੂ ਪਾਕਿਸਤਾਨ ਜਾ ਕੇ ਉਥੋਂ ਦੇ ਪ੍ਰਧਾਨ ਮੰਤਰੀ  ਇਮਰਾਨ ਖ਼ਾਨ ਅਤੇ ਜਨਰਲ ਬਾਜਵਾ ਨਾਲ ਚਾਹੇ ਜਿੰਨੀਆਂ ਮਰਜ਼ੀ ਜੱਫੀਆਂ ਪਾ ਲਵੇ, ਸ਼ਾਂਤੀ ਨਹੀਂ ਲਿਆਂਦੀ ਜਾ ਸਕਦੀ। ਨਾ ਹੀ ਦੇਸ਼ ਦੇ ਲੋਕ ਇਸ ਗੱਲ ਨੂੰ ਸਵੀਕਾਰ ਕਰ ਪਾਉਣਗੇ, ਜਦਕਿ ਸਾਡੇ ਜਵਾਨ ਹਰ ਰੋਜ਼ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤਾਜ਼ਾ ਅੰਕੜੇ ਹੀ ਦੇਖੀਏ ਤਾਂ ਪਤਾ ਲੱਗਦਾ ਹੈ ਕਿ 2017 ਤੋਂ ਹੁਣ ਤੱਕ ਇਕੱਲੇ ਪੰਜਾਬ ਦੇ ਰਹਿਣ ਵਾਲੇ 83 ਜਵਾਨ ਪਾਕਿਸਤਾਨੀ ਗੋਲੀਬਾਰੀ ਕਾਰਨ ਸ਼ਹੀਦ ਹੋ ਗਏ ਹਨ। ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਨੂੰ ਪੀ. ਐੱਲ. ਸੀ. ਮੁਖੀ ਨੇ ਪੂਰੀ ਤਰ੍ਹਾਂ ਕਾਮੇਡੀਅਨ ਦੱਸਦਿਆਂ ਕਿਹਾ ਕਿ ਜਿਸ ਸੂਬੇ ਦੀ ਛੇ ਸੌ ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੋਵੇ, ਉਸ ਨੂੰ ਕੋਈ ਕਾਮੇਡੀਅਨ ਨਹੀਂ ਚਲਾ ਸਕਦਾ। ਪੰਜਾਬ ਦੇ ਲੋਕ ‘ਆਪ’ ਅਤੇ ਕੇਜਰੀਵਾਲ ਦੀਆਂ ਚਾਲਾਂ ’ਚ ਨਹੀਂ ਆਉਣਗੇ, ਜਿਵੇਂ ਕਿ 2017 ’ਚ ਵੀ  ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ। ਕੈਪਟਨ ਨੇ ਉਨ੍ਹਾਂ ਚੋਣ ਸਰਵੇਖਣਾਂ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ, ਜਿਨ੍ਹਾਂ ’ਚ ‘ਆਪ’ ਨੂੰ ਬਾਕੀ ਪਾਰਟੀਆਂ ਤੋਂ ਅੱਗੇ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਦਾ CM ਚੰਨੀ ਨੂੰ ਚੈਲੰਜ, ਕਿਹਾ-ਧੂਰੀ ਤੋਂ ਮੇਰੇ ਖ਼ਿਲਾਫ ਲੜਨ ਚੋਣ

ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਸ਼ੇ ’ਚ ਉਨ੍ਹਾਂ ਕਿਹਾ ਕਿ ਇਹੀ ਲੋਕ ਹਨ, ਜੋ 2015 ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਡਰੱਗ ਮਾਫੀਆ ਦੀ ਸਮੱਸਿਆ ਲਈ ਜ਼ਿੰਮੇਵਾਰ ਹਨ। ਅਜਿਹੇ ਲੋਕ ਸੂਬੇ ਨੂੰ ਕਿਵੇਂ ਚਲਾ ਸਕਦੇ ਹਨ? ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਮੈਂ ਇਕੱਲਾ ਹੀ ਸੀ, ਜੋ ਬੇਅਦਬੀ ਦੇ ਮਾਮਲਿਆਂ ਨੂੰ ਅਦਾਲਤਾਂ ’ਚ ਲੈ ਕੇ ਗਿਆ ਸੀ, ਜਦਕਿ ਸੀ. ਬੀ. ਆਈ. ਵੱਲੋਂ ਕਈ ਅੜਿੱਕੇ ਖੜ੍ਹੇ ਕੀਤੇ ਗਏ ਸਨ। ਸਾਬਕਾ ਮੁੱਖ ਮੰਤਰੀ ਨੇ ਚੋਣਾਂ ਤੋਂ ਬਾਅਦ ਕਾਂਗਰਸ ਜਾਂ ‘ਆਪ’ ਨਾਲ ਕਿਸੇ ਤਰ੍ਹਾਂ ਦੇ ਸਮਝੌਤੇ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸਾਫ ਸੁਥਰਾ ਸਮਝੌਤਾ ਹੈ ਤੇ ਉਨ੍ਹਾਂ ਦਾ ਗੱਠਜੋੜ ਹੀ ਚੋਣ ਜਿੱਤੇਗਾ। ਉਨ੍ਹਾਂ ਦੱਸਿਆ ਕਿ ਤਿੰਨੋਂ ਪਾਰਟੀਆਂ ਸੂਬੇ ਲਈ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣ ਉਤੇ ਕੰਮ ਕਰ ਰਹੀਆਂ ਹਨ, ਜੋ ਸੂਬਾ ਅਤੇ ਉਸ ਦੇ ਨਿਵਾਸੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਵਿਅਕਤੀ ਦਾ ਫ਼ੈਸਲਾ ਹੋਣਾ ਬਾਕੀ ਹੈ। ਸਾਬਕਾ ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਪਾਰਟੀ ’ਚ ਚੰਗੇ ਲੋਕਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਚੰਗੇ ਲੋਕਾਂ ਦੀ ਘਾਟ ਦੀ ਨਹੀਂ, ਉਹ ਤਾਂ ਬਹੁਤ ਹਨ। ਸਮੱਸਿਆ ਹੈ ਸੀਟਾਂ ਦੀ ਕਿਉਂਕਿ ਸੀਨੀਅਰ ਸਾਥੀ ਹੋਣ ਕਾਰਨ ਭਾਜਪਾ ਕੁਦਰਤੀ ਤੌਰ ’ਤੇ ਜ਼ਿਆਦਾ ਸੀਟਾਂ ਦੀ ਚਾਹਤ ਰੱਖੇਗੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਚੋਣ ਕਮਿਸ਼ਨ ਕੋਵਿਡ ਕਾਰਨ ਲਾਈਆਂ ਗਈਆਂ ਪਾਬੰਦੀਆਂ ਨੂੰ ਜਲਦ ਹੀ ਖਤਮ ਕਰੇਗਾ, ਜਿਸ ਤੋਂ ਬਾਅਦ ਉਹ ਸਾਰੇ 117 ਹਲਕਿਆਂ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕਰਨਗੇ। ਉਹ ਲੋਕਾਂ ਨਾਲ ਮੁੱਖ ਮੰਤਰੀ ਦੇ ਤੌਰ ’ਤੇ ਆਪਣੇ ਵੱਲੋਂ ਕੀਤੇ ਗਏ ਕੰਮਾਂ ਤੇ ਰਾਸ਼ਟਰੀ ਪੱਧਰ ’ਤੇ ਮੋਦੀ ਸਰਕਾਰ ਦੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗਣਗੇ।

ਸਿੱਧੂ ਤੇ ਚੰਨੀ ਵੱਲੋਂ ਪ੍ਰਚਾਰਿਤ ਪੰਜਾਬ ਮਾਡਲ ਨੂੰ ਸਿਰੇ ਤੋਂ ਨਕਾਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਦੋਵੇਂ ਤਾਂ ਪੰਜਾਬ ਦੇ ਵਿਸ਼ੇ ’ਚ ਸੋਚ ਵੀ ਨਹੀਂ ਸਕਦੇ। ‘ਆਪ’ ਵੱਲ਼ੋਂ ਪ੍ਰਚਾਰਿਤ ਦਿੱਲੀ ਮਾਡਲ ਨੂੰ ਵੀ ਬਕਵਾਸ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕੇਜਰੀਵਾਲ ਵਪਾਰੀਆਂ ’ਤੇ ਤਾਂ ਭਾਰੀ ਟੈਕਸ ਲਗਾ ਰਿਹਾ ਹੈ ਅਤੇ ਉਸ ਤੋਂ ਹੋਈ ਆਮਦਨੀ ਨੂੰ ਗਰੀਬਾਂ ’ਤੇ ਟੈਕਸ ਮੁਆਫ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੀ ਪੰਜਾਬ ਯਾਤਰਾ ਦੌਰਾਨ ਜੋ ਸੁਰੱਖਿਆ ’ਚ ਕੋਤਾਹੀ ਹੋਈ ਸੀ, ਉਸ ਦਾ ਹਵਾਲਾ ਦਿੰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਚੰਨੀ ਕਾਰਨ ਜੋ ਸੁਰੱਖਿਆ ’ਚ ਕੋਤਾਹੀ ਹੋਈ, ਉਸੇ ਦਾ ਨਤੀਜਾ ਹੈ ਕਿ ਸੂਬੇ ਨੂੰ 43,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਤੋਂ ਹੱਥ ਧੋਣਾ ਪੈ ਗਿਆ। ਆਪਣੀ ਇਸੇ ਯਾਤਰਾ ’ਚ ਪ੍ਰਧਾਨ ਮੰਤਰੀ ਇਨ੍ਹਾਂ ਪ੍ਰੋਜੈਕਟਾਂ ਤੋਂ ਹੱਥ ਧੋਣਾ ਪੈ ਗਿਆ। ਆਪਣੀ ਇਸੇ ਯਾਤਰਾ ’ਚ ਪ੍ਰਧਾਨ ਮੰਤਰੀ ਇਨ੍ਹਾਂ ਪ੍ਰਾਜੈਕਟਾਂ ਦਾ ਐਲਾਨ ਕਰਨ ਵਾਲੇ ਸਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੀ ਸਮਰੱਥਾ ਹੈ ਕਿ ਉਹ ਆਪਣੀਆਂ ਤੋਪਾਂ ਤੋਂ 35 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, ਜਦਕਿ ਪ੍ਰਧਾਨ ਮੰਤਰੀ ਜਿਸ ਪੁਲ ’ਤੇ ਫਸੇ ਸਨ ਉਹ ਤਾਂ ਸਰਹੱਦ ਤੋਂ ਸਿਰਫ਼ 10 ਕਿਲੋਮੀਟਰ ਹੀ ਦੂਰ ਹੈ, ਜਿਸ ਕਾਰਨ ਵੱਡਾ ਖ਼ਤਰਾ ਪੈਦਾ ਹੋ ਗਿਆ ਸੀ ਅਤੇ ਇਸ ਸਭ ਲਈ ਚੰਨੀ ਤੇ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਦੋਸ਼ੀ ਹੈ।

  • Captain Amarinder Singh
  • Chief Minister Channi
  • Navjot Sidhu
  • Mining Mafiaਕੈਪਟਨ ਅਮਰਿੰਦਰ ਸਿੰਘ
  • ਮੁੱਖ ਮੰਤਰੀ ਚੰਨੀ
  • ਨਵਜੋਤ ਸਿੱਧੂ
  • ਮਾਈਨਿੰਗ ਮਾਫ਼ੀਆ

ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ: 3 ਮਰੀਜ਼ਾਂ ਦੀ ਮੌਤ, 654 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

NEXT STORY

Stories You May Like

  • upi breaks all records  people made transactions worth 29 82 lakh crore
    UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
  • cm rekha gupta  s big decision
    CM ਰੇਖਾ ਗੁਪਤਾ ਦਾ ਵੱਡਾ ਫੈਸਲਾ: 2.30 ਲੱਖ ਖਪਤਕਾਰਾਂ ਨੂੰ ਆਪਣੇ ਘਰਾਂ 'ਤੇ ਮਿਲਣਗੇ ਮੁਫ਼ਤ ਸੋਲਰ ਪੈਨਲ
  • america  president  cm vijay
    'ਅਮਰੀਕਾ ਦੇ ਰਾਸ਼ਟਰਪਤੀ ਵੀ ਬਣ ਸਕਦੇ ਹਨ CM ਵਿਜੇ...', AIADMK ਦੇ ਪਲਾਨੀਸਵਾਮੀ ਨੇ ਕੱਸਿਆ ਤੰਜ
  • onions  rs 35 per kg sell  cm gupta
    ਕੇਂਦਰ ਤੋਂ ਦਿੱਲੀ ਨੂੰ ਮਿਲੇਗਾ 1000 ਟਨ ਪਿਆਜ਼, 35 ਰੁਪਏ ਕਿਲੋ 'ਤੇ ਵੇਚੇਗੀ ਸਰਕਾਰ: CM ਗੁਪਤਾ
  • akali dal  alliance  bjp
    ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਦਾ ਵੱਡਾ ਬਿਆਨ
  • big blow to pakistan cricket team
    ਪਾਕਿਸਤਾਨ ਕ੍ਰਿਕਟ ਟੀਮ ਨੂੰ ਵੱਡਾ ਝਟਕਾ, ਵੱਡੇ ਬਦਲਾਅ ਤੋਂ ਬਾਅਦ ਮਿਸਬਾਹ-ਉਲ-ਹੱਕ ਨੇ ਦਿੱਤਾ ਅਸਤੀਫਾ
  • comrade gurnam singh daud  provincial leader of mazdoor sabha  dies
    ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਗੁਰਨਾਮ ਸਿੰਘ ਦਾਊਦ ਦੀ ਸੜਕ ਹਾਦਸੇ 'ਚ ਮੌਤ
  • balbir sidhu
    ਬਲਬੀਰ ਸਿੱਧੂ ਦੀ ਅਗਵਾਈ ’ਚ ਕਾਂਗਰਸ ਪਰਿਵਾਰ ’ਚ ਸ਼ਾਮਲ ਹੋਏ ਦਰਜਨਾਂ ਨੌਜਵਾਨ
  • food safety team seized 425 kg paneer from two vehicles
    ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਦੋ ਵਾਹਨਾਂ ਤੋਂ ਜ਼ਬਤ...
  • jalandhar bjp meeting
    ‘ਸੇਵਾ ਸੰਕਲਪ ਮੁਹਿੰਮ’ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਪੰਜਾਬ...
  • jalandhar court decision
    ਜਲੰਧਰ 'ਚ ਬ੍ਰੇਕਅੱਪ ਮਗਰੋਂ ਕੁੜੀ ਦਾ ਕਤਲ: ਸਿਰਫ਼ਿਰੇ ਆਸ਼ਕ ਨੂੰ ਹੋਈ ਉਮਰਕੈਦ
  • akali dal  alliance  bjp
    ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਦਾ ਵੱਡਾ ਬਿਆਨ
  • ruckus outside pyramid institute in jalandhar
    ਜਲੰਧਰ 'ਚ Pyramid Institute ਦੇ ਬਾਹਰ ਹੰਗਾਮਾ! ਵੀਜ਼ੇ ਦੇ ਨਾਂ 'ਤੇ fraud,...
  • important on punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਅਪਡੇਟ, ਆਉਣ ਵਾਲੇ 4 ਦਿਨਾਂ ਲਈ ਭਾਰੀ ਮੀਂਹ ਦੀ...
  • als ambulance issue
    ਲੋਕਾਂ ਨੂੰ ਨਹੀਂ ਮਿਲ ਰਹੀ ਵੈਂਟੀਲੇਟਰ ਵਾਲੀ ਐਂਬੂਲੈਂਸ ਦੀ ਸਹੂਲਤ!
  • scam worth crores in naugajja cooperative society
    ਨੌਗੱਜਾ ਸਹਿਕਾਰੀ ਸਭਾ 'ਚ ਕਰੋੜਾਂ ਦਾ ਘਪਲਾ: ਸਕੱਤਰ ਤੇ ਪ੍ਰਧਾਨ ਸਣੇ 4 ਖ਼ਿਲਾਫ਼...
Trending
Ek Nazar
alcohol drinking quarrel friend incident

ਸ਼ਰਾਬ ਪੀਂਦੇ-ਪੀਂਦੇ ਕਰ 'ਤਾ ਦੋਸਤ ਦਾ ਕਤਲ, ਪੂਰੀ ਰਾਤ ਲਾਸ਼ ਨਾਲ ਸੁੱਤਾ ਰਿਹਾ...

hindu girl in pakistan

ਹਿੰਦੂ ਕੁੜੀ 'ਤੇ ਜ਼ਬਰੀ ਵਿਆਹ ਦਾ ਦਬਾਅ, ਪਾਕਿ ਅਦਾਲਤ ਨੇ ਕੀਤੀ ਮਾਪਿਆਂ ਦੇ ਹਵਾਲੇ

how tired the thief was after stealing

ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ...

shalini pandey responds to ai generated video

ਮਸ਼ਹੂਰ ਅਦਾਕਾਰਾ ਦੀ ਅਸ਼ਲੀਲ AI ਵੀਡੀਓ ਹੋਈ ਵਾਇਰਲ, Fans ਨੂੰ ਕੀਤੀ ਇਹ ਅਪੀਲ

new zealand rejects asylum claims

ਨਿਊਜ਼ੀਲੈਂਡ ਨੇ ਖਾਲਿਸਤਾਨ ਨਾਲ ਜੁੜੇ 40 ਸ਼ਰਨ ਦਾਅਵਿਆਂ ਨੂੰ ਕਰ'ਤਾ ਰੱਦ

prime minister carney liberal party achieved victoroy

ਕੈਨੇਡਾ 'ਚ ਵਿਸ਼ੇਸ਼ ਉਪ-ਚੋਣਾਂ : PM ਕਾਰਨੀ ਦੀ ਲਿਬਰਲ ਪਾਰਟੀ ਨੇ ਦਰਜ ਕੀਤੀ...

pakistan s gsp renewal in 2029

ਪਾਕਿਸਤਾਨ ਨੂੰ ਵੱਡਾ ਝਟਕਾ;  2029 ਤੋਂ ਬਾਅਦ 'GSP+' ਵਪਾਰਕ ਦਰਜਾ ਮਿਲਣ 'ਤੇ ਖਦਸ਼ਾ

big reshuffle in the cricket team 7 players dropped and out

ਕ੍ਰਿਕਟ ਟੀਮ 'ਚ ਵੱਡਾ ਫੇਰਬਦਲ! 7 ਖਿਡਾਰੀ ਕੱਢ 'ਤੇ Team 'ਚੋਂ ਬਾਹਰ, ਕੋਚਿੰਗ...

badshah isha rikhi jasmine masih divorce

ਪਹਿਲੀ ਪਤਨੀ ਤੋਂ 8 ਸਾਲ ਤੇ ਦੂਜੀ ਤੋਂ 5 ਮਹੀਨੇ ਬਾਅਦ ਹੀ ਵੱਖ ਹੋਏ ਬਾਦਸ਼ਾਹ, ਜਾਣੋ...

big decision of esi hospital

ESI ਹਸਪਤਾਲ ਦਾ ਵੱਡਾ ਫੈਸਲਾ, ਮਰੀਜ਼ਾਂ ਨੂੰ ਰੈਫਰ ਕਰਨ ਨੂੰ ਲੈ ਕੇ ਨਵੇਂ ਨਿਯਮ...

sidhu moosewala  s favorite rapper will get   justice   after 30 years

ਸਿੱਧੂ ਮੂਸੇਵਾਲਾ ਦੇ ਫੇਵਰੇਟ ਰੈਪਰ ਨੂੰ 30 ਸਾਲ ਬਾਅਦ ਮਿਲੇਗਾ 'ਇਨਸਾਫ਼'! ਕਾਤਲ...

23 ias officers  transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਪੱਛਮੀ ਬੰਗਾਲ 'ਚ 23 IAS ਅਧਿਕਾਰੀਆਂ ਦੇ ਹੋਏ ਤਬਾਦਲੇ

dna testing

ਭੋਟੇਕੋਸ਼ੀ ਹੜ੍ਹ 'ਚ ਲਾਪਤਾ ਲੋਕਾਂ ਦੀ ਪਛਾਣ ਲਈ ਡੀਐਨਏ ਟੈਸਟਿੰਗ ਸ਼ੁਰੂ

russia ukraine conflict

ਯੂਕਰੇਨ 'ਤੇ ਰੂਸ ਦੇ ਹਮਲੇ ਲਗਾਤਾਰ ਪੰਜਵੇਂ ਦਿਨ ਵੀ ਜਾਰੀ

trump expressing desire to run for third term

ਟਰੰਪ ਨੇ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਜਤਾਈ ਇੱਛਾ ! ਹੁਣ ਦਿੱਤੇ ਇਹ ਸੰਕੇਤ

faceless secret trials

ਲਹਿੰਦੇ ਪੰਜਾਬ 'ਚ 'ਬਿਨਾਂ ਚਿਹਰੇ' ਵਾਲੇ ਗੁਪਤ ਅਦਾਲਤੀ ਟਰਾਇਲਾਂ ਦੀ ਤਿਆਰੀ !

china provided aid to nepal

'ਆਫ਼ਤ ਵੇਲੇ ਨੇਪਾਲ ਇਕੱਲਾ ਨਹੀਂ', ਚੀਨ ਨੇ ਦਿੱਤੇ 22 ਲੱਖ ਅਮਰੀਕੀ ਡਾਲਰ

ai generated fake images and videos

ਨੇਪਾਲ 'ਚ ਹੜ੍ਹ ਮਗਰੋਂ AI ਨਾਲ ਤਿਆਰ ਫਰਜ਼ੀ ਤਸਵੀਰਾਂ ਅਤੇ ਵੀਡੀਓ ਵਾਇਰਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • nagar nigam action
      ਨਗਰ ਨਿਗਮ ਨੇ ਨੂਰਵਾਲਾ ਰੋਡ 'ਤੇ ਚਾਰ ਗੈਰ-ਕਾਨੂੰਨੀ ਦੁਕਾਨਾਂ ਕੀਤੀਆਂ ਸੀਲ
    • punjab shocking news
      ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! 3 ਸਾਲਾ ਬੱਚੀ ਨਾਲ ਦਰਿੰਦਗੀ; ਗੁਪਤ ਅੰਗਾਂ 'ਤੇ...
    • dera beas theft
      ਡੇਰਾ ਬਿਆਸ 'ਚ ਸੇਵਾ ਕਰਨ ਗਏ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਦੀ ਚੋਰੀ
    • accident in chandigarh
      ਡੇਰਾਬੱਸੀ ਨੇੜੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਾਸ! ਮਹਿਲਾ ਦੀ ਮੌਤ, ਕਈ ਹੋਰ...
    • jalandhar court decision
      ਜਲੰਧਰ 'ਚ ਬ੍ਰੇਕਅੱਪ ਮਗਰੋਂ ਕੁੜੀ ਦਾ ਕਤਲ: ਸਿਰਫ਼ਿਰੇ ਆਸ਼ਕ ਨੂੰ ਹੋਈ ਉਮਰਕੈਦ
    • punjab police dsp gursher sandhu
      ਪੰਜਾਬ ਪੁਲਸ ਦੇ DSP ਗੁਰਸ਼ੇਰ ਸੰਧੂ ਦੀ ਬਰਖ਼ਾਸਤਗੀ ਦੇ ਹੁਕਮ ਰੱਦ
    • punjab police transfers police officers
      ਪੰਜਾਬ ਪੁਲਸ ਵਿਚ ਵੱਡੇ ਪੱਧਰ 'ਤੇ ਤਬਾਦਲੇ
    • punjab father sidhwan
      ਪੰਜਾਬ: 'ਪਿਓ' ਨੇ ਧੀ ਨਾਲ ਕੀਤਾ ਗਲਤ ਕੰਮ! ਥਾਣੇ ਪਹੁੰਚੇ ਨਿਹੰਗ ਸਿੰਘ
    • schools may remain closed on thursday  september 3
      ਵੀਰਵਾਰ 3 ਸਤੰਬਰ ਨੂੰ ਬੰਦ ਰਹਿ ਸਕਦੇ ਹਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ, ਲਿਆ ਗਿਆ...
    • punjab 35 year old woman case
      ਪੰਜਾਬ : 35 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ, ਹਾਲ ਦੇਖਣ ਵਾਲਿਆਂ ਨੂੰ ਛਿੜੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +