ਸ੍ਰੀ ਮੁਕਤਸਰ ਸਾਹਿਰ (ਪਵਨ ਤਨੇਜਾ) - ਪੰਜਾਬ 'ਚ ਛੋਟੇ ਕਿਸਾਨਾਂ ਨੂੰ ਕਰਜ਼ੇ ਦੀ ਮਾਰ ਤੋ ਬਚਾਉਣ ਲਈ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ 'ਚ ਪੰਜ ਏਕੜ ਤੋ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜਾ ਅਤੇ ਵਿਆਜ ਮੁਆਫ ਕਰਨ ਸਬੰਧੀ ਨੋਟੀਫੀਕੇਸ਼ਨ ਜਾਰੀ ਕਰਨ ਤੇ ਮੋਹਰ ਲਗਾ ਦਿੱਤੀ ਹੈ ਅਤੇ ਜਲਦ ਹੀ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਹਰਚਰਨ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪਿੰਡ ਸੰਗੂਧੋਣ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਹਮੇਸ਼ਾ ਹਮਦਰਦ ਰਹੀ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀਆਂ ਮੁੱਢਲੀਆਂ ਕਾਰਵਾਈਆ ਆਰੰਭ ਕਰ ਦਿੱਤੀਆ ਹਨ। ਕਰਜ਼ਾ ਮੁਆਫੀ ਦਾ ਇਹ ਪਹਿਲਾ ਪੜਾਅ ਹੈ ਅਤੇ ਕੈਪਟਨ ਸਰਕਾਰ ਕਿਸਾਨਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ। ਬਰਾੜ ਨੇ ਕਿਹਾ ਕਿ ਵਿਕਾਸ ਦਾ ਢਿਡੋਰਾ ਪਿੱਟਣ ਵਾਲੀ ਅਕਾਲੀ ਸਰਕਾਰ ਦੇ ਰਾਜ 'ਚ ਸਿਰਫ ਰਿਸ਼ਵਤਖੋਰੀ, ਤੇ ਨਸ਼ਾ ਵਪਾਰੀਆ ਦਾ ਵਿਕਾਸ ਹੋਇਆ ਨਾ ਕਿ ਪੰਜਾਬ ਦਾ ਵਿਕਾਸ ਹੋਇਆ। ਅਕਾਲੀ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਨਾਂ ਤਾਂ ਕਿਸਾਨਾਂ ਲਈ ਤੇ ਨਾ ਹੀ ਗਰੀਬ ਪਰਿਵਾਰਾਂ ਲਈ ਕੋਈ ਉਪਰਾਲਾ ਕੀਤਾ। ਜਿਸ ਦਾ ਨਤੀਜਾ ਅੱਜ ਕਿਸਾਨ ਕਰਜ਼ੇ ਹੇਠ ਦੱਬ ਕੇ ਖੁਦਕੁਸ਼ੀਆ ਦੇ ਰਾਹ ਤੇ ਤੁਰ ਪਿਆ ਹੈ। ਉਨ੍ਹਾਂ ਕਿਹਾ ਕਿਸਾਨ ਵੀਰ ਖੁਦਕੁਸ਼ੀਆਂ ਨਾ ਕਰਨ ਤੇ ਜਲਦ ਹੀ ਕਿਸਾਨਾਂ ਨੂੰ ਕਰਜ਼ੇ ਤੋ ਰਾਹਤ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਦਰਸ਼ਨ ਸਿੰਘ ਵੜਿੰਗ, ਸੁਖਮੰਦਰ ਸਿੰਘ, ਗੁਰਵਿੰਦਰ ਸਿੰਘ, ਮਨੌਜ ਯਾਦਵ, ਨਾਨਕ ਚੰਦ ਮਹਿੰਦਰਾ, ਨਵਜੋਤ ਬਰਾੜ, ਰਾਜਾ ਸਿੰਘ, ਨਿਰਭੈਅ ਸਿੰਘ, ਸਾਗਰ ਖੁਰਾਣਾ, ਜਗਦੇਵ ਸਿੰਘ, ਅਮਨਜੋਤ ਬਰਾੜ, ਜਸਵਿੰਦਰ ਸਿੰਘ, ਬੋਹੜ ਜਟਾਣਾ, ਸਾਗਰ ਖੁਰਾਣਾ, ਸੋਨੀ ਬੁੱਟਰ, ਗਗਨਦੀਪ ਸਿੰਘ, ਲਛਮਣ ਸਿੰਘ, ਸੰਦੀਪ ਵੱਧਵਾ ਅਤੇ ਜਗਤਾਰ ਬੁੱਟਰ ਨਿੱਜੀ ਸਹਾਇਕ ਹਰਚਰਨ ਬਰਾੜ ਤੋ ਇਲਾਵਾ ਵੱਡੀ ਗਿੱਣਤੀ 'ਚ ਕਿਸਾਨ ਹਾਜ਼ਰ ਸਨ।
ਪੁਲਸ ਨਾਕੇ ਦੌਰਾਨ 20 ਗ੍ਰਾਮ ਸਮੈਕ ਸਮੇਤ ਦੋ ਵਿਅਕਤੀ ਕਾਬੂ
NEXT STORY